ਬਿਹਾਰ ਵਿਚ ਹੜ੍ਹ ਦਾ ਕਹਿਰ, 130 ਲੋਕਾਂ ਦੀ ਮੌਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਹੜ੍ਹਾਂ ਨਾਲ 88.46 ਲੱਖ ਆਬਾਦੀ ਪ੍ਰਭਾਵਿਤ

Floods in Bihar kill 130 people

ਨਵੀਂ ਦਿੱਲੀ: ਬਿਹਾਰ ਦੇ 13 ਜ਼ਿਲ੍ਹਿਆਂ ਵਿਚ ਆਏ ਹੜ੍ਹਾਂ ਨਾਲ ਹੁਣ ਤੱਕ 130 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ 88.46 ਲੱਖ ਆਬਾਦੀ ਪ੍ਰਭਾਵਿਤ ਹੋਈ ਹੈ। ਅਸਾਮ ਦੀਆਂ ਸਾਰੀਆਂ ਵੱਡੀਆਂ ਨਦੀਆਂ ਵਿਚ ਪਾਣੀ ਦਾ ਪੱਧਰ ਹੁਣ ਘਟਣਾ ਸ਼ੁਰੂ ਹੋ ਗਿਆ ਹੈ। ਪਿਛਲੇ 24 ਘੰਟਿਆਂ ਵਿਚ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ। ਸੂਬੇ ਵਿਚ ਹੜ੍ਹਾਂ ਕਾਰਨ 86 ਲੋਕਾਂ ਦੀ ਮੌਤ ਹੋ ਗਈ ਹੈ।

ਮੰਗਲਵਾਰ ਨੂੰ ਆਫ਼ਤ ਪ੍ਰਬੰਧਨ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਸ਼ਿਵਪੁਰਾ, ਮੁਜ਼ੱਫਰਪੁਰ, ਪੂਰਬੀ ਚੰਪਾਰਨ, ਪੱਛਮੀ ਚੰਪਾਰਨ, ਮਧੂਬਨੀ, ਦਰਭੰਗਾ, ਸਹਾਰਸਾ, ਸੁਪੌਲ, ਕਿਸ਼ਨਗੰਜ, ਅਰਰੀਆ, ਪੂਰਨੀਆ ਅਤੇ ਕਟਿਹਾਰ ਦੇ 13 ਜ਼ਿਲ੍ਹਿਆਂ ਵਿਚ 130 ਲੋਕਾਂ ਦੀ ਮੌਤ ਹੋ ਗਈ ਹੈ। ਜਦਕਿ 88.46 ਲੱਖ ਆਬਾਦੀ ਪ੍ਰਭਾਵਿਤ ਹੋਈ ਹੈ। ਬਿਹਾਰ ਵਿਚ ਹੜ੍ਹ ਨਾਲ 130 ਲੋਕਾਂ ਵਿਚੋਂ ਸੀਤਾਮੜੀ ਦੇ 37, ਮਧੂਬਨੀ ਤੋਂ 30, ਦਰਭੰਗਾ ਤੋਂ 14, ਅਰਰੀਆ ਵਿਚ 12, ਸ਼ਿਵਰ ਵਿਚ 9, ਪੂਰਨੀਆ ਵਿਚ 9, ਕਿਸ਼ਨਗੰਜ ਵਿਚ 7, ਮੁਜ਼ੱਫਰਪੁਰ ਦੇ 4-4 ਅਤੇ ਸੁਪੌਲ ਵਿਚ 2, ਪੂਰਬੀ ਚੰਪਾਰਨ ਵਿਚ 2 ਲੋਕਾਂ ਦੀ ਮੌਤ ਹੋਈ ਹੈ।

ਸਹਿਰਸਾ ਦਾ ਇਕ ਵਿਅਕਤੀ ਸ਼ਾਮਲ ਹੈ। ਕਟਿਹਾਰ ਅਤੇ ਪੱਛਮੀ ਚੰਪਾਰਨ ਵਿਚ ਹੜ੍ਹ ਕਾਰਨ ਮੌਤ ਹੋਣ ਦੀ ਕੋਈ ਜਾਣਕਾਰੀ ਨਹੀਂ ਹੈ। ਬਿਹਾਰ ਦੇ ਹੜ੍ਹ ਪ੍ਰਭਾਵਤ ਜ਼ਿਲ੍ਹਿਆਂ ਵਿਚ ਰਾਹਤ ਕੈਂਪ ਚਲਾਏ ਜਾ ਰਹੇ ਹਨ ਭੋਜਨ ਦੀ ਵਿਵਸਥਾ ਲਈ 442 ਕਮਿਊਨਟੀ ਰਸੋਈਆਂ ਚਲਾਈਆਂ ਜਾ ਰਹੀਆਂ ਹਨ। ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਰਾਹਤ ਅਤੇ ਬਚਾਅ ਕਾਰਜਾਂ ਲਈ, ਐਨਡੀਆਰਐਫ ਅਤੇ ਐਸਡੀਆਰਐਫ ਦੀਆਂ ਕੁੱਲ 27 ਟੀਮਾਂ, 876 ਮਨੁੱਖੀ ਬਲ ਸਥਾਪਿਤ ਕੀਤੇ ਗਏ ਹਨ ਅਤੇ 133 ਮੋਟਰਬੋਟਾਂ ਦੀ ਵਰਤੋਂ ਕੀਤੀ ਜਾ ਰਹੀ ਹੈ।

ਕੇਂਦਰੀ ਜਲ ਕਮਿਸ਼ਨ ਤੋਂ ਮਿਲੀ ਜਾਣਕਾਰੀ ਅਨੁਸਾਰ ਬਿਹਾਰ ਦੀਆਂ ਕਈ ਨਦੀਆਂ ਪੁਰਾਣੇ ਗੰਡਕ, ਬਾਗਮਤੀ, ਅਡਵਾਰਾ ਸਮੂਹ, ਕਮਲਾ ਭਾਰ ਅਤੇ ਖਿਰੋਹੀ ਨਦੀ ਵੱਖ-ਵੱਖ ਥਾਵਾਂ 'ਤੇ ਖ਼ਤਰੇ ਦੇ ਨਿਸ਼ਾਨ ਤੋਂ ਉਪਰ ਵਹਿ ਰਹੀਆਂ ਸਨ। ਭਾਰਤੀ ਮੌਸਮ ਵਿਭਾਗ ਅਨੁਸਾਰ, ਬਿਹਾਰ ਦੀਆਂ ਸਾਰੀਆਂ ਨਦੀਆਂ ਦੇ ਜਲ ਗ੍ਰਹਿਣ ਖੇਤਰਾਂ ਵਿਚ   ਬੁੱਧਵਾਰ ਸਵੇਰ ਤੱਕ ਦਰਮਿਆਨੀ ਬਾਰਸ਼ ਹੋਣ ਦੀ ਸੰਭਾਵਨਾ ਹੈ।

ਅਸਾਮ ਦੀਆਂ ਸਾਰੀਆਂ ਵੱਡੀਆਂ ਨਦੀਆਂ ਵਿਚ ਪਾਣੀ ਦਾ ਪੱਧਰ ਹੁਣ ਘਟਣਾ ਸ਼ੁਰੂ ਹੋ ਗਿਆ ਹੈ। ਪਿਛਲੇ 24 ਘੰਟਿਆਂ ਵਿਚ ਕਿਸੇ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ। ਸੂਬੇ ਵਿਚ ਹੜ੍ਹਾਂ ਕਾਰਨ 86 ਲੋਕਾਂ ਦੀ ਮੌਤ ਹੋ ਗਈ ਹੈ। ਗੁਹਾਟੀ ਤੋਂ ਪ੍ਰਾਪਤ ਖ਼ਬਰਾਂ ਅਨੁਸਾਰ ਅਸਮ ਰਾਜ ਆਫ਼ਤ ਪ੍ਰਬੰਧਨ ਅਥਾਰਟੀ (ਏਐਸਡੀਐਮਏ) ਨੇ ਕਿਹਾ ਕਿ 13 ਜ਼ਿਲ੍ਹਿਆਂ ਦੇ 864 ਪਿੰਡ ਹੜ੍ਹ ਨਾਲ ਪ੍ਰਭਾਵਤ ਹਨ। ਧੇਮਾਜੀ, ਦਾਰੰਗ, ਬਰਪੇਟਾ, ਨਲਬਾਰੀ, ਚਿਰਾਂਗ, ਗੁਲਪਦਾ, ਕਾਮਰੂਪ, ਨਾਗਾਵਾਂ, ਗੋਲਾਘਾਟ, ਜੋਰਹਾਟ ਅਤੇ ਕੇਚਾਰ ਜ਼ਿਲ੍ਹੇ ਹੜ੍ਹ ਨਾਲ ਪ੍ਰਭਾਵਤ ਹਨ। ਏਐਸਡੀਐਮਏ ਨੇ ਦੱਸਿਆ ਕਿ ਕੁੱਲ ਮਿਲਾ ਕੇ 417 ਰਾਹਤ ਕੈਂਪ ਚਲਾਏ ਜਾ ਰਹੇ ਹਨ। ਇਸ ਵਿਚ 30925 ਲੋਕਾਂ ਰਹਿ ਰਹੇ ਹਨ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।