ਦਰਦਨਾਕ ਹਾਦਸਾ: ਘਰ ਬਾਹਰ ਬੈਠੇ ਲੋਕਾਂ ਨੂੰ ਟਰੱਕ ਨੇ ਕੁਚਲਿਆ, 4 ਬੱਚਿਆਂ ਸਣੇ 5 ਦੀ ਮੌਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਮੁਜ਼ੱਫਰਪੁਰ ਦੇ ਸਹਦਾਨੀ ਪਿੰਡ ਵਿਚ ਦੇਰ ਰਾਤ ਇਕ ਬੇਕਾਬੂ ਟਰੱਕ ਨੇ ਘਰ ਬਾਹਰ ਬੈਠੇ 12 ਲੋਕਾਂ ਨੂੂੰ ਕੁਚਲ ਦਿੱਤਾ। 

Truck hit 12 people sitting outside house in Muzaffarnagar

ਮੁਜ਼ੱਫਰਪੁਰ: ਮੁਜ਼ੱਫਰਪੁਰ (Muzaffarpur) ਵਿਖੇ ਸਰੈਆ ਥਾਣੇ ਦੇ ਸਹਦਾਨੀ ਪਿੰਡ ਵਿਚ ਵੀਰਵਾਰ ਨੂੰ ਦੇਰ ਰਾਤ ਇਕ ਤੇਜ਼ ਰਫ਼ਤਾਰ ‘ਚ ਆ ਰਹੇ ਟਰੱਕ (Truck in High Speed) ਨੇ ਘਰ ਬਾਹਰ ਬੈਠੇ ਲੋਕਾਂ ਨੂੰ ਕੁਚਲ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਉਹ ਬੇਕਾਬੂ ਟਰੱਕ ਐੱਨ.ਐੱਚ. 722 (N.H. 722) ਦੇ ਕਿਨਾਰੇ ਸਥਿਤ ਆਪਣੇ ਘਰ ਬਾਹਰ ਬੈਠੇ ਲੋਕਾਂ ਨੂੰ ਕੁਚਲਦਾ ਹੋਇਆ ਬਿਜਲੀ ਦੇ ਖੰਬੇ ਨਾਲ ਜਾ ਟਕਰਾਇਆ। ਇਸ ਭਿਆਨਕ ਹਾਦਸੇ ‘ਚ ਦੋ ਪਰਿਵਾਰਾਂ ਦੇ ਚਾਰ ਬੱਚਿਆਂ ਦੀ ਮੌਕੇ ’ਤੇ ਹੀ ਮੌਤ (4 Children Died including 5 others) ਹੋ ਗਈ ਅਤੇ ਇਕ ਨੇ ਇਲਾਜ ਲਈ ਹਸਪਤਾਲ ਲਿਜਾਣ ਦੌਰਾਨ ਦਮ ਤੋੜਿਆ।

ਹੋਰ ਪੜ੍ਹੋ: ਰਾਹੁਲ ਗਾਂਧੀ ਦਾ ਤੰਜ਼, ‘ਜੁਲਾਈ ਆ ਗਿਆ, ਵੈਕਸੀਨ ਨਹੀਂ ਆਈ’, ਸਿਹਤ ਮੰਤਰੀ ਨੇ ਦਿੱਤਾ ਕਰਾਰਾ ਜਵਾਬ

ਹਾਦਸੇ ‘ਚ ਸੱਤ ਲੋਕਾਂ ਦੇ ਗੰਭੀਰ ਸੱਟਾਂ (7 People injured) ਲਗੀਆਂ ਹਨ। ਉਨ੍ਹਾਂ ਨੂੰ ਇਲਾਜ ਲਈ ਨਿੱਜੀ ਵਾਹਨਾਂ ਰਾਹੀਂ ਐੱਸ.ਕੇ.ਐੱਮ.ਸੀ.ਐੱਚ (Shrikrishna Medical College & Hospital) ਭੇਜ ਦਿੱਤਾ ਗਿਆ ਹੈ। ਸਰੈਆ ਥਾਣੇ ਦੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਚਾਰ ਬੱਚਿਆਂ ਸਣੇ ਪੰਜ ਲੋਕਾਂ ਦੀਆਂ ਮ੍ਰਿਤਕ ਦੇਹਾਂ ਨੂੰ ਕਬਜ਼ੇ ‘ਚ ਲਿਆ ਅਤੇ ਅਗੇ ਦੀ ਕਾਨੂੰਨੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਟਰੱਕ ਚਾਲਕ ਦਾ ਕੁਝ ਪਤਾ ਨਹੀ ਚੱਲ ਰਿਹਾ ਹੈ। ਸਥਾਕਨ ਲੋਕਾਂ ਨੇ ਦੱਸਿਆ ਕਿ ਜ਼ਖ਼ਮੀ ਲੋਕਾਂ ਵਿਚ ਇਕ ਅਣਜਾਣ ਵਿਅਕਤੀ ਵੀ ਹੈ, ਜੋ ਟਰੱਕ ਚਾਲਕ ਹੋ ਸਕਦਾ ਹੈ। 

ਹੋਰ ਪੜ੍ਹੋ: ਆਰਥਿਕ ਤੰਗੀ ਤੋਂ ਦੁਖੀ ਮਾਂ ਨੇ ਤਿੰਨ ਸਾਲਾ ਬੱਚੀ ਨੂੰ ਜ਼ਿੰਦਾ ਦਫਨਾਇਆ

ਇਹ ਵੀ ਪੜ੍ਹੋ: ਟਿੱਪਰ ਅਤੇ ਕਾਰ ਦੀ ਹੋਈ ਭਿਆਨਕ ਟੱਕਰ, 3 ਸਾਲਾ ਬੱਚੀ ਸਮੇਤ ਪਰਿਵਾਰ ਦੇ ਪੰਜ ਜੀਆਂ ਦੀ ਮੌਤ

ਇਸ ਦੇ ਨਾਲ ਹੀ ਇਹ ਵੀ ਦੱਸਿਆ ਗਿਆ ਹੈ ਕਿ ਟਰੱਕ ਚਾਲਕ ਨਸ਼ੇ ਦੀ ਹਾਲਤ ਵਿਚ ਸੀ। ਟਰੱਕ ਸਰੈਆ ਤੋਂ ਰੇਵਾ ਘਾਟ ਛਪਰਾ (From Saraya to Rewa Ghat Chhapra) ਵੱਲ ਨੂੰ ਜਾ ਰਿਹਾ ਸੀ। ਉੱਧਰ ਹਾਦਸੇ ਤੋਂ ਬਾਅਦ ਗੁੱਸੇ ਵਿਚ ਆਏ ਲੋਕਾਂ ਨੇ ਐੱਨ.ਐੱਚ. ਵਲੋਂ ਲੰਘ ਰਹੇ ਵਾਹਨਾਂ ’ਤੇ ਪੱਥਰ ਸੁੱਟਣੇ ਸ਼ੁਰੂ ਕਰ ਦਿੱਤੇ, ਜਿਸ ਕਾਰਨ ਕਈ ਵਾਹਨਾਂ ਦਾ ਨੁਕਸਾਨ ਹੋਇਆ। ਇਸ ਤਣਾਅਪੂਰਨ ਸਥਿਤੀ ਨੂੰ ਵੇਖਦੇ ਹੋਏ ਪੁਲਿਸ ਨੂੰ ਬੁਲਾਇਆ ਗਿਆ।