ਦਿੱਲੀ ਵਿਚ ਡੀਜ਼ਲ ਕਾਰਾਂ 'ਤੇ ਬੈਨ, ਚੰਡੀਗੜ, ਪੰਜਾਬ, ਹਰਿਆਣੇ ਦੇ ਲੋਕਾਂ ਦੀ ਬੱਲੇ-ਬੱਲੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਡੀਜ਼ਲ ਕਾਰਾਂ 'ਤੇ ਕਈ ਤਰ੍ਹਾਂ ਦੀਆਂ ਪਬੰਦੀਆਂ ਲੱਗਣ ਤੋਂ ਬਾਅਦ ਪੰਜਾਬ

Delhi’s used diesel cars selling cheap in Punjab

ਚੰਡੀਗੜ, ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਡੀਜ਼ਲ ਕਾਰਾਂ 'ਤੇ ਕਈ ਤਰ੍ਹਾਂ ਦੀਆਂ ਪਬੰਦੀਆਂ ਲੱਗਣ ਤੋਂ ਬਾਅਦ ਪੰਜਾਬ, ਹਰਿਆਣਾ ਅਤੇ ਰਾਜਧਾਨੀ ਇਲਾਕੇ ਚੰਡੀਗੜ੍ਹ ਵਿਚ ਔਡੀ ਅਤੇ ਮਰਸੀਡੀਜ਼ ਵਰਗੀਆਂ ਲਗ‍ਜ਼ਰੀ ਗੱਡ‍ੀਆਂ ਦੇ ਸ਼ੌਕੀਨ ਲੋਕਾਂ ਦੀ ਬੱਲੇ ਬੱਲੇ ਹੋ ਗਈ ਹੈ। ਇਨ੍ਹਾਂ ਰਾਜਾਂ ਦੇ ਲੋਕਾਂ ਨੂੰ ਇਸ‍ਤੇਮਾਲ ਕੀਤੀਆਂ ਹੋਈਆਂ ਲਗ‍ਜ਼ਰੀ ਗੱਡੀਆਂ ਭਾਰੀ ਡਿਸ‍ਕਾਉਂਟ 'ਤੇ ਮਿਲ ਰਹੀਆਂ ਹਨ। ਇਸ ਤੋਂ ਗਾਹਕਾਂ ਨੂੰ ਲੱਖਾਂ ਰੁਪਏ ਦਾ ਫਾਇਦਾ ਹੋ ਰਿਹਾ ਹੈ। 

ਚੰਡੀਗੜ੍ਹ ਦੇ ਕਈ ਲੋਕਾਂ ਨੇ ਹਾਲ ਹੀ ਵਿਚ ਦਿੱਲੀ ਤੋਂ ਪੁਰਾਣੀਆਂ ਆਉਡੀ A4 ਡੀਜ਼ਲ ਕਰਨ 10-10 ਲੱਖ ਰੁਪਏ ਵਿਚ ਖਰੀਦੀਆਂ। ਇਹੀ ਕਾਰ ਜੇਕਰ ਉਹ ਚੰਡੀਗੜ ਵਿਚ ਖਰੀਦਦੇ ਤਾਂ ਉਨ੍ਹਾਂ 14 ਲੱਖ ਰੁਪਏ ਦੇਣੇ ਪੈਂਦੇ। ਇਸੇ ਤਰ੍ਹਾਂ ਨਾਲ ਚੰਡੀਗੜ ਦੀ ਰਹਿਣ ਵਾਲੀ ਗੁਰਜੋਤ ਕੌਰ ਨੇ ਦਿੱਲੀ ਤੋਂ ਮਰਸੀਡੀਜ਼ ਈ ਕ‍ਲਾਸ ਕਾਰ ਦਿੱਲੀ ਤੋਂ 11 ਲੱਖ ਰੁਪਏ ਵਿਚ ਖਰੀਦੀ ਹੈ ਅਤੇ ਹੁਣ ਉਸ ਨੂੰ ਚੰਡੀਗੜ ਵਿਚ ਉਹ 15 ਲੱਖ ਰੁਪਏ ਵਿਚ ਵੇਚ ਦੇਣਗੇ। ਲਗ‍ਜ਼ਰੀ ਕਾਰ ਦੇ ਸ਼ੌਕੀਨ ਲੋਕਾਂ ਲਈ ਇਹ ਅਚਾਨਕ ਛੂਟ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀ ਵਜ੍ਹਾ ਨਾਲ ਮਿਲ ਰਹੀ ਹੈ।

ਐਨਜੀਟੀ ਨੇ ਦਿਲੀ ਵਿਚ 10 ਸਾਲ ਤੋਂ ਪੁਰਾਣੇ ਵਾਹਨਾਂ ਉੱਤੇ ਬੈਨ ਲਗਾ ਦਿੱਤਾ ਹੈ ਤਾਂਕਿ ਰਾਜਧਾਨੀ ਦੀ ਏਅਰ ਕ‍ਵਾਲਿਟੀ ਨੂੰ ਸੁਧਾਰਿਆ ਜਾ ਸਕੇ। ਇੱਕ ਅਨੁਮਾਨ ਦੇ ਮੁਤਾਬਕ ਰਾਜਧਾਨੀ ਦਿੱਲੀ ਵਿਚ ਰਜਿਸ‍ਟਰ ਦੋ ਲੱਖ ਪ੍ਰਾਇਵੇਟ ਡੀਜ਼ਲ ਵਾਹਨ ਅਜਿਹੇ ਹਨ ਜੋ 10 ਸਾਲ ਪੁਰਾਣੇ ਹੋਣ ਵਾਲੇ ਹਨ। ਇਲਾਕੇ ਦੇ ਪੁਰਾਣੀਆਂ ਕਾਰਾਂ ਦੇ ਡੀਲਰਾਂ ਦੇ ਮੁਤਾਬਕ ਹਾਲ ਹੀ ਦੇ ਦਿਨਾਂ ਵਿਚ ਚੰਡੀਗੜ, ਪੰਜਾਬ ਅਤੇ ਹਰਿਆਣਾ ਵਿਚ ਦਿੱਲੀ ਦੇ ਡੀਜ਼ਲ ਵਾਹਨਾਂ ਦੀ ਡਿਮਾਂਡ ਵਿਚ 30 ਫ਼ੀਸਦੀ ਦਾ ਵਾਧਾ ਹੋਇਆ ਹੈ। ਦਿਲੀ ਦੇ ਉਲਟ ਚੰਡੀਗੜ, ਪੰਜਾਬ ਅਤੇ ਹਰਿਆਣਾ ਵਿਚ ਡੀਜ਼ਲ ਵਾਹਨਾਂ ਨੂੰ 15 ਸਾਲ ਤੱਕ ਚਲਾਇਆ ਜਾ ਸਕਦਾ ਹੈ।

ਇਹੀ ਨਹੀਂ ਜੇਕਰ ਟਰਾਂਸਪੋਰਟ ਡਿਪਾਰਟਮੈਂਟ ਵਲੋਂ ਆਗਿਆ ਮਿਲ ਜਾਵੇ ਤਾਂ ਇਸ ਵਾਹਨਾਂ ਨੂੰ 20 ਸਾਲ ਤੱਕ ਚਲਾਇਆ ਜਾ ਸਕਦਾ ਹੈ। ਡੀਲਰਾਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਲੋਕ ਚੰਡੀਗੜ ਦੀਆਂ ਵਰਤੀਆਂ ਕਾਰਾਂ ਨੂੰ ਲੈਣਾ ਪਸੰਦ ਕਰਦੇ ਸਨ ਕਿਉਂਕਿ ਉੱਥੇ ਦੇ ਸੜਕਾਂ ਦੀ ਬਣਤਰ ਬਹੁਤ ਚੰਗੀ ਹੁੰਦੀ ਸੀ। ਇਸ ਨਾਲ ਕਾਰਾਂ ਦੀ ਹਾਲਤ ਵੀ ਬਿਹਤਰ ਰਹਿੰਦੀ ਸੀ। ਚੰਡੀਗੜ ਦੀਆਂ ਪੁਰਾਣੀਆਂ ਕਾਰਾਂ ਦੇ ਡੀਲਰ ਜਸਵਿੰਦਰ ਸਿੰਘ ਨੇ ਕਿਹਾ ਕ‍ਿ ਘੱਟ ਕੀਮਤ ਦੀ ਵਜ੍ਹਾ ਨਾਲ ਹੁਣ ਦਿਲੀ ਵਿਚ ਰਜਿਸ‍ਟਰ ਕਾਰਾਂ ਦੀ ਡਿਮਾਂਡ ਵੱਧ ਗਈ ਹੈ। ਇੱਕ ਹੋਰ ਕਾਰ ਡੀਲਰ ਦੇਵ ਠਾਕੁਰ ਨੇ ਦੱਸਿਆ ਕਿ ਦਿੱਲੀ ਤੋਂ ਕਾਰਾਂ ਦੇ ਆਉਣ ਦਾ ਵਹਾਅ ਕਾਫੀ ਵੱਧ ਗਿਆ ਹੈ।