Fact Check : ਚੀਨ ਦੇ ਰਾਕਟ ਨਾਲ 158 ਭਾਰਤੀ ਜਵਾਨਾਂ ਦੇ ਸ਼ਹੀਦ ਹੋਣ ਦੀ ਖ਼ਬਰ ਝੂਠੀ

ਸਪੋਕਸਮੈਨ ਸਮਾਚਾਰ ਸੇਵਾ

Fact Check

ਪਿਛਲੇ ਮਹੀਨੇ ਭਾਰਤ ਅਤੇ ਚੀਨ ਦੀ ਸਰਹੱਦ ਤੇ ਵੱਧੇ ਤਣਾਅ ਨਾਲ ਇਸ ਨਾਲ ਜੁੜੀਆਂ ਕਈ ਨਕਲੀ ਖਬਰਾਂ ਦੀ ਗਿਣਤੀ ਵਿਚ ਵੀ ਵਾਧਾ ਹੋਇਆ ਹੈ।

Photo

ਪਿਛਲੇ ਮਹੀਨੇ ਭਾਰਤ ਅਤੇ ਚੀਨ ਦੀ ਸਰਹੱਦ ਤੇ ਵੱਧੇ ਤਣਾਅ ਨਾਲ ਇਸ ਨਾਲ ਜੁੜੀਆਂ ਕਈ ਨਕਲੀ ਖਬਰਾਂ ਦੀ ਗਿਣਤੀ ਵਿਚ ਵੀ ਵਾਧਾ ਹੋਇਆ ਹੈ। ਇਸ ਨਾਲ ਸਬੰਧਿਤ ਵੱਡੀ ਗਿਣਤੀ ਵਿਚ ਝੂਠੀਆਂ ਖਬਰਾਂ ਨੂੰ ਫੇਸਬੁੱਕ ਅਤੇ ਟਵਿਟਰ ਰਾਹੀਂ ਸਾਝਾਂ ਕੀਤਾ ਜਾ ਰਿਹਾ ਹੈ। ਪਿਛਲੇ 3-4 ਦਿਨਾਂ ਤੋਂ ਚੀਨ ਅਤੇ ਭਾਰਤ ਨਾਲ ਜੁੜੀ ਇਕ ਨਵੀਂ ਜਾਅਲੀ ਖ਼ਬਰ ਫੇਸਬੁੱਕ ਅਤੇ ਟਵਿੱਟਰ 'ਤੇ ਵਾਇਰਲ ਹੋ ਰਹੀ ਹੈ।

ਇਕ ਤਸਵੀਰ ਦੇ ਅਧਾਰ 'ਤੇ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਚੀਨੀ ਜਵਾਨਾਂ ਵਲੋਂ ਭਾਰਤੀ ਸੈਨਿਕਾਂ' ਤੇ ਹਮਲਾ ਕੀਤਾ ਗਿਆ ਹੈ। ਫੇਸਬੁੱਕ ਅਤੇ ਟਵੀਟਰ ਤੇ ਵਾਇਰਲ ਇਨ੍ਹਾਂ ਤਸਵੀਰਾਂ ਵਿਚ ਕੁਝ  ਲੋਕ ਲਿਖ ਰਹੇ ਹਨ. ਕਿ ਚੀਨ ਦੇ ਵੱਲੋਂ ਰਾਕਟ ਰਾਹੀਂ ਹਮਲਾ ਕਰ 158 ਭਾਰਤੀ ਸੈਨਿਕਾਂ ਨੂੰ ਸ਼ਹੀਦ ਕਰ ਦਿੱਤਾ ਹੈ। ਇਸ ਦੇ ਨਾਲ ਇਹ ਵੀ ਲਿਖਿਆ ਗਿਆ ਹੈ ਕਿ ਭਾਰਤੀ ਮੀਡੀਆ ਇਸ ਖਬਰ ਨੂੰ ਲੁਕਾ ਰਿਹਾ ਹੈ।

ਵਰਤਮਾਨ ਵਿਚ ਭਾਰਤ ਅਤੇ ਚੀਨ ਦੀ ਸੈਨਾ ਵਿਚ ਕਿਸੇ ਵੀ ਤਰ੍ਹਾਂ ਦੇ ਹਥਿਆਰਾਂ ਦੀ ਵਰਤੋਂ ਹੋਣੀ ਲੱਗਭਗ ਅਸੰਭਵ ਹੈ।  ਭਾਰਤ ਅਤੇ ਚੀਨ ਵਿਚ 1993 ਅਤੇ 1996 ਵਿਚ ਦੋ ਸੰਧੀ ਹੋਈ ਹੈ। ਜਿਸਦੇ ਤਹਿਤ ਦੋਵੇਂ ਫ਼ੌਜਾਂ ਹਥਿਆਰਾਂ ਦੀ ਵਰਤੋਂ ਨਹੀਂ ਕਰ ਸਕਦੀਆਂ। ਇਸ ਸਬੰਧ ਵਿਚ ਵਿਸਥਾਰ ਜਾਣਕਾਰੀ ਭਾਰਤੀ ਵਿਦੇਸ਼ ਮੰਤਰਾਲੇ ਦੀ ਵੈਬਸਾਈਟ 'ਤੇ ਦਿੱਤੀ ਗਈ ਹੈ। ਸੰਯੁਕਤ ਰਾਸ਼ਟਰ ਦੀ ਵੈੱਬਸਾਈਟ ਨੇ ਵੀ ਦੋਵਾਂ ਦੇਸ਼ਾਂ ਦੇ ਇਸ ਸਮਝੌਤੇ ਬਾਰੇ ਜਾਣਕਾਰੀ ਦਿੱਤੀ ਹੈ। ਇਸ ਤੋਂ ਇਹ ਸਪੱਸ਼ਟ ਹੋ ਗਿਆ ਹੈ ਕਿ ਚੀਨ ਵੱਲੋਂ ਭਾਰਤ ਦੀ ਸਰਹੱਦ ‘ਤੇ ਜਾਰੀ ਕੀਤੇ ਗਏ ਰਾਕੇਟ ਦੀਆਂ ਖਬਰਾਂ ਸਿਰਫ ਨਾਂ ਸਿਰਫ ਝੂਠੀਆਂ ਹਨ

 ਬਲਕਿ ਇਸ ਸਮੇਂ ਅਜਿਹੀ ਕੋਈ ਵੀ ਘਟਨਾ ਵਾਪਰਨਾ ਲਗਭਗ ਅਸੰਭਵ ਹੈ। ਹੁਣ ਗੱਲ ਕਰਦੇ ਹਾਂ ਉਸ ਤਸਵੀਰ ਦੀ ਜਿਸ ਨਾਲ ਇਸ ਖਬਰ ਨੂੰ ਫੈਲਾਇਆ ਗਿਆ ਹੈ। ਫੋਟੋਂ ਨੂੰ ਗੂਗਲ ਤੇ ਰਿਵਰਸ ਈਮੇਜ਼ ਸਰਚ ਕਰਨ ਤੇ ਪਤਾ ਚੱਲਾ ਹੈ ਕਿ ਇਹ ਖਬਰ ਕੋਈ ਪਹਿਲੀ ਨਹੀਂ ਹੈ। ਇਸ ਤੋਂ ਪਹਿਲਾਂ ਵੀ ਇਸੇ ਤਸਵੀਰ ਨਾਲ ਸੋਸ਼ਲ ਮੀਡੀਆ ਦੇ ਜ਼ਰੀਏ ਭਾਰਤੀ ਜਵਾਨਾਂ ਦੇ ਮਰਨ ਬਾਰੇ ਝੂਠੀਆਂ ਅਫ਼ਵਾਹਾਂ ਫੈਲਾਇਆ ਹਨ। ਤਿੰਨ ਸਾਲ ਪਹਿਲਾਂ ਵੀ ਇਕ ਵੈੱਬ ਸਾਈਟ ਨੇ 158 ਜਵਾਨਾਂ ਦੀ ਮੌਤ ਦੀ ਝੂਠੀ ਖਬਰ ਫੈਲਾਈ ਸੀ।

ਦਾਅਵਾ :  ਪਿਛਲੇ 3-4 ਦਿਨਾਂ ਤੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਚੀਨੀ ਜਵਾਨਾਂ ਵਲੋਂ ਭਾਰਤੀ ਸੈਨਿਕਾਂ ‘ਤੇ ਰਾਕਟ ਨਾਲ ਹਮਲਾ ਕਰ 158 ਜਵਾਨਾਂ ਨੂੰ ਸ਼ਹੀਦ ਕੀਤਾ ਗਿਆ ਹੈ।

ਸਮੀਖਿਆ : ਜਾਂਚ ਵਿਚ ਪਤਾ ਲੱਗਾ ਹੈ ਕਿ ਤਿੰਨ ਸਾਲ ਪਹਿਲਾਂ ਵੀ ਇਕ ਵੈੱਬ ਸਾਈਟ ਦੇ ਵੱਲੋਂ 158 ਜਵਾਨਾਂ ਦੇ ਸ਼ਹੀਦ ਹੋਣ ਬਾਰੇ ਝੂਠੀ ਖ਼ਬਰ ਫੈਲਾਈ ਸੀ।

ਸੱਚ/ਝੂਠ: ਇਹ ਖ਼ਬਰ ਝੂਠੀ ਹੈ।