ਅਲਾਹਾਬਾਦ ਦੇ ਨੌਜਵਾਨ ਨੂੰ whatsapp ਉੱਤੇ ਮਿਲਿਆ ISIS ਏਜੰਟ ਬਨਣ ਦਾ ਮੌਕਾ, 5,000 ਡਾਲਰ ਦੀ ਪੇਸ਼ਕਸ਼
ਅਤਿਵਾਦੀ ਸੰਗਠਨ ਆਈਐਸਆਈਐਸ ਨੇ ਇਲਾਹਾਬਾਦ ਦੇ ਇੱਕ ਨੌਜਵਾਨ ਨੂੰ ਅਪਣਾ ਏਜੰਟ ਬਣਨ ਦਾ ਸੱਦਾ ਦਿੱਤਾ ਹੈ।
ਅਲਾਹਾਬਾਦ, ਅਤਿਵਾਦੀ ਸੰਗਠਨ ਆਈਐਸਆਈਐਸ ਨੇ ਇਲਾਹਾਬਾਦ ਦੇ ਇੱਕ ਨੌਜਵਾਨ ਨੂੰ ਅਪਣਾ ਏਜੰਟ ਬਣਨ ਦਾ ਸੱਦਾ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਉਹ ਭਾਰਤੀ ਖੂਫ਼ੀਆ ਏਜੰਸੀਆਂ ਦੀ ਜਾਣਕਾਰੀ ਉਨ੍ਹਾਂ ਨੂੰ ਦੇਵੇਗਾ ਤਾਂ ਉਹ ਬਦਲੇ ਵਿਚ ਉਸਨੂੰ ਪ੍ਰਤੀ ਮਹੀਨਾ 5,000 ਡਾਲਰ ਦੇਣਗੇ। ਦੱਸ ਦਈਏ ਕਿ ਗੱਲ ਨਾ ਮੰਨਣ ਉੱਤੇ ਉਸਨੂੰ ਅੰਜਾਮ ਭੁਗਤਣ ਦੀ ਧਮਕੀ ਵੀ ਦਿੱਤੀ ਗਈ ਹੈ। ਵਟਸਐਪ ਉੱਤੇ ਇਹ ਮੈਸੇਜ ਆਉਣ ਤੋਂ ਬਾਅਦ ਨੌਜਵਾਨ ਅਤੇ ਉਸਦਾ ਪਰਿਵਾਰ ਡਰ ਵਿਚ ਹਨ। ਨੌਜਵਾਨ ਨੇ ਇਸ ਗੱਲ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ।
ਉਸ ਤੋਂ ਬਾਅਦ ਨੌਜਵਾਨ ਦੇ ਮੋਬਾਈਲ ਉੱਤੇ ਅਮਰੀਕਾ ਦੇ ਨੰਬਰ ਤੋਂ ਇੱਕ ਕਾਲ ਆਈ ਅਤੇ ਫੋਨ ਕਰਨ ਵਾਲੇ ਨੇ ਗਰੁਪ ਛੱਡਣ ਉੱਤੇ ਪਰਿਵਾਰ ਵਾਲਿਆਂ ਨੂੰ ਅੰਜਾਮ ਭੁਗਤਣ ਦੀ ਧਮਕੀ ਵੀ ਦਿੱਤੀ। ਆਈਐਸਆਈਐਸ ਇੰਡਿਆ ਨਾਮ ਦੇ ਗਰੁਪ ਤੋਂ ਆਏ ਮੈਸੇਜ ਵਿਚ ਅੰਗਰੇਜ਼ੀ ਵਿਚ ਲਿਖਿਆ ਕਿ ਕੀ ਤੂੰ ਸਾਡੇ ਆਰਗਨਾਇਜੇਸ਼ਨ ਵਿਚ ਬਤੌਰ ਜਾਸੂਸ ਕੰਮ ਕਰਨਾ ਚਾਹੁੰਦਾ ਹੈ?