ਕਠੂਆ ਗੈਂਗਰੇਪ ਦੇ ਤਿੰਨ ਗਵਾਹਾਂ ਨੇ ਸੁਪਰੀਮ ਕੋਰਟ ਤੋਂ ਮੰਗੀ ਸੁਰੱਖਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਠੂਆ ਸਮੂਹਕ ਬਲਾਤਕਾਰ ਮਾਮਲੇ ਵਿਚ ਸੁਪਰੀਮ ਕੋਰਟ ਨੇ ਤਿੰਨ ਵਿਅਕਤੀਆਂ ਨੂੰ ਹਾਈ ਕੋਰਟ ਜਾਣ ਲਈ ਕਿਹਾ ਹੈ। ਗਵਾਹਾਂ ਨੇ ਜੰਮੂ-ਕਸ਼ਮੀਰ...

Three of Kathua gang rape criminals seeks protection from Supreme Court

ਨਵੀਂ ਦਿੱਲੀ, 2 ਜੁਲਾਈ, ਕਠੂਆ ਸਮੂਹਕ ਬਲਾਤਕਾਰ ਮਾਮਲੇ ਵਿਚ ਸੁਪਰੀਮ ਕੋਰਟ ਨੇ ਤਿੰਨ ਵਿਅਕਤੀਆਂ ਨੂੰ ਹਾਈ ਕੋਰਟ ਜਾਣ ਲਈ ਕਿਹਾ ਹੈ। ਗਵਾਹਾਂ ਨੇ ਜੰਮੂ-ਕਸ਼ਮੀਰ ਪੁਲਿਸ 'ਤੇ ਬਿਆਨਾਂ ਨੂੰ ਬਦਲਣ ਅਤੇ ਤਸ਼ੱਦਦ ਕਰਨ ਦੇ ਦੋਸ਼ ਲਗਾ ਕੇ ਸੁਰੱਖਿਆ ਮੰਗੀ ਹੈ। ਪਿਛਲੀ ਸੁਣਵਾਈ ਵਿਚ ਕਠੂਆ ਗੈਂਗਰੇਪ ਅਤੇ ਹੱਤਿਆ ਮਾਮਲੇ ਵਿਚ ਗਵਾਹਾਂ ਦੀ ਅਪੀਲ ਤੇ ਸੁਣਵਾਈ ਕਰਦੇ ਹੋਏ ਜੰਮੂ-ਕਸ਼ਮੀਰ ਸਰਕਾਰ ਨੇ ਸੀਲ ਕਵਰ ਰਿਪੋਰਟ ਸੁਪਰੀਮ ਕੋਰਟ ਵਿਚ ਪੇਸ਼ ਕੀਤੀ ਸੀ। ਜੰਮੂ ਕਸ਼ਮੀਰ ਸਰਕਾਰ ਵੱਲੋਂ ਇਹ ਕਿਹਾ ਗਿਆ ਹੈ ਕਿ ਗਵਾਹਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਡਰਾਇਆ-ਧਮਕਾਇਆ ਜਾ ਰਿਹਾ ਹੈ ਜੋ ਕਿ ਗਲਤ ਹੈ।

ਇਸ ਮਾਮਲੇ ਵਿਚ ਗਵਾਹਾਂ ਦੇ ਬਿਆਨ ਕਰਵਾਏ ਜਾ ਚੁੱਕੇ ਹਨ। ਜਾਂਚ ਵਿਚ ਕੁੱਝ ਨਵੇਂ ਤੱਥ ਉੱਭਰ ਕੇ ਬਾਹਰ ਆਏ ਹਨ, ਜਿਨ੍ਹਾਂ ਦੇ ਆਧਾਰ ਤੇ ਹੋਰ ਵੀ ਪੁੱਛਗਿਛ ਦੀ ਜ਼ਰੂਰਤ ਹੈ। ਅਦਾਲਤ ਨੇ ਆਪਣੇ ਆਦੇਸ਼ਾਂ 'ਚ ਕਿਹਾ ਹੈ ਕਿ ਗਵਾਹਾਂ ਨੂੰ ਜਦ ਵੀ ਬੁਲਾਇਆ ਜਾਵੇ ਤਾਂ ਉਹਨਾਂ ਦੇ ਪਰਿਵਾਰਿਕ ਮੈਂਬਰ ਵੀ ਜਾ ਸਕਦੇ ਹਨ ਅਤੇ ਪੁੱਛਗਿਛ ਦੌਰਾਨ ਉਚਿਤ ਦੂਰੀ ਤੇ ਮੌਜੂਦ ਰਹਿ ਸਕਦੇ ਹਨ। ਜੰਮੂ-ਕਸ਼ਮੀਰ ਸਰਕਾਰ ਤੋਂ ਸੁਪਰੀਮ ਕੋਰਟ ਨੇ ਪੁੱਛਿਆ ਸੀ ਕਿ ਅਗਰ ਗਵਾਹਾਂ ਨੂੰ ਪੁਲਿਸ ਪੁਛਗਿਛ ਲਈ ਬੁਲਾਂਦੀ ਹੈ ਤਾਂ ਗਵਾਹਾਂ ਦੇ ਨਾਲ ਵਕੀਲ ਦੇ ਜਾਣ ਤੇ ਸਰਕਾਰ ਦਾ ਕੀ ਕਹਿਣਾ ਹੈ?

ਦਰਅਸਲ ਕਠੂਆ ਗੈਂਗਰੇਪ ਅਤੇ ਹੱਤਿਆ ਮਾਮਲੇ ਵਿਚ ਤਿੰਨ ਗਵਾਹਾਂ ਨੇ ਸੁਪਰੀਮ ਕੋਰਟ ਨੂੰ ਗੁਹਾਰ ਲਾਈ ਹੈ ਅਤੇ ਪੁਲਿਸ ਤੇ ਬਿਆਨਾਂ ਤੋਂ ਬਦਲਣ ਦੇ ਦਬਾਵ ਦਾ ਆਰੋਪ ਲਗਾਇਆ ਹੈ। ਕਠੂਆ ਰੇਪ ਕੇਸ ਜਨਵਰੀ 2018 ਵਿਚ ਵਾਪਰਿਆ ਸੀ ਜਿਸ ਵਿਚ ਕਠੂਆ ਨੇੜੇ ਰਸਾਨਾ ਪਿੰਡ ਵਿਖੇ 8 ਸਾਲ ਦੀ ਇਕ ਬੱਚੀ, ਆਸਿਫਾ ਬਾਨੂੰ ਨੂੰ ਅਗਵਾ ਕਰਕੇ, ਬਲਾਤਕਾਰ ਕਰਨ ਤੋਂ ਬਾਅਦ ਉਸ ਨੂੰ ਮਾਰ ਦਿੱਤਾ ਗਿਆ ਸੀ।ਦੋਸ਼ੀ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਮੁਕੱਦਮਾ 16 ਅਪ੍ਰੈਲ 2018 ਨੂੰ ਕਠੂਆ ਵਿਚ ਸ਼ੁਰੂ ਹੋਇਆ। ਇਸ ਕੇਸ ਨੂੰ ਆਮ ਲੋਕਾਂ ਵਿਚ ਭਾਰੀ ਦੇਖਣ ਨੂੰ ਮਿਲਿਆ ਸੀ।