ਭਿੰਡਰਾਂਵਾਲਿਆਂ ਬਾਰੇ ਬੋਲੀ ਬਾਲੀਵੁੱਡ ਅਦਾਕਾਰਾ ਸਵਰਾ ਭਾਸਕਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਬਾਲੀਵੁੱਡ ਅਦਾਕਾਰਾ ਸਵਰਾ ਭਾਸਕਰ ਅਕਸਰ ਅਪਣੇ ਬੇਬਾਕ ਬਿਆਨਾਂ ਅਤੇ ਅਪਣੇ ਅੰਦਾਜ਼ ਨੂੰ ਲੈ ਕੇ ਚਰਚਾ ਵਿਚ ਰਹਿੰਦੀ ਹੈ। ਇਸ ਵਾਰ ਵੀ ਉਹ ਅਪਣੇ ਬੇਬਾਕੀ...

Bollywood Actress Sawra Bhaskar

ਮੁੰਬਈ : ਬਾਲੀਵੁੱਡ ਅਦਾਕਾਰਾ ਸਵਰਾ ਭਾਸਕਰ ਅਕਸਰ ਅਪਣੇ ਬੇਬਾਕ ਬਿਆਨਾਂ ਅਤੇ ਅਪਣੇ ਅੰਦਾਜ਼ ਨੂੰ ਲੈ ਕੇ ਚਰਚਾ ਵਿਚ ਰਹਿੰਦੀ ਹੈ। ਇਸ ਵਾਰ ਵੀ ਉਹ ਅਪਣੇ ਬੇਬਾਕੀ ਦੀ ਵਜ੍ਹਾ ਨਾਲ ਫਿਰ ਤੋਂ ਮੀਡੀਆ ਦੀ ਸੁਰਖ਼ੀਆਂ ਵਿਚ ਆ ਗਈ ਹੈ। ਭੀਮਾ-ਕੋਰੇਗਾਓਂ ਹਿੰਸਾ ਵਿਚ ਗ੍ਰਿਫ਼ਤਾਰੀ ਅਤੇ ਅਰਬਨ ਨਕਸਲ ਦੀਆਂ ਬਹਿਸਾਂ ਦੇ ਵਿਚਕਾਰ ਅਦਾਕਾਰਾ ਸਵਰਾ ਭਾਸਕਰ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਮਹਾਤਮਾ ਗਾਂਧੀ ਦੀ ਹੱਤਿਆ ਦਾ ਜਸ਼ਨ ਮਨਾਇਆ, ਹੁਣ ਉਹ ਸੱਤਾ ਵਿਚ ਹਨ। ਸਵਰਾ ਨੇ ਕੋਰੇਗਾਓਂ ਹਿੰਸਾ ਮਾਮਲੇ ਵਿਚ ਹੋਈਆਂ ਗ੍ਰਿਫ਼ਤਾਰੀਆਂ 'ਤੇ ਵੀ ਸਵਾਲ ਉਠਾਇਆ। 

ਇੰਡੀਅਨ ਵੀਮਨ ਪ੍ਰੈੱਸ ਕਾਰਪਸ ਵਲੋਂ ਕਰਵਾਏ ਸਮਾਰੋਹ ਵਿਚ ਸਵਰਾ ਨੇ ਕਿਹਾ ਕਿ ਲੋਕਾਂ ਨੂੰ ਉਨ੍ਹਾਂ ਦੇ ਕਰਮਾਂ ਲਈ ਸਜ਼ਾ ਦਿਤੀ ਜਾਣੀ ਚਾਹੀਦੀ ਹੈ, ਨਾ ਕਿ ਉਨ੍ਹਾਂ ਦੇ ਵਿਚਾਰਾਂ ਅਤੇ ਸੋਚ ਦੇ ਲਈ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸਵਰਾ ਨੇ ਕਿਹਾ ਕਿ ਜਦੋਂ ਖ਼ਾਲਿਸਤਾਨ ਦਾ ਮੁੱਦਾ ਪੰਜਾਬ ਵਿਚ ਚੱਲ ਰਿਹਾ ਸੀ ਤਾਂ ਉਥੇ ਬਹੁਤ ਸਾਰੇ ਅਜਿਹੇ ਲੋਕ ਸਨ, ਜੋ ਭਿੰਡਰਾਂਵਾਲਿਆਂ ਨੂੰ ਸੰਤ ਬੁਲਾਉਂਦੇ ਸਨ। ਸੰਤ ਜਰਨੈਲ ਦੇ ਨਾਮ ਨਾਲ ਬੁਲਾਉਂਦੇ ਸਨ।

ਕੀ ਤੁਸੀਂ ਉਨ੍ਹਾਂ ਸਾਰਿਆਂ ਨੂੰ ਫੜ ਕੇ ਜੇਲ੍ਹ ਵਿਚ ਪਾ ਦਿਓਗੇ? ਉਨ੍ਹਾਂ ਕਿਹਾ ਕਿ ਇਸ ਦੇਸ਼ ਵਿਚ ਮਹਾਤਮਾ ਗਾਂਧੀ ਵਰਗੇ ਇਕ ਮਹਾਨ ਵਿਅਕਤੀ, ਮਹਾਨ ਨੇਤਾ ਦੀ ਹੱਤਿਆ ਹੋਈ, ਉਸ ਸਮੇਂ ਵੀ ਕਈ ਸਾਰੇ ਲੋਕ ਸਨ, ਜੋ ਉਨ੍ਹਾਂ ਦੀ ਹੱਤਿਆ ਦਾ ਜਸ਼ਨ ਮਨਾ ਰਹੇ ਸਨ ਪਰ ਅੱਜ ਉਹ ਸੱਤਾ ਵਿਚ ਹਨ, ਕੀ ਤੁਸੀਂ ਉਨ੍ਹਾਂ ਸਾਰਿਆਂ ਨੂੰ ਫੜ ਕੇ ਜੇਲ੍ਹ ਵਿਚ ਸੁੱਟ ਦਿਓਗੇ? ਇਸ ਦਾ ਜਵਾਬ ਹੈ ਨਹੀਂ। ਸਪੱਸ਼ਟ ਹੈ ਕਿ ਨਹੀਂ। ਸਾਡੇ ਅੰਦਰ ਟੈਂਡੇਸੀ ਬਣਦੀ ਜਾ ਰਹੀ ਹੈ ਕਿ ਬਈ ਇਸ ਨੂੰ ਜੇਲ੍ਹ ਵਿਚ ਸੁੱਟੋ, ਇਹ ਕੋਈ ਚੰਗੀ ਚੀਜ਼ ਨਹੀਂ ਹੈ। 

ਸਵਰਾ ਭਾਸਕਰ ਨੇ ਇਹ ਵੀ ਕਿਹਾ ਕਿ ਇਕ ਖ਼ੂਨ ਦਾ ਪਿਆਸਾ ਸਮਾਜ ਬਣਨਾ   ਕੋਈ ਚੰਗੀ ਗੱਲ ਨਹੀਂ ਹੈ। ਜ਼ਿਕਰਯੋਗ ਹੈ ਕਿ ਭੀਮਾ-ਕੋਰੇਗਾਓਂ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਗਏ ਪੰਜ ਵੱਖ-ਵੱਖ ਮਨੁੱਖੀ ਅਧਿਕਾਰ ਵਰਕਰਾਂ (ਖੱਬੇ ਪੱਖੀ ਵਿਚਾਰਕਾਂ) ਦੀ ਗ੍ਰਿਫ਼ਤਾਰੀ ਨੂੰ ਲੈ ਕੇ ਦੇਸ਼ ਦੇ ਕਈ ਹਿੱਸਿਆਂ ਵਿਚ ਵਿਰੋਧ ਪ੍ਰਦਰਸ਼ਨ ਜਾਰੀ ਹਨ। ਸੁਪਰੀਮ ਕੋਰਟ ਨੇ ਬੁਧਵਾਰ ਨੂੰ ਆਦੇਸ਼ ਦਿਤਾ ਸੀ ਕਿ ਪੰਜੇ ਵਰਕਰਾਂ ਨੂੰ ਛੇ ਸਤੰਬਰ ਤਕ ਉਨ੍ਹਾਂ ਦੇ ਘਰ ਵਿਚ ਹੀ ਨਜ਼ਰਬੰਦ ਰਖਿਆ ਜਾਵੇ।