ਦਿੱਲੀ ਸਪੈਸ਼ਲ ਸੈਲ ਦੀ ਕਾਰਵਾਈ: ਕਾਲਾ ਜਠੇੜੀ ਗੈਂਗ ਦਾ ਗੈਂਗਸਟਰ ਰਵਿੰਦਰ ਉਰਫ਼ ਲੱਪੂ ਗ੍ਰਿਫ਼ਤਾਰ
ਇਕ ਅਰਧ-ਆਟੋਮੈਟਿਕ ਪਿਸਤੌਲ .32 ਬੋਰ ਸਮੇਤ 4 ਜ਼ਿੰਦਾ ਕਾਰਤੂਸ ਬਰਾਮਦ
ਨਵੀਂ ਦਿੱਲੀ: ਦਿੱਲੀ ਪੁਲਿਸ ਦੇ ਸਪੈਸ਼ਲ ਸੈਲ ਨੇ ਵੱਡੀ ਕਾਰਵਾਈ ਕਰਦਿਆਂ ਕਾਲਾ ਜਠੇੜੀ ਗੈਂਗ ਦੇ ਮੈਂਬਰ ਅਤੇ ਬਦਨਾਮ ਗੈਂਗਸਟਰ ਰਵਿੰਦਰ ਉਰਫ਼ ਲੱਪੂ ਨੂੰ ਗ੍ਰਿਫ਼ਤਾਰ ਕੀਤਾ ਹੈ। ਗੈਂਗਸਟਰ ਕੋਲੋਂ ਇਕ ਅਰਧ-ਆਟੋਮੈਟਿਕ ਪਿਸਤੌਲ .32 ਬੋਰ ਸਮੇਤ 4 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ।
ਇਹ ਵੀ ਪੜ੍ਹੋ: ਪਿਛਲੇ ਤਿੰਨ ਸਾਲਾਂ ’ਚ 39 ਫ਼ੀ ਸਦੀ ਭਾਰਤੀ ਪ੍ਰਵਾਰ ਹੋਏ ਆਨਲਾਈਨ ਵਿੱਤੀ ਧੋਖਾਧੜੀ ਦਾ ਸ਼ਿਕਾਰ : ਸਰਵੇਖਣ
ਇਸ ਤੋਂ ਪਹਿਲਾਂ ਇਹ ਗੈਂਗਸਟਰ ਨੀਤੂ ਡਬੋਡਾ-ਅਸ਼ੋਕ ਪ੍ਰਧਾਨ ਗੈਂਗ ਨਾਲ ਜੁੜਿਆ ਹੋਇਆ ਸੀ। ਪੁਲਿਸ ਅਨੁਸਾਰ ਇਹ ਗੈਂਗਸਟਰ ਦਿੱਲੀ ਵਿਚ ਕਤਲ ਦੀ ਕੋਸ਼ਿਸ਼, ਅਗਵਾ, ਡਕੈਤੀ, ਜ਼ਬਰੀ ਵਸੂਲੀ, ਧਮਕਾਉਣ ਅਤੇ ਆਰਮਜ਼ ਐਕਟ ਆਦਿ ਦੇ ਸੱਤ ਅਪਰਾਧਿਕ ਮਾਮਲਿਆਂ ਵਿਚ ਲੋੜੀਂਦਾ ਸੀ। ਇਸ ਨੂੰ ਪੀ.ਐਸ. ਨਰੇਲਾ ਇੰਡਸਟਰੀਅਲ ਏਰੀਆ, ਦਿੱਲੀ ਵਿਚ ਇਕ ਕਤਲ ਦੀ ਕੋਸ਼ਿਸ਼ ਦੇ ਮਾਮਲੇ ਵਿਚ ਵੀ ਭਗੌੜਾ ਐਲਾਨਿਆ ਗਿਆ ਸੀ।
ਇਹ ਵੀ ਪੜ੍ਹੋ: ਜ਼ੀ ਸਟੂਡੀਓਜ਼ ਨੇ ਵੀ.ਐਚ. ਐਂਟਰਟੇਨਮੈਂਟ ਦੇ ਸਹਿਯੋਗ ਨਾਲ ਰਿਲੀਜ਼ ਕੀਤਾ 'ਗੋਡੇ ਗੋਡੇ ਚਾਅ!' ਦਾ ਟ੍ਰੇਲਰ
ਸਪੈਸ਼ਲ ਸੈਲ ਨੂੰ ਸੂਚਨਾ ਮਿਲੀ ਸੀ ਕਿ ਰਵਿੰਦਰ ਲੱਪੂ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਪਿੰਡ ਮੁੰਗੇਸ਼ਪੁਰ ਆ ਰਿਹਾ ਹੈ। ਇਸ ਲਈ, ਉਸ ਬਾਰੇ ਹੋਰ ਜਾਣਕਾਰੀ ਇਕੱਠੀ ਕਰਨ ਲਈ ਇਕ ਟੀਮ ਤਾਇਨਾਤ ਕੀਤੀ ਗਈ ਸੀ ਅਤੇ ਉਸ ਦੀਆਂ ਗਤੀਵਿਧੀਆਂ 'ਤੇ ਨਿਗਰਾਨੀ ਰੱਖੀ ਗਈ ਸੀ। 29 ਅਪ੍ਰੈਲ 2023 ਨੂੰ ਖ਼ਾਸ ਸੂਚਨਾ ਮਿਲੀ ਕਿ ਰਵਿੰਦਰ ਉਰਫ਼ ਲੱਪੂ ਅਪਣੇ ਕਿਸੇ ਸਾਥੀ ਨੂੰ ਮਿਲਣ ਲਈ ਦੁਪਹਿਰ 3.00 ਵਜੇ ਤੋਂ 4.00 ਵਜੇ ਤਕ ਪਿੰਡ ਮੁੰਗੇਸ਼ਪੁਰ ਦੇ ਸ਼ਮਸ਼ਾਨ ਘਾਟ ਦੇ ਨੇੜੇ ਜਾਵੇਗਾ।
ਇਹ ਵੀ ਪੜ੍ਹੋ: ਅਮਰੀਕਾ: ਇਲੀਨੋਇਸ ਵਿਚ ਧੂੜ ਭਰੇ ਤੂਫ਼ਾਨ ਕਾਰਨ ਟਕਰਾਏ ਦਰਜਨਾਂ ਵਾਹਨ, 6 ਲੋਕਾਂ ਦੀ ਮੌਤ
ਇਸ ’ਤੇ ਕਾਰਵਾਈ ਕਰਦਿਆਂ ਪੁਲਿਸ ਨੇ ਜਾਲ ਵਿਛਾਇਆ ਅਤੇ ਉਸ ਨੂੰ ਘੇਰ ਲਿਆ, ਇਸ ਦੌਰਾਨ ਉਸ ਨੇ ਪਿਸਤੌਲ ਕੱਢ ਕੇ ਗੋਲੀ ਚਲਾਉਣ ਦੀ ਧਮਕੀ ਵੀ ਦਿਤੀ। ਪੁਲਿਸ ਨੇ ਉਸ ਦੀ ਕੋਸ਼ਿਸ਼ ਨੂੰ ਨਾਕਾਮ ਕਰਦਿਆਂ ਗੈਂਗਸਟਰ ਨੂੰ ਕਾਬੂ ਕਰ ਲਿਆ। ਇਸ ਸਬੰਧੀ ਥਾਣਾ ਸਪੈਸ਼ਲ ਸੈਲ ਵਿਖੇ ਕਾਨੂੰਨ ਦੀਆਂ ਉਚਿਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।