ਅੰਨਾ ਹਜ਼ਾਰੇ ਵਲੋਂ 2 ਅਕਤੂਬਰ ਤੋਂ ਮੁੜ ਅੰਦੋਲਨ ਦਾ ਐਲਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਮਾਜ ਸੇਵੀ ਅੰਨਾ ਹਜ਼ਾਰੇ ਨੇ ਇਕ ਵਾਰ ਫਿਰ ਤੋਂ 2 ਅਕਤੂਬਰ ਨੂੰ ਮਹਾਤਮਾ ਗਾਂਧੀ ਜੀ ਦੇ ਜਯੰਤੀ ਦੇ ਮੌਕੇ `ਤੇ ਅੰਦੋਲਨ ਕਰਨ ਦਾ ਐਲਾਨ ਕੀਤਾ

Anna Hazare

ਮੁੰਬਈ  : ਸਮਾਜ ਸੇਵੀ ਅੰਨਾ ਹਜ਼ਾਰੇ ਨੇ ਇਕ ਵਾਰ ਫਿਰ ਤੋਂ 2 ਅਕਤੂਬਰ ਨੂੰ ਮਹਾਤਮਾ ਗਾਂਧੀ ਜੀ ਦੇ ਜਯੰਤੀ ਦੇ ਮੌਕੇ `ਤੇ ਅੰਦੋਲਨ ਕਰਨ ਦਾ ਐਲਾਨ ਕੀਤਾ ਹੈ। ਤੁਹਾਨੂੰ ਦਸ ਦਈਏ ਕਿ ਮਹਾਤਮਾ ਗਾਂਧੀ ਜੀ ਨੇ 'ਗਾਓ ਮੈ ਚਲੋ' ਦਾ ਸੰਦੇਸ਼ ਦਿੱਤਾ ਸੀ। ਉਹਨਾਂ ਨੇ ਕਿਹਾ ਕਿ ਇਸ ਲਈ ਮੈ ਹੁਣ ਦਿੱਲੀ ਦੀ ਬਜਾਏ ਅੰਦੋਲਨ ਹੁਣ ਆਪਣੇ ਪਿੰਡ ਰਾਲੇਗਣਸਿੱਧੀ `ਚ ਕਰਨ ਜਾ ਰਿਹਾ ਹਾਂ। ਅੰਦੋਲਨ ਸ਼ੁਰੂ ਹੋਣ ਤਕ ਦੇ ਇਕ ਮਹੀਨੇ ਤਕ ਇਸ ਸਰਕਾਰ ਦੀ ਨੀਅਤ ਸਾਫ ਨਹੀਂ ਲੱਗ ਰਹੀ।  ਉਹਨਾਂ ਨੇ ਕਿਹਾ ਕਿ ਇਸ ਦੇ ਉਦਾਹਰਣ ਮੈਂ ਲੋਕਾਂ ਨੂੰ ਦੱਸਦਾ ਰਹਾਂਗਾ।

 ਤੁਹਾਨੂੰ  ਦਸ ਦੇਈਏ ਕਿ ਪਿਛਲੇ ਸਮੇਂ ਸਮਾਜ ਸੇਵੀ ਅੰਨਾ ਹਜ਼ਾਰੇ ਲੋਕਪਾਲ ਦੇ ਬਿੱਲ ਨੂੰ ਲੈ ਕਿ ਕਾਫੀ ਚਰਚਾ ਵਿਚ ਰਹੇ ਸਨ। `ਤੇ ਇਕ ਵਾਰ ਫਿਰ ਤੋਂ ਉਸੇ ਤਰਾਂ ਦਾ ਅੰਦੋਲਨ ਕਰਨ ਬਾਰੇ ਕਿਹਾ ਹੈ। ਨਾਲ ਹੀ ਉਹਨਾਂ ਨੇ ਕਿਹਾ ਕਿ ਮੇਰਾ ਅੰਦੋਲਨ ਦੇਸ਼ ਦੀ ਜਨਤਾ ਅਤੇ ਦੇਸ਼  ਦੇ ਕਿਸਾਨਾਂ  ਦੇ ਭਲਾਈ ਲਈ ਹੈ।  ਇਹ ਸਰਕਾਰ ਲੋਕਪਾਲ ਦੀ ਨਿਯੁਕਤੀ ਨਹੀਂ ਕਰ ਰਹੀ ਹੈ।  ਇਸ ਲਈ 2011 ਦੇ ਰਾਮ ਲੀਲਾ ਮੈਦਾਨ ਵਰਗਾ ਅੰਦੋਲਨ ਦੇਸ਼ ਵਿਚ ਕਰਨ ਦੀ ਜ਼ਰੂਰਤ ਹੈ। ਉਹਨਾਂ ਨੇ ਕਿਹਾ ਕਿ ਕਰਮਚਾਰੀ ਆਪਣੇ ਆਪਣੇ ਪਿੰਡ ਵਿਚ , ਤਹਸਿਲ ਵਿਚ ਜਿਲਿਆਂ ਵਿਚ ਅੰਦੋਲਨ ਕਰਨ।

ਉਹਨਾਂ ਕਿਹਾ ਕਿ ਮੈਂ ਸਿਰਫ ਜਨਤਾ ਅਤੇ ਦੇਸ਼  ਦੇ ਭਲਾਈ ਲਈ 1983 ਤੋਂ ਅੰਦੋਲਨ ਕਰਦਾ ਆਇਆ ਹਾਂ।  ਉਹਨਾਂ ਨੇ ਸਮਾਜ ਅਤੇ ਦੇਸ਼ ਲਈ 19 ਵਾਰ ਅੰਦੋਲਨ ਕੀਤਾ ਹੈ।  ਜਿਸ ਦੇ ਨਾਲ ਸੂਚਨਾ ਦਾ ਅਧਿਕਾਰ ਜਿਹੇ ਕਨੂੰਨ ਬਣਾਏ ਜਾਣ।  ਜਿਸ ਦੇ ਨਾਲ ਜਨਤਾ ਨੂੰ ਮੁਨਾਫ਼ਾ ਹੋ ਰਿਹਾ ਹੈ।  ਇਸ ਵਿਚ ਮੇਰਾ ਥੋੜ੍ਹਾ ਜਿਹਾ ਵੀ ਸਵਾਰਥ ਨਹੀਂ ਹੈ। ਤੁਹਾਨੂੰ ਦਸ ਦੇਈਏ ਕਿ 1966 ਵਿਚ ਪ੍ਰਬੰਧਕੀ ਸੁਧਾਰ ਕਮਿਸ਼ਨ ਨੇ ਸ਼ਿਫਾਰਿਸ਼ ਕੀਤੀ ਸੀ

ਉਸ ਸਮੇਂ ਇਹ ਕਨੂੰਨ ਬਣਦਾ ਅਤੇ ਕੇਂਦਰ ਵਿਚ ਲੋਕਪਾਲ ਅਤੇ ਰਾਜਾਂ ਵਿਚ ਲੋਕਾਯੁਕਤ ਦੀ ਨਿਯੁਕਤੀ ਹੋ ਕੇ ਇਸ ਕਨੂੰਨ ਦਾ ਅਮਲ ਹੁੰਦਾ ਤਾਂ ਦੇਸ਼ ਵਿਚ ਅੱਜ ਜੋ ਭ੍ਰਿਸ਼ਟਾਚਾਰ ਵਧਿਆ ਦਿਖਾਈ ਦਿੰਦਾ ਹੈ ਓਨਾ ਭ੍ਰਿਸ਼ਟਾਚਾਰ ਨਹੀਂ ਵਧਣਾ ਸੀ।ਪਰ ਇਸ ਸਰਕਾਰ ਦੀ ਭ੍ਰਿਸ਼ਟਾਚਾਰ ਅਜ਼ਾਦ ਭਾਰਤ ਦੀ ਮੰਸ਼ਾ ਨਾ ਹੋਣ  ਦੇ ਕਾਰਨ ਸਰਕਾਰ ਸੱਤਾ ਵਿਚ ਆ ਕੇ ਚਾਰ ਸਾਲ  ਦੇ ਬਾਅਦ ਵੀ ਲੋਕਪਾਲਲੋਕਾਯੁਕਤ ਦੀ ਨਿਯੁਕਤੀ ਨਹੀਂ ਹੋਈ।