ਕੋਰੋਨਾ ਕਾਰਨ ਜਾਨ ਗਵਾਉਣ ਵਾਲੇ ਡਾਕਟਰ ਜੋੜੇ ਦੀਆਂ ਧੀਆਂ ਨੇ ਸਰਕਾਰ ਨੂੰ ਲਾਈ ਮਦਦ ਦੀ ਗੁਹਾਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੋਰੋਨਾ ਮਹਾਂਮਾਰੀ ਦੇ ਚਲਦਿਆਂ ਕਈ ਬੱਚੇ ਅਨਾਥ ਹੋ ਗਏ। ਇਸ ਦੌਰਾਨ ਕਈ ਕੋਰੋਨਾ ਯੋਧਿਆਂ ਨੇ ਵੀ ਅਪਣੀ ਜਾਨ ਗਵਾਈ ਹੈ।

Daughters of a COVID warrior couple who succumbed to virus seek help from govt

ਅਜਮੇਰ: ਕੋਰੋਨਾ ਮਹਾਂਮਾਰੀ ਦੇ ਚਲਦਿਆਂ ਕਈ ਬੱਚੇ ਅਨਾਥ ਹੋ ਗਏ। ਇਸ ਦੌਰਾਨ ਕਈ ਕੋਰੋਨਾ ਯੋਧਿਆਂ ਨੇ ਵੀ ਅਪਣੀ ਜਾਨ ਗਵਾਈ ਹੈ। ਹਾਲ ਹੀ ਵਿਚ ਮਹਾਂਮਾਰੀ ਦੀ ਚਪੇਟ ਵਿਚ ਆਉਣ ਕਾਰਨ ਰਾਜਸਥਾਨ ਦੇ ਕੋਰੋਨਾ ਯੋਧਾ ਪਤੀ-ਪਤਨੀ ਦੀ ਮੌਤ ਹੋ ਗਈ। ਮਾਤਾ ਪਿਤਾ ਦੀ ਮੌਤ ਤੋਂ ਬਾਅਦ ਇਹਨਾਂ ਦੀਆਂ ਧੀਆਂ ਨੇ ਸਰਕਾਰ ਨੂੰ ਮਦਦ ਦੀ ਗੁਹਾਰ ਲਗਾਈ ਹੈ।

ਰਾਜਸਥਾਨ ਦੇ ਅਜਮੇਰ ਦੀ ਰਹਿਣ ਵਾਲੀ ਨਿਲਿਮਾ ਸਿੰਘ ਨੇ ਨਿਊਜ਼ ਏਜੰਸੀ ਨੂੰ ਦੱਸਿਆ ਕਿ ਉਸ ਦੇ ਮਾਤਾ-ਪਿਤਾ ਦੋਵੇਂ ਕੋਰੋਨਾ ਯੋਧੇ ਸਨ ਅਤੇ ਕੋਰੋਨਾ ਕਾਰਨ ਹੀ ਉਹਨਾਂ ਦੀ ਜਾਨ ਚਲੀ ਗਈ। ਉਸ ਨੇ ਦੱਸਿਆ ਕਿ ਹਸਪਤਾਲ ਪ੍ਰਸ਼ਾਸਨ ਨੇ ਉਹਨਾਂ ਦੀ ਮੌਤ ਦੇ ਕਾਰਨ ਵਿਚ ਕੋਰੋਨਾ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। ਉਹਨਾਂ ਸਰਕਾਰ ਕੋਲੋ ਮਦਦ ਦੀ ਮੰਗ ਕੀਤੀ ਹੈ।

ਦੱਸ ਦਈਏ ਕਿ ਕਰਤਾਰ ਸਿੰਘ ਅਤੇ ਉਹਨਾਂ ਦੀ ਪਤਨੀ ਚੰਦਰਾਵਤੀ ਦੋਵੇਂ ਇਕ ਸਰਕਾਰੀ ਹਸਪਤਾਲ ਵਿਚ ਨਰਸਿੰਗ ਸਟਾਫ ਦੇ ਤੌਰ ’ਤੇ ਕੰਮ ਕਰਦੇ ਸੀ। ਕੋਰੋਨਾ ਦੀ ਚਪੇਟ ਵਿਚ ਆਉਣ ਕਾਰਨ ਦੋਵਾਂ ਦੀ ਛੇ ਦਿਨਾਂ ਵਿਚ ਹੀ ਮੌਤ ਹੋ ਗਈ। ਕਰਤਾਰ ਸਿੰਘ ਦੀ 11 ਮਈ ਨੂੰ ਅਤੇ ਉਹਨਾਂ ਦੀ ਪਤਨੀ ਦੀ 5 ਮਈ ਨੂੰ ਮੌਤ ਹੋਈ। ਮਾਤਾ ਪਿਤਾ ਦੀ ਮੌਤ ਤੋਂ ਬਾਅਦ ਨੀਲਿਮਾ ਅਤੇ ਉਸ ਦੀ ਭੈਣ ਨੁਪੂਰ ਦਾ ਸਹਾਰਾ ਉਹਨਾਂ ਦੀ ਦਾਦੀ ਹੈ।