ਵਾਇਰਲ ਹੋ ਰਿਹਾ PM ਮੋਦੀ ਦਾ ਪੁਰਾਣਾ ਬਿਆਨ, PM ਬਣਨ ਤੋਂ ਪਹਿਲਾਂ ਬਿਆਨਿਆ ਸੀ ਗਰੀਬ ਦਾ ਦਰਦ

ਏਜੰਸੀ

ਖ਼ਬਰਾਂ, ਰਾਸ਼ਟਰੀ

ਦੇਸ਼ ਵਿਚ ਲੋਕ ਮਹਿੰਗਾਈ ਤੋਂ ਕਾਫੀ ਪਰੇਸ਼ਾਨ ਹਨ। ਰੋਜ਼ਾਨਾ ਵਰਤੋਂ ਵਾਲੀਆਂ ਚੀਜ਼ਾਂ ਤੋਂ ਲੈ ਕੇ ਪੈਟਰੋਲ-ਡੀਜ਼ਲ ਸਭ ਕੁਝ ਮਹਿੰਗਾ ਹੋ ਰਿਹਾ ਹੈ।

PM Modi Old Statement Viral

ਨਵੀਂ ਦਿੱਲੀ: ਦੇਸ਼ ਵਿਚ ਲੋਕ ਮਹਿੰਗਾਈ ਤੋਂ ਕਾਫੀ ਪਰੇਸ਼ਾਨ ਹਨ। ਰੋਜ਼ਾਨਾ ਵਰਤੋਂ ਵਾਲੀਆਂ ਚੀਜ਼ਾਂ ਤੋਂ ਲੈ ਕੇ ਪੈਟਰੋਲ-ਡੀਜ਼ਲ ਸਭ ਕੁਝ ਮਹਿੰਗਾ ਹੋ ਰਿਹਾ ਹੈ। ਇਹਨਾਂ ਚੀਜ਼ਾਂ ਦਾ ਅਸਰ ਸਿੱਧਾ ਲੋਕਾਂ ਦੀਆਂ ਜੇਬਾਂ ’ਤੇ ਪਿਆ ਹੈ। ਬੀਤੇ ਦਿਨੀਂ ਸਿਲੰਡਰ ਅਤੇ ਦੁੱਧ ਦੀਆਂ ਕੀਮਤਾਂ (Cylinder and milk prices Rise) ਵਿਚ ਵੀ ਵਾਧਾ ਹੋਇਆ। ਅਜਿਹੇ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra modi) ਦਾ ਇਕ ਪੁਰਾਣਾ ਬਿਆਨ ਕਾਫੀ ਵਾਇਰਲ ਹੋ ਰਿਹਾ ਹੈ।

ਹੋਰ ਪੜ੍ਹੋ: ਰਾਹੁਲ ਗਾਂਧੀ ਦਾ ਤੰਜ਼, ‘ਜੁਲਾਈ ਆ ਗਿਆ, ਵੈਕਸੀਨ ਨਹੀਂ ਆਈ’, ਸਿਹਤ ਮੰਤਰੀ ਨੇ ਦਿੱਤਾ ਕਰਾਰਾ ਜਵਾਬ

ਉਹਨਾਂ ਦੇ ਇਸ ਬਿਆਨ ਜ਼ਰੀਏ ਲੋਕ ਸੋਸ਼ਲ ਮੀਡੀਆ ’ਤੇ ਪ੍ਰਧਾਨ ਮੰਤਰੀ ਨੂੰ ਨਿਸ਼ਾਨੇ ’ਤੇ ਲੈ ਰਹੇ ਹਨ। ਦਰਅਸਲ ਤਤਕਾਲੀ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ (PM Narendra modi Old Statement) ਨੇ 2013 ਵਿਚ ਮਹਿੰਗਾਈ ਨੂੰ ਲੈ ਕੇ ਇਕ ਬਿਆਨ ਦਿੱਤਾ ਸੀ। ਉਹਨਾਂ ਨੇ ਕਿਹਾ ਸੀ ਕਿ, ‘ਗਰੀਬ ਦੇ ਘਰ ਵਿਚ ਚੁੱਲ੍ਹਾ ਨਹੀਂ ਜਲ ਰਿਹਾ, ਬੱਚੇ ਹੰਝੂ ਪੀ ਰਹੇ ਹਨ, ਰਾਤ-ਰਾਤ ਰੋਂਦੇ ਹਨ’।

ਹੋਰ ਪੜ੍ਹੋ: ਆਰਥਿਕ ਤੰਗੀ ਤੋਂ ਦੁਖੀ ਮਾਂ ਨੇ ਤਿੰਨ ਸਾਲਾ ਬੱਚੀ ਨੂੰ ਜ਼ਿੰਦਾ ਦਫਨਾਇਆ

2013 ਵਿਚ ਦਿੱਤਾ ਗਿਆ ਇਹ ਬਿਆਨ ਹੁਣ ਮਹਿੰਗਾਈ (Inflation Rise) ਦੇ ਦੌਰ ’ਚ ਕਾਫੀ ਵਾਇਰਲ ਹੋ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਪ੍ਰਧਾਨ ਮੰਤਰੀ ਦਿਲ ਤੋਂ ਮਹਿਸੂਸ ਕਰਦੇ ਤਾਂ ਅੱਜ ਗਰੀਬਾਂ ਦੀ ਇਹ ਹਾਲਤ ਨਹੀਂ ਹੁੰਦੀ। ਇਕ ਯੂਜ਼ਰ ਨੇ ਲਿਖਿਆ ਕਿ, ‘ਗੈਸ, ਪੈਟਰੋਲ, ਡੀਜ਼ਲ, ਤੇਲ, ਦੁੱਧ ਦੀਆਂ ਕੀਮਤਾਂ ਵਧਣ ਨਾਲ ਆਮ ਆਦਮੀ ਕਿੰਨਾ ਪਰੇਸ਼ਾਨ ਹੋ ਸਕਦਾ ਹੈ, ਇਸ ਦੀ ਭਵਿੱਖਵਾਣੀ ਮੋਦੀ ਜੀ ਨੇ 2013 ਵਿਚ ਹੀ ਕਰ ਦਿੱਤੀ ਸੀ’।

ਇਹ ਵੀ ਪੜ੍ਹੋ: ਟਿੱਪਰ ਅਤੇ ਕਾਰ ਦੀ ਹੋਈ ਭਿਆਨਕ ਟੱਕਰ, 3 ਸਾਲਾ ਬੱਚੀ ਸਮੇਤ ਪਰਿਵਾਰ ਦੇ ਪੰਜ ਜੀਆਂ ਦੀ ਮੌਤ

ਇਕ ਹੋਰ ਯੂਜ਼ਰ ਨੇ ਲਿਖਿਆ, ‘ਮੋਦੀ ਜੀ ਗੈਸ ਸਿਲੰਡਰ ਦੀਆਂ ਕੀਮਤਾਂ ਐਨੀਆਂ ਵਧਣ ਤੋਂ ਬਾਅਦ ਗਰੀਬ ਦੇ ਘਰ ਵਿਚ ਚੁੱਲ੍ਹਾ ਜਲ ਰਿਹਾ ਹੈ ਜਾਂ ਨਹੀਂ? ਜ਼ਰਾ ਗਰੀਬ ਦੇ ਘਰ ਵਿਚ ਜਾ ਕੇ ਦੱਸੋ।‘ ਹਰਸ਼ ਵਰਮਾ ਨਾਂਅ ਦੇ ਇਕ ਯੂਜ਼ਰ ਨੇ ਲਿਖਿਆ, ‘ਉਦੋਂ ਘੱਟੋ ਘੱਟ ਹੰਝੂ ਤਾਂ ਸੀ…!! ਮਨ ਨੂੰ ਹਲਕਾ ਕਰਨ ਲਈ ਸਰਕਾਰ ਨੂੰ ਜੰਮ ਕੇ ਕੋਸਦੇ ਸੀ ਹੁਣ ਤਾਂ ਮਹਿੰਗਾਈ ਦੇ ਦੁੱਖੜੇ ’ਤੇ ਰੋਣ ਦੀ ਵੀ ਪਾਬੰਦੀ ਹੈ। ਸਰਕਾਰ ਦਾ ਵਿਰੋਧ ਤਾਂ ਕੀ ਅਸਲੀਅਤ ਵੀ ਦੱਸ ਦੋ ਤਾਂ ਗਾਲਾਂ ਪੈਣ ਲੱਗਦੀਆਂ ਹਨ’।