ਕਠੂਆ ਗੈਂਗਰੇਪ : ਨਾਬਾਲਗ ਮੁਲਜ਼ਮ 'ਤੇ ਬਾਲਗਾਂ ਵਾਂਗ ਕੇਸ ਚੱਲੇਗਾ ਜਾਂ ਨਹੀਂ, ਫ਼ੈਸਲਾ ਅਗਲੇ ਹਫ਼ਤੇ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਠੂਆ ਵਿਚ ਬੱਚੀ ਦੇ ਨਾਲ ਬਲਾਤਕਾਰ ਅਤੇ ਹੱਤਿਆ ਦੇ ਮਾਮਲੇ ਵਿਚ ਨਾਬਾਲਗ ਮੁਲਜ਼ਮ ਦੀ ਕਿਸਮਤ ਦਾ ਫ਼ੈਸਲਾ ਅਗਲੇ ਹਫ਼ਤੇ

justice for kathua

ਜੰਮੂ-ਕਸ਼ਮੀਰ ਦੇ ਕਠੂਆ ਵਿਚ ਬੱਚੀ ਦੇ ਨਾਲ ਬਲਾਤਕਾਰ ਅਤੇ ਹੱਤਿਆ ਦੇ ਮਾਮਲੇ ਵਿਚ ਨਾਬਾਲਗ ਮੁਲਜ਼ਮ ਦੀ ਕਿਸਮਤ ਦਾ ਫ਼ੈਸਲਾ ਅਗਲੇ ਹਫ਼ਤੇ  ਹੋਵੇਗਾ, ਜਿੱਥੇ ਉਸ ਦੇ ਨਾਬਾਲਗ ਹੋਣ 'ਤੇ ਜੰਮੂ ਕਸ਼ਮੀਰ ਹਾਈਕੋਰਟ ਵਿਚ ਸੁਣਵਾਈ ਹੋਵੇਗੀ। ਇਸ ਅਰਜ਼ੀ 'ਤੇ ਸੁਣਵਾਈ ਅਗਲੇ ਹਫ਼ਤੇ ਹੋਵੇਗੀ ਅਤੇ ਇਯ 'ਤੇ ਕੋਈ ਫ਼ੈਸਲਾ ਇਸ ਗੱਲ ਨੂੰ ਸਪੱਸ਼ਟ ਕਰੇਗਾ ਕਿ ਉਸ ਦੇ ਮਾਮਲੇ ਦੀ ਵੀ ਸੁਣਵਾਈ 7 ਹੋਰ ਮੁਲਜ਼ਮਾਂ ਦੇ ਨਾਲ ਹੀ ਪਠਾਨਕੋਟ ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ਵਿਚ ਹੋਵੇਗੀ ਜਾਂ ਕਠੂਆ ਵਿਚ ਨਾਬਾਲਗ ਬੋਰਡ ਵਿਚ।

7 ਮਈ ਨੂੰ ਮੁੱਖ ਜੱਜ ਦੀਪਕ ਮਿਸ਼ਰਾ, ਜਸਟਿਸ ਡੀ ਵਾਈ ਚੰਦਰਚੂੜ੍ਹ ਅਤੇ ਜਸਟਿਸ ਇੰਦੂ ਮਲਹੋਤਰਾ ਦੀ ਬੈਂਚ ਨੇ ਮਾਮਲੇ ਨੂੰ ਪਠਾਨਕੋਟ ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ਵਿਚ ਤਬਦੀਲ ਕਰਦੇ ਹੋਏ ਮਾਮਲੇ ਦੀ ਰੋਜ਼ਾਨਾ ਸੁਣਵਾਈ ਨੂੰ ਰਿਕਾਰਡ ਕਰਨ ਦੇ ਨਿਰਦੇਸ਼ ਦਿਤੇ ਸਨ। ਇਸ ਮਾਮਲੇ ਵਿਚ ਨਾਬਾਲਗ ਨੇ ਕਥਿਤ ਤੌਰ 'ਤੇ ਬੱਚੀ ਨੂੰ 10 ਜਨਵਰੀ ਨੂੰ ਅਗਵਾ ਕੀਤਾ ਸੀ।

ਕਠੂਆ ਮਾਮਲੇ ਦੀ ਸੁਣਵਾਈ ਪਠਾਨਕੋਟ ਵਿਚ ਤਬਦੀਲ ਕੀਤੀ ਗਈ ਹੈ। ਇਸ ਮਾਮਲੇ ਦੇ ਅੱਠ ਵਿਚੋਂ ਸੱਤ ਦੋਸ਼ੀਆਂ ਨੂੰ ਜ਼ਿਲ੍ਹਾ ਅਤੇ ਸੈਸ਼ਨ ਜੱਜ ਦੇ ਸਾਹਮਣੇ ਪੇਸ਼ ਕੀਤਾ ਗਿਆ। ਦੋਵੇਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਇਸਤਗਾਸਾ ਪੱਖ ਤੋਂ ਦੋਸ਼ ਪੱਤਰ, ਬਿਆਨ ਅਤੇ ਮਾਮਲੇ ਦੀ ਕੇਸ ਡਾਇਰੀਆਂ ਦੀ ਉਰਦੂਤ ਤੋਂ ਅੰਗਰੇਜ਼ੀ ਵਿਚ ਅਨੁਵਾਦਿਤ ਕਾਪੀਆਂ ਚਾਰ ਜੂਨ ਨੂੰ ਬਚਾਅ ਪੱਖ ਦੇ ਵਕੀਲਾਂ ਸਮੇਤ ਹੋਰ ਨੂੰ ਦੇਣ ਲਈ ਕਿਹਾ।