14 ਸਾਲ ਦੇ ਭਾਰਤੀ ਬੱਚੇ ਨੇ ਲੱਭਿਆ ਗ੍ਰਹਿ, ਨਾਸਾ ਵੀ ਕਰੇਗਾ ਇਸ 'ਤੇ ਕੰਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਹਰ ਸਾਲ ਇਸ ਵਿਚ 400 ਤੋਂ ਜ਼ਿਆਦਾ ਸਕੂਲ ਅਤੇ ਕਾਲਜ ਭਾਗ ਲੈਂਦੇ ਹਨ।

Photo

ਨਵੀਂ ਦਿੱਲੀ : ਅੱਜ ਭਾਰਤ ਦੇਸ਼ ਵੱਡੇ-ਵੱਡੇ ਦੇਸ਼ਾਂ ਨੂੰ ਟੱਕਰ ਦੇਣ ਦੇ ਸਮਰੱਥ ਹੁੰਦਾ ਜਾ ਰਿਹਾ ਹੈ। ਜਿਸ ਪਿਛੇ ਮੁੱਖ ਕਾਰਨ ਹੈ ਸਾਡੇ ਦੇਸ਼ ਦੇ ਲੋਕਾਂ ਦੀ ਯੋਗਤਾ ਜੋ ਸਾਡੇ ਦੇਸ਼ ਨੂੰ ਅੱਗ ਵੱਧਣ ਵਿਚ ਮਦਦ ਕਰਦੀ ਹੈ। ਇਸੇ ਤਰ੍ਹਾਂ ਹੀ ਦਿੱਲੀ ਦੇ ਰਹਿਣ ਵਾਲੇ ਮਾਉਂਟ ਆਬੂ ਸਕੂਲ ਦੇ 14 ਸਾਲ ਦੇ ਵਿਦਿਆਰਥੀ ਨਿਖਿਲ ਝਾਅ ਨੇ ਇਕ ਆਲ ਇੰਡਿਆ ਗ੍ਰਹਿ ਤਲਾਸ਼ੀ ਮਿਸ਼ਨ  ਵਿਚ ਇਕ ਗ੍ਰਹਿ ਦੀ ਖੋਜ ਕੀਤੀ ਹੈ।

ਇਹ ਅੰਤਰ ਰਾਸ਼ਟਰੀ ਵਿਗਿਆਨ ਪ੍ਰੋਗਰਾਮ ਭਾਰਤੀ ਖਗੋਲ ਵਿਗਿਆਨੀਆਂ ਦੁਆਰਾ ਅੰਤਰਰਾਸ਼ਟਰੀ ਖਗੋਲ-ਵਿਗਿਆਨ ਪ੍ਰੋਗਰਾਮ ਐਕਸਪਲੋਰੇਸ਼ਨ ਸਹਿਯੋਗੀ ਹਾਰਡਿਨ ਸਿਮੰਨ ਯੂਨੀਵਰਸਿਟੀ ਅਤੇ ਟੈਕਸਸ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ ਹੈ। ਵੱਡੀ ਗਿਣਤੀ ਵਿਚ ਭਾਰਤੀ ਵਿਦਿਆਰਥੀਆਂ ਵੱਲ਼ੋਂ ਇਸ ਵਿਚ ਹਿੱਸਾ ਲਿਆ ਗਿਆ ਸੀ।

ਦੱਸ ਦੱਈਏ ਕਿ ਨਖਿਲ ਵੱਲੋਂ ਲੱਭੇ  ਗਏ ਗ੍ਰਹਿ ਦੀ ਪੁਸ਼ਟੀ ਇੰਟਰਨੈਸ਼ਨਲ ਐਸਟ੍ਰੋਨੋਮਿਕਲ ਐਕਸਪਲੋਰਰ ਕੋਆਪਰੇਸ਼ਨ ਦੁਆਰਾ ਕੀਤੀ ਗਈ ਹੈ। ਨਿਖਿਲ ਦਾ ਕਹਿਣਾ ਹੈ ਕਿ ਇਸ ਖੋਜ ਸਬੰਧ ਆਉਂਣ ਵਾਲੇ ਸਮੇਂ ਵਿਚ ਨਾਸਾ ਵਰਗੀਆਂ ਪੁਲਾੜ ਏਜੰਸੀਆਂ ਵੱਲੋਂ ਇਸ ਦਾ ਅਧਿਐਨ ਕੀਤਾ ਜਾਵੇਗਾ। ਦੱਸ ਦੱਈਏ ਕਿ ਇਹ ਮੁਕਾਬਲਾ ਪਿਛਲੇ ਸਾਲ 2019 ਵਿਚ ਹੋਇਆ ਸੀ। ਜਿਸ ਦਾ ਨਤੀਜ਼ ਹੁਣ ਆਇਆ ਹੈ।

ਇਸ ਦੇ ਨਾਲ ਹੀ ਨਿਖਿਲ ਇਸ ਮੁਕਾਬਲੇ ਵਿਚ ਇਸ ਤਰ੍ਹਾਂ ਦੀ ਜਿੱਤ ਪ੍ਰਾਪਤ ਕਰਨ ਵਾਲਾ ਸਭ ਤੋਂ ਘੱਟ ਉਮਰ ਦਾ ਲੜਕਾ ਹੈ। ਉਸ ਨੇ ਦੱਸਿਆ ਕਿ ਹਰ ਸਾਲ ਇਸ ਵਿਚ 400 ਤੋਂ ਜ਼ਿਆਦਾ ਸਕੂਲ ਅਤੇ ਕਾਲਜ ਭਾਗ ਲੈਂਦੇ ਹਨ। ਜਿਸ ਵਿਚ ਵਿਦਿਆਰਥੀਆਂ ਨੂੰ ਮਾਈਨਰ ਪਲੈਨਿਟ ਸੈਂਟਰ ਸਬੰਧੀ ਰਿਪੋਰਟ ਤਿਆਰ ਕਰਨੀ ਹੁੰਦੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।