ਗਰਦਨ ਤੱਕ ਪਾਣੀ ਹੋਣ ਦੇ ਬਾਵਜੂਦ ਵੀ ਪੁਲਿਸ ਕਰਮਚਾਰੀ ਨੇ ਬਚਾਈ ਡੇਢ ਮਹੀਨੇ ਦੀ ਬੱਚੀ ਦੀ ਜਾਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਗੁਜਰਾਤ ਦੇ ਵਡੋਦਰਾ 'ਚ ਭਾਰੀ ਮੀਂਹ ਨੇ ਲੋਕਾਂ ਦੀ ਜ਼ਿੰਦਗੀ ਨੂੰ ਤਹਿਸ ਨਹਿਸ ਕਰ ਦਿੱਤਾ

saved 2 years old child life carries tub on his head in neck deep water

ਵਡੋਦਰਾ: ਗੁਜਰਾਤ ਦੇ ਵਡੋਦਰਾ 'ਚ ਭਾਰੀ ਮੀਂਹ ਨੇ ਲੋਕਾਂ ਦੀ ਜ਼ਿੰਦਗੀ ਨੂੰ ਤਹਿਸ ਨਹਿਸ ਕਰ ਦਿੱਤਾ ਹੈ। ਇੱਥੋ ਦਾ ਸਾਰਾ ਇਲਾਕਾ ਹੜ੍ਹ ਨਾਲ ਪ੍ਰਭਾਵਿਚ ਹੈ। ਸ਼ਹਿਰ ਵਿਚ ਮੀਂਹ ਨਾਲ ਸਬੰਧਤ ਘਟਨਾਵਾਂ ਵਿਚ ਚਾਰ ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਪੰਜ ਹਜ਼ਾਰ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਲਿਜਾਇਆ ਗਿਆ ਹੈ। ਇਸ ਦੌਰਾਨ ਇੱਕ ਪੁਲਿਸ ਮੁਲਾਜ਼ਮ ਨੇ ਗਰਦਨ ਤੱਕ ਡੂੰਘੇ ਪਾਣੀ ਵਿਚ ਜਾ ਕੇ ਇੱਕ ਡੇਢ ਮਹੀਨੇ ਬੱਚੇ ਦੀ ਜਾਨ ਬਚਾਈ ਹੈ। ਪੁਲਿਸ ਮੁਲਾਜ਼ਮ ਦੀ ਇਕ ਤਸਵੀਰ ਵੀ ਸ਼ੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।

ਇਸ ਤਸਵੀਰ ਵਿਚ ਦੇਖਿਆ ਜਾ ਸਕਦਾ ਹੈ ਕਿ ਉਹ ਹੜ੍ਹ ਦੇ ਪਾਣੀ ਵਿਚੋਂ ਬੱਚੇ ਨੂੰ ਟੋਕਰੀ ਵਿਚ ਪਾ ਕੇ ਅਤੇ ਟੋਕਰੀ ਨੂੰ ਆਪਣੇ ਸਿਰ ਤੇ ਰੱਖ ਕੇ ਬਾਹਰ ਲੈ ਕੇ ਆ ਰਿਹਾ ਹੈ। ਪੁਲਿਸ ਸਬ-ਇੰਸਪੈਕਟਰ ਗੋਵਿੰਦ ਚਾਵੜਾ ਨੇ ਵਿਸ਼ਵਾਮਿੱਤਰੀ ਰੇਲਵੇ ਸਟੇਸ਼ਨ ਨੇੜੇ ਦੇਵੀਪੁਰਾ ਖੇਤਰ ਵਿਚ ਡੇਢ ਮਹੀਨੇ ਦੇ ਬੱਚੇ ਨੂੰ ਬਚਾਇਆ। ਇਸ ਤੋਂ ਬਾਅਦ ਉਸ ਦੀ ਬਹੁਤ ਪ੍ਰਸ਼ੰਸਾ ਕੀਤੀ ਜਾ ਰਹੀ ਹੈ। ਇਲਾਕੇ ਦੇ ਹੜ੍ਹਾਂ ਬਾਰੇ ਜਾਣਨ ਤੋਂ ਬਾਅਦ ਪੁਲਿਸ ਦੀ ਇਕ ਟੀਮ ਮੌਕੇ 'ਤੇ ਪਹੁੰਚੀ ਅਤੇ ਲੋਕਾਂ ਨੂੰ ਸੁਰੱਖਿਅਤ ਥਾਵਾਂ' 'ਤੇ ਜਾਣ ਦੀ ਬੇਨਤੀ ਕੀਤੀ।

ਗੋਵਿੰਦ ਚਾਵੜਾ ਨੇ ਕਿਹਾ, "ਮੈਨੂੰ ਅਤੇ ਟੀਮ ਦੇ ਹੋਰ ਮੈਂਬਰਾਂ ਨੂੰ ਦੇਵੀਪੁਰਾ ਪਹੁੰਚਣ ਲਈ ਹੜ੍ਹ ਵਾਲੀਆਂ ਸੜਕਾਂ ਵਿਚੋਂ ਲੰਘਣਾ ਪਿਆ, ਅਸੀਂ ਇੱਕ ਰੱਸੀ ਨੂੰ ਖੰਭੇ ਨਾਲ ਬੰਨ੍ਹਿਆ ਤਾਂ ਜੋ ਲੋਕ ਇਸ ਨੂੰ ਫੜ ਸਕਣ ਅਤੇ ਅੱਗੇ ਵਧ ਸਕਣ ਕਿਉਂਕਿ ਪਾਣੀ ਗਰਦਨ ਤੋਂ ਵੀ ਡੂੰਘਾ ਸੀ।" ਗੋਵਿੰਦ ਚਾਵੜਾ ਨੇ ਅੱਗੇ ਕਿਹਾ, “ਸਾਨੂੰ ਪਤਾ ਲੱਗਿਆ ਹੈ ਕਿ ਇਕ ਲੜਕੀ ਅਤੇ ਉਸ ਦੀ ਮਾਂ ਹੜ੍ਹ ਦੇ ਪਾਣੀ ਵਿਚ ਫਸੀਆਂ ਹੋਈਆਂ ਹਨ।

ਮੈਂ ਮਹਿਲਾ ਨੂੰ ਕਿਹਾ ਕਿ ਉਹ ਸਾਨੂੰ ਪਲਾਸਟਿਕ ਦਾ ਟੱਬ ਦੇਵੇ, ਕਿਉਂਕਿ ਉਸ ਡੇਢ ਮਹੀਨੇ ਦੀ ਬੱਚੀ ਨੂੰ ਆਪਣੇ ਹੱਥਾਂ ਵਿਚ ਰੱਖਣਾ ਮੁਸ਼ਕਲ ਸੀ। ” ਉਨ੍ਹਾਂ ਨੇ ਕਿਹਾ, “ਅਸੀਂ ਟੱਬ ਵਿਚ ਕੁਝ ਕੱਪੜੇ ਅਤੇ ਇਕ ਬੈੱਡ-ਸ਼ੀਟ ਰੱਖੀ ਅਤੇ ਬੱਚੇ ਨੂੰ ਉਸ ਵਿਚ ਪਾ ਦਿੱਤਾ, ਜਿਸ ਤੋਂ ਬਾਅਦ ਮੈਂ ਟੱਬ ਆਪਣੇ ਸਿਰ 'ਤੇ ਰੱਖਿਆ ਅਤੇ 1.5 ਕਿਲੋਮੀਟਰ ਤੱਕ 1.5 ਫੁੱਟ ਡੂੰਘੇ ਪਾਣੀ ਵਿਚੋਂ ਲੰਘਦਿਆਂ ਇਸ ਨੂੰ ਸੁਰੱਖਿਅਤ ਜਗ੍ਹਾ' 'ਤੇ ਲੈ ਗਿਆ। ਉਸ ਨੇ ਉਸ ਲੜਕੀ ਦੀ ਮਾਂ ਨੂੰ ਵੀ ਬਚਾਇਆ। ” ਦੱਸ ਦਈਏ ਕਿ ਵੀਰਵਾਰ ਸਵੇਰ ਤੱਕ 24 ਘੰਟਿਆਂ ਦੌਰਾਨ, ਲਗਭਗ 500 ਮਿਲੀਮੀਟਰ ਬਾਰਸ਼ ਹੋ ਰਹੀ ਹੈ ਜਿਸ ਨੇ ਆਮ ਜਨਜੀਵਨ ਨੂੰ ਵਿਗਾੜ ਦਿੱਤਾ ਹੈ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।