ਨੌਕਰੀ ਛੱਡ ਕੇ ਰੇਹੜੀ ਲਗਾ ਰਿਹਾ ਹੈ ਇਹ ਨੌਜਵਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਕ ਇੰਜੀਨੀਅਰ ਡਿਪਲੋਮਾ ਧਾਰਕ 18 ਸਾਲਾ ਨੌਜਵਾਨ ਨੇ ਦੋ ਵੱਡੀਆਂ ਕੰਪਨੀਆਂ ਨੂੰ ਛੱਡ ਕੇ ਰੇਹੜੀ ਲਗਾ ਰਿਹਾ ਹੈ।

Cart Business

ਚੇਨਈ: ਤਾਮਿਲਨਾਡੂ ਵਿਚ ਇਕ ਫੂਡ ਇੰਟਰਪ੍ਰਿਨਿਓਰ ਬਣਨ ਲਈ ਇਕ ਇੰਜੀਨੀਅਰ ਡਿਪਲੋਮਾ ਧਾਰਕ 18 ਸਾਲਾ ਨੌਜਵਾਨ ਨੇ ਦੋ ਵੱਡੀਆਂ ਕੰਪਨੀਆਂ ਨੂੰ ਛੱਡ ਕੇ ਰੇਹੜੀ ਲਗਾ ਰਿਹਾ ਹੈ। ਇਹ ਨੌਜਵਾਨ ਪਕਵਾਨਾਂ ਅਤੇ ਕੁਝ ਪ੍ਰਸਿੱਧ ਸਨੈਕਸ ਨੂੰ ਬਨਾਉਣ ਲਈ ਰੇਹੜੀ ਲਗਾ ਰਿਹਾ ਹੈ। ਜੈਸੁੰਦਰ ਨਾਂਅ ਦੇ ਇਸ ਨੌਜਵਾਨ ਦਾ ਕਹਿਣਾ ਹੈ ਕਿ ਉਸ ਨੂੰ ਅਪਣੇ ਕੰਮ ‘ਤੇ ਕੋਈ ਸ਼ਰਮ ਨਹੀਂ ਹੈ। ਉਹਨਾਂ ਕਿਹਾ ਕਿ ਕਿਸੇ ਵੀ ਇਮਾਨਦਾਰ ਮਜ਼ਦੂਰ ਨੂੰ ਸ਼ਰਮਿੰਦਾ ਨਹੀਂ ਹੋਣਾ ਚਾਹੀਦਾ।

ਇਸ ਨੌਜਵਾਨ ਦਾ ਕਹਿਣਾ ਹੈ ਕਿ ‘ਜੋ ਕੰਮ ਮੈਂ ਕਰ ਰਿਹਾ ਹਾਂ, ਅਜਿਹੇ ਕੰਮ ਮੇਰੇ ਦੇਸ਼ ਦੇ ਕਈ ਸੀਨੀਅਰ ਆਗੂਆਂ ਨੇ ਕੀਤੇ ਹਨ ਅਤੇ ਉਹ ਅਪਣੀ ਮਿਹਨਤ ਨਾਲ ਉਚ ਅਹੁਦਿਆਂ ‘ਤੇ ਪਹੁੰਚ ਚੁਕੇ ਹਨ’। ਕਰੂਰ ਜ਼ਿਲ੍ਹੇ ਦੇ ਇਕ ਮੂਲ ਨਿਵਾਸੀ ਜੈਸੁੰਦਰ ਪਹਿਲਾਂ ਚੇਨਈ ਦੀ ਟੈਲੀਫੋਨ ਕੰਪਨੀ ਏਅਰਟੈਲ ਵਿਚ ਕੰਮ ਕਰਦੇ ਸਨ। ਇਸ ਤੋਂ ਬਾਅਦ ਉਹਨਾਂ ਨੇ ਇਕ ਹੋਰ ਥਾਂ ਨੌਕਰੀ ਕੀਤੀ। ਇਸ ਤੋਂ ਬਾਅਦ ਉਹਨਾਂ ਨੇ ਪ੍ਰਿੰਟ ਐਂਡ ਪੇਪਰਜ਼ ਲਿਮਟਡ ਨਾਂਅ ਦੀ ਕੰਪਨੀ ਵਿਚ ਕੰਮ ਕੀਤਾ।

ਜੈਸੁੰਦਰ ਦਾ ਇਕ ਦੋਸਤ ਖਾਣਾ ਬਣਾਉਣ ਦਾ ਕੰਮ ਕਰਦਾ ਸੀ ਅਤੇ ਉਸ ਨੇ ਵੀ ਅਪਣੇ ਦੋਸਤ ਤੋਂ ਖਾਣਾ ਬਣਾਉਣ ਸਿੱਖਿਆ ਸੀ। ਉਸ ਤੋਂ ਬਾਅਦ ਉਹ ਘਰ ਵਿਚ ਵੀ ਅਪਣੀ ਮਾਂ ਦੀ ਖਾਣਾ ਬਣਾਉਣ ਵਿਚ ਮਦਦ ਕਰਦਾ ਸੀ। ਇਸ ਤੋਂ ਬਾਅਦ ਉਸ ਦੇ ਦੋਸਤ ਨੇ ਜੈਸੁੰਦਰ ਨੂੰ ਰੇਹੜੀ ਲਗਾਉਣ ਦੀ ਇਜਾਜ਼ਤ ਦਿੱਤੀ ਸੀ। ਹੁਣ ਉਸ ਦਾ ਕਾਰੋਬਾਰ ਦਿਨੋ ਦਿਨ ਵਧ ਰਿਹਾ ਹੈ।