ਨਰੇਂਦਰ ਮੋਦੀ ਦੀ ਚਾਹ ਦੀ ਦੁਕਾਨ ਨੂੰ Tourist center ਬਣਾਉਣ ਦਾ ਕੰਮ ਸ਼ੁਰੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸ਼ੀਸ਼ੇ ਨਾਲ ਕਵਰ ਕੀਤੀ ਜਾਵੇਗੀ ਦੁਕਾਨ...

Narendra Modi

ਅਹਿਮਦਾਬਾਦ: ਗੁਜਰਾਤ ਦੇ ਵਡਨਗਰ ਵਿਚ ਚਾਹ ਦੀ ਜਿਸ ਦੁਕਾਨ ਉਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਪਣੇ ਬਚਪਨ ਵਿਚ ਚਾਹ ਵੇਚਦੇ ਸੀ, ਉਸ ਨੂੰ ਟੂਰਿਸਟ ਸਥਾਨ ਦੇ ਤੌਰ ‘ਤੇ ਵਿਕਸਿਤ ਕਰਨ ਦਾ ਕੰਮ ਸ਼ੁਰੂ ਹੋ ਗਿਆ ਹੈ। ਕੇਂਦਰੀ ਟੂਰਿਸਟ ਅਤੇ ਸੱਭਿਆਚਾਰ ਮੰਤਰੀ ਪ੍ਰਹਲਾਦ ਪਟੇਲ ਨੇ ਇਸਦੇ ਮੂਲ ਸਰੂਪ ਨੂੰ ਬਣਾਈ ਰੱਖਣ ਦੇ ਲਈ ਦੁਕਾਨ ਨੂੰ ਸ਼ੀਸ਼ੇ ‘ਚ ਕਵਰ ਕਰਨ ਦੇ ਨਿਰਦੇਸ਼ ਦਿੱਤੇ ਹਨ।

ਦੱਸ ਦਈਏ ਕਿ ਇਸ ਦੁਕਾਨ ਨੂੰ ਟੂਰਿਸ਼ਟ ਕੇਂਦਰ ਬਣਾਉਣ ਦਾ ਫ਼ੈਸਲਾ 2017 ਵਿਚ ਹੀ ਲੈ ਲਿਆ ਗਿਆ ਸੀ। ਵਡਨਗਰ ਰੇਲਵੇ ਸਟੇਸ਼ਨ ਦੇ ਇਕ ਪਲੇਟਫਾਰਮ ‘ਤੇ ਚਾਹ ਦੀ ਇਹ ਦੁਕਾਨ ਹੈ। ਗੁਜਰਾਤ ਦੇ ਮੇਹਮਾਣਾ ਜ਼ਿਲ੍ਹੇ ਵਿਚ ਸਥਿਤ ਮੋਦੀ ਦੇ ਜਨਮ ਸਥਾਨ ਵਡਨਗਰ ਨੂੰ ਦੁਨੀਆ ਦੇ ਨਕਸ਼ੇ ਉਤੇ ਲਿਆਉਣ ਦੀ ਵਿਆਪਕ ਪ੍ਰੀਯੋਜਨਾ ਦੇ ਅਧੀਨ ਚਾਹ ਦੀ ਇਸ ਦੁਕਾਨ ਨੂੰ ਟੂਰਿਸ਼ਟ ਕੇਂਦਰ ਵਿਚ ਤਬਦੀਲ ਕਰਨ ਦੀ ਯੋਜਨਾ ਹੈ।

ਰੈਲੀਆਂ ਵਿੱਚ ਪੀਐਮ ਮੋਦੀ  ਨੇ ਕੀਤਾ ਸੀ ਜਿਕਰ

ਇਸ ਤੋਂ ਪਹਿਲਾਂ 2017 ਵਿੱਚ ਸੰਸਕ੍ਰਿਤੀ ਅਤੇ ਸੈਰ ਮੰਤਰਾਲਾ ਅਤੇ ਭਾਰਤੀ ਪੁਰਾਤਤਵ ਸਰਵੇਖਣ (ਏਐਸਆਈ) ਦੇ ਅਧਿਕਾਰੀਆਂ ਨੇ ਐਤਵਾਰ ਨੂੰ ਸ਼ਹਿਰ ਦਾ ਦੌਰਾ ਕੀਤਾ ਸੀ। 2014 ਦੀਆਂ ਲੋਕਸਭਾ ਚੋਣਾਂ ਤੋਂ ਪਹਿਲਾਂ ਪੀਐਮ ਮੋਦੀ  ਰੈਲੀਆਂ ਵਿੱਚ ਆਪਣੇ ਬਚਪਨ ਦੇ ਦਿਨਾਂ ਵਿੱਚ ਵਡਨਗਰ ਰੇਲਵੇ ਸਟੇਸ਼ਨ ਉੱਤੇ ਆਪਣੇ ਪਿਤਾ ਦੇ ਨਾਲ ਚਾਹ ਵੇਚਣ ਦਾ ਜਿਕਰ ਕੀਤਾ ਸੀ।

ਅਹਿਮਦਾਬਾਦ ਮੰਡਲ ਦੇ ਮੰਡਲੀਏ ਰੇਲ ਪ੍ਰਬੰਧਕ (ਡੀਆਰਐਮ) ਦਿਨੇਸ਼ ਕੁਮਾਰ ਨੇ ਵੀ ਪਹਿਲਾਂ ਕਿਹਾ ਸੀ ਕਿ ਵਡਨਗਰ ਅਤੇ ਮੇਹਿਸਾਣਾ ਜ਼ਿਲ੍ਹੇ ਵਿੱਚ ਉਸ ਨਾਲ ਲਗਦੇ ਇਲਾਕਿਆਂ ਦੇ ਵਿਕਾਸ ਦੀ ਪੂਰੀ ਪਰਯੋਜਨਾ 100 ਕਰੋੜ ਰੁਪਏ ਤੋਂ ਜ਼ਿਆਦਾ ਦੀ ਹੋਵੇਗੀ।