ਜੁਲਾਈ ਮਹੀਨੇ ਇੰਨੇ ਦਿਨ ਬੰਦ ਰਹਿਣਗੇ ਬੈਂਕ

ਏਜੰਸੀ

ਖ਼ਬਰਾਂ, ਰਾਸ਼ਟਰੀ

ਜਾਣੋ, ਪੂਰੀ ਸੂਚੀ

Bank holiday list in july 2019 month know complete list

ਨਵੀਂ ਦਿੱਲੀ: ਜੁਲਾਈ ਮਹੀਨੇ ਵਿਚ ਕਈ ਨੈਸ਼ਨਲ ਛੁੱਟੀਆਂ ਹਨ ਜਿਹਨਾਂ ਵਿਚ ਸਾਰੀਆਂ ਸਰਕਾਰੀ ਅਤੇ ਪ੍ਰਾਈਵੇਟ ਬੈਂਕਾਂ ਬੰਦ ਰਹਿਣਗੀਆਂ। ਜੁਲਾਈ ਮਹੀਨੇ ਵਿਚ ਕਰੀਬ 8 ਦਿਨ ਵੱਖ ਵੱਖ ਰਾਜਾਂ ਦੀਆਂ ਕਈ ਬੈਂਕਾਂ ਬੰਦ ਰਹਿਣਗੀਆਂ। 4 ਜੁਲਾਈ ਵੀਰਵਾਰ ਨੂੰ ਓਡੀਸ਼ਾ ਵਿਚ ਬੈਂਕਾਂ ਬੰਦ ਰਹਿਣਗੀਆਂ। ਇਸ ਦਿਨ ਭਗਵਾਨ ਜਗਨਨਾਥ ਦੀ ਰੱਥਯਾਤਰਾ ਸ਼ੁਰੂ ਹੋਵੇਗੀ। 5 ਜੁਲਾਈ ਸ਼ੁੱਕਰਵਾਰ ਨੂੰ ਗੁਰੂ ਹਰਗੋਬਿੰਦ ਸਿੰਘ ਦੇ ਪ੍ਰਕਾਸ਼ ਪੂਰਬ 'ਤੇ ਜੰਮੂ ਕਸ਼ਮੀਰ ਵਿਚ ਬੈਂਕਾ ਬੰਦ ਰਹਿਣਗੀਆਂ।

10 ਜੁਲਾਈ ਬੁੱਧਵਾਰ ਨੂੰ ਅਗਰਤਲਾ ਵਿਚ ਬੈਂਕਾਂ ਬੰਦ ਰਹਿਣਗੀਆਂ। ਅਗਰਤਲਾ ਵਿਚ ਮੰਦਿਰਾਂ ਵਿਚ ਖਾਰਚੀ ਤਿਉਹਾਰ ਕਾਰਨ ਬੈਂਕਾਂ ਬੰਦ ਹੋ ਸਕਦੀਆਂ ਹਨ। 13 ਜੁਲਾਈ ਸ਼ਨੀਵਾਰ ਨੂੰ ਦੇਸ਼ ਦੀਆਂ ਸਾਰੀਆਂ ਬੈਂਕਾਂ ਬੰਦ ਰਹਿਣਗੀਆਂ। ਇਹ ਮਹੀਨੇ ਦਾ ਦੂਜਾ ਸ਼ਨੀਵਾਰ ਹੈ। 17 ਜੁਲਾਈ ਬੁੱਧਵਾਰ ਨੂੰ ਮੇਘਾਲਿਆ ਵਿਚ ਬੈਂਕਾਂ ਬੰਦ ਰਹਿਣਗੀਆ।

ਤਿਰੋਤ ਸਿੰਘ ਡੇ 'ਤੇ ਬੈਂਕਾਂ ਵਿਚ ਕੰਮ ਨਹੀਂ ਕੀਤਾ ਜਾਂਦਾ। 23 ਜੁਲਾਈ ਨੂੰ ਅਗਰਤਲਾ ਵਿਚ ਕੇਰ ਪੂਜਾ ਦੇ ਤਿਉਹਾਰ 'ਤੇ ਬੈਂਕਾਂ ਵਿਚ ਕੰਮ ਨਹੀਂ ਹੋਵੇਗਾ। 27 ਜੁਲਾਈ ਸ਼ਨੀਵਾਰ ਇਸ ਮਹੀਨੇ ਦਾ ਚੌਥਾ ਸ਼ਨੀਵਾਰ ਹੋਵੇਗਾ ਅਤੇ ਇਸ ਦਿਨ ਬੈਂਕਾਂ ਬੰਦ ਰਹਿਣਗੀਆਂ।