ਹੁਣ ਟ੍ਰੇਨਾਂ ਵਿਚ ਵੀ ਪਸੰਦੀਦਾ ਸਥਾਨਕ ਖਾਣਿਆਂ ਦਾ ਆਨੰਦ ਲੈ ਸਕਣਗੇ ਯਾਤਰੀ
ਕੋ-ਬ੍ਰਾਂਡੇਡ ਟੇਪ ਅਤੇ ਸਟਿਕਰ ਦੇ ਨਾਲ ਨਾਮਾਤਰ 15 ਰੁਪਏ ਵਿਚ ਖਾਣਾ ਪਹੁੰਚਾਏਗਾ
Available local food in train
ਜੇਕਰ ਤੁਸੀਂ ਅਪਦੀ ਪਸੰਦ ਦਾ ਅਤੇ ਸਥਾਨਕ ਅਤੇ ਖੇਤਰੀ ਖਾਣੇ ਦਾ ਲੁਤਫ਼ ਟ੍ਰੇਨਾਂ ਵਿਚ ਵੀ ਉਠਾਉਣਾ ਚਾਹੁੰਦੇ ਹੋ ਤਾਂ ਹੁਣ ਭਾਰਤੀ ਰੇਲਵੇ ਤੁਹਾਡੀ ਇਹ ਇੱਛਾ ਪੂਰੀ ਕਰੇਗਾ। ਭਾਰਤੀ ਰੇਲ ਖਾਣ-ਪੀਣ ਅਤੇ ਸੈਰ ਸਪਾਟਾ ਨਿਗਮ (ਆਈਆਰਸੀਟੀਸੀ) ਨੇ ਕਿਹਾ ਕਿ ਈ ਕੈਟਰਿੰਗ ਸੇਵਾ ਨੂੰ ਉਤਸ਼ਾਹਿਤ ਕਰਨ ਅਤੇ ਰੇਲ ਯਾਤਰੀਆਂ ਲਈ ਉਨ੍ਹਾਂ ਦੀ ਪਸੰਦ ਦੇ ਸਥਾਨਕ ਅਤੇ ਖੇਤਰੀ ਖਾਣੇ ਪਰੋਸਣ ਲਈ ਉਸ ਨੇ ਡਲਿਵਰੀ ਸੇਵਾ ਸਾਂਝੇਦਾਰ ਟ੍ਰੈਪਿਗੋ ਨੂੰ ਇਸ ਕੰਮ ਵਿਚ ਸ਼ਾਮਲ ਕੀਤਾ ਹੈ।