ਉੱਤਰ ਭਾਰਤ ਦੇ ਇਹਨਾਂ ਰਾਜਾਂ ਵਿੱਚ ਅਗਲੇ ਦਿਨਾਂ 'ਚ ਭਾਰੀ ਬਾਰਸ਼,ਗੜ੍ਹੇਮਾਰੀ ਹੋਣ ਦਾ ਅਲਰਟ ਜਾਰੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਭਾਰਤੀ ਮੌਸਮ ਵਿਭਾਗ ਦੇ ਅਨੁਸਾਰ, ਪੱਛਮੀ ਉੱਤਰ ਭਾਰਤ ਦੇ ਸਾਰੇ ਇਲਾਕਿਆਂ ਵਿੱਚ 3 ਮਈ ਦੀ ਸ਼ਾਮ ਤੋਂ ਅਗਲੇ ਤਿੰਨ ਦਿਨਾਂ ਤੱਕ ਭਾਰੀ ........

file photo

ਨਵੀਂ ਦਿੱਲੀ : ਭਾਰਤੀ ਮੌਸਮ ਵਿਭਾਗ ਦੇ ਅਨੁਸਾਰ, ਪੱਛਮੀ ਉੱਤਰ ਭਾਰਤ ਦੇ ਸਾਰੇ ਇਲਾਕਿਆਂ ਵਿੱਚ 3 ਮਈ ਦੀ ਸ਼ਾਮ ਤੋਂ ਅਗਲੇ ਤਿੰਨ ਦਿਨਾਂ ਤੱਕ ਭਾਰੀ ਬਾਰਸ਼,ਗੜ੍ਹੇ ਪੈਣ ਦੇ ਨਾਲ ਤੇਜ਼ ਹਵਾਵਾਂ (30-40 kmph) ਦੇ ਚੱਲਣ ਦੀ ਸੰਭਾਵਨਾ ਹੈ। 

ਆਈਐਮਡੀ ਨੇ 3 ਤੋਂ 6 ਮਈ ਦਰਮਿਆਨ ਉੱਤਰ ਪੱਛਮੀ ਭਾਰਤ ਦੇ ਜ਼ਿਆਦਾਤਰ ਹਿੱਸਿਆਂ ਲਈ ਚੇਤਾਵਨੀ ਜਾਰੀ ਕੀਤੀ ਹੈ। ਖੇਤਰੀ ਮੌਸਮ ਭਵਿੱਖਬਾਣੀ ਕੇਂਦਰ ਦੇ ਅਨੁਸਾਰ, ਦਿੱਲੀ, ਹਰਿਆਣਾ, ਚੰਡੀਗੜ੍ਹ, ਦਿੱਲੀ, ਉੱਤਰ ਪ੍ਰਦੇਸ਼, ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਉਤਰਾਖੰਡ ਅਤੇ ਰਾਜਸਥਾਨ ਦੇ ਕੁਝ ਹਿੱਸਿਆਂ, ਜਿੱਥੇ ਤੂਫਾਨ, ਅਤੇ ਧੂੜ ਭਰੀਆਂ ਹਵਾਵਾਂ ਚਲਣ ਦੀ ਚੇਤਾਵਨੀ ਦਿੱਤੀ ਹੈ। 

ਖੇਤਰੀ ਮੌਸਮ ਪੂਰਵ ਅਨੁਮਾਨ ਕੇਂਦਰ ਦਿੱਲੀ ਦੇ ਮੁਖੀ ਕੁਲਦੀਪ ਸ੍ਰੀਵਾਸਤਵ ਨੇ ਕਿਹਾ ਪੱਛਮੀ ਤੂਫਾਨ ਤੇਜ਼ ਹੋਵੇਗਾ ਕਿਉਂਕਿ  ਇਹ ਘੱਟ ਦਬਾਅ ਵਾਲਾ ਖੇਤਰ ਬਣੇਗਾ ਅਤੇ ਅਰਬ ਸਾਗਰ ਤੋਂ ਨਮੀ ਪੈਦਾ ਹੋਵੇਗੀ। ਇਸ ਦੇ ਕਾਰਨ 3 ਮਈ ਦੀ ਰਾਤ ਨੂੰ ਪੱਛਮੀ ਰਾਜਸਥਾਨ ਵਿੱਚ ਚੱਕਰਵਾਤੀ ਮੌਸਮ ਦੇ ਵਿਕਸਿਤ ਹੋਣ ਦੀ ਸੰਭਾਵਨਾ ਹੈ।

ਇਸ ਦੇ ਕਾਰਨ ਅਗਲੇ ਤਿੰਨ ਚਾਰ ਦਿਨਾਂ ਲਈ ਉੱਤਰ ਪੱਛਮੀ ਖੇਤਰ ਵਿੱਚ ਬਾਰਸ਼, ਤੇਜ਼ ਹਵਾਵਾਂ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲ ਸਕਦੀਆਂ ਹਨ ਨਾਲ ਹੀ ਪੱਛਮੀ ਹਿਮਾਲਿਆ ਦੇ ਉਪਰਲੇ ਖੇਤਰਾਂ ਵਿੱਚ ਬਰਫਬਾਰੀ ਹੋ ਸਕਦੀ ਹੈ। 

ਅੰਡੇਮਾਨ ਤੇ ਉੱਪਰ ਬਣ ਸਕਦਾ ਤੂਫਾਨ 
ਇਸ ਦੌਰਾਨ ਇਸ ਸੀਜ਼ਨ ਦਾ ਪਹਿਲਾ ਚੱਕਰਵਾਤੀ ਤੂਫਾਨ ਅਨਫਾਨ ਦੱਖਣੀ ਅੰਡੇਮਾਨ ਸਮੁੰਦਰ ਦੇ ਪਾਰ ਬਣ ਰਿਹਾ ਹੈ। ਸ਼ੁੱਕਰਵਾਰ ਨੂੰ ਦੱਖਣੀ ਅੰਡੇਮਾਨ ਸਾਗਰ ਅਤੇ ਇਸ ਦੇ ਨਾਲ ਲਗਦੀ ਦੱਖਣ-ਪੂਰਬੀ ਬੰਗਾਲ ਦੀ ਖਾੜੀ ਦੇ ਉੱਪਰ ਇੱਕ ਘੱਟ ਦਬਾਅ ਵਾਲਾ ਖੇਤਰ ਬਣਿਆ।

ਆਈਐਮਡੀ ਨੇ ਆਪਣੇ ਸ਼ੁੱਕਰਵਾਰ ਦੇ ਬੁਲੇਟਿਨ ਵਿੱਚ ਕਿਹਾ ਕਿ ਇਸਦੀ ਗਤੀ ਹੌਲੀ ਅਤੇ ਦੇਰੀ ਹੋਣ ਦੀ ਉਮੀਦ ਹੈ।ਬੁਲੇਟਿਨ ਦੇ ਅਨੁਸਾਰ ਅਗਲੇ 48 ਘੰਟਿਆਂ ਦੌਰਾਨ ਇਹ ਉਸੇ ਖੇਤਰ ਵਿੱਚ ਰਹਿਣ ਦੀ ਸੰਭਾਵਨਾ ਹੈ।ਇਸ ਤੋਂ ਬਾਅਦ ਦੇ 48 ਘੰਟਿਆਂ ਦੌਰਾਨ ਇਹ ਤੂਫਾਨ ਅੰਡੇਮਾਨ ਸਾਗਰ ਅਤੇ ਇਸ ਦੇ ਨਾਲ ਲਗਦੀ ਦੱਖਣ-ਪੂਰਬੀ ਬੰਗਾਲ ਦੀ ਖਾੜੀ ਤੇ ਹੋਵੇਗਾ ਅਤੇ ਉਸ ਤੋਂ ਬਾਅਦ ਤੇਜ਼ ਹੋ ਸਕਦਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।