ਨਰੇਂਦਰ ਮੋਦੀ ਮੁੜ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਪਹਿਲੀ ਵਿਦੇਸ਼ ਯਾਤਰਾ ‘ਤੇ ਮਾਲਦੀਵ ਪੁੱਜੇ

ਏਜੰਸੀ

ਖ਼ਬਰਾਂ, ਰਾਸ਼ਟਰੀ

ਨਰੇਂਦਰ ਮੋਦੀ ਦੁਬਾਰਾ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਹੀ ਸਨਿੱਚਰਵਾਰ ਨੂੰ ਪਹਿਲੀ ਵਿਦੇਸ਼ ਯਾਤਰਾ...

Narendra Modi

ਨਵੀਂ ਦਿੱਲੀ: ਨਰੇਂਦਰ ਮੋਦੀ ਦੁਬਾਰਾ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਹੀ ਸਨਿੱਚਰਵਾਰ ਨੂੰ ਪਹਿਲੀ ਵਿਦੇਸ਼ ਯਾਤਰਾ ‘ਤੇ ਮਾਲਦੀਵ ਪਹੁੰਚੇ ਹਨ। ਪ੍ਰਧਾਨ ਮੰਤਰੀ ਮੋਦੀ 8 ਅਤੇ 9 ਜੂਨ ਨੂੰ ਮਾਲਦੀਵ ਅਤੇ ਸ਼੍ਰੀ ਲੰਕਾ ਦਾ ਦੌਰਾ ਕਰਨਗੇ। ਇਸ ਦੌਰਾਨ ਪੀਐਮ ਮੋਦੀ ਸ਼ਨੀਵਾਰ ਨੂੰ ਮਾਲਦਾਵ ਦੀ ਸੰਸਦ ਨੂੰ ਵੀ ਸੰਬੋਧਨ ਕਰਨਗੇ।

ਦੱਸ ਦਈਏ ਕਿ ਕੇਂਦਰ ਵਿਚ ਦੁਬਾਰਾ ਸਰਕਾਰ ਬਣਾਉਣ ਤੋਂ ਬਾਅਦ ਸਭ ਦੀਆਂ ਨਜ਼ਰਾਂ ਇਸ ਗੱਲ ਉਤੇ ਟਿੱਕੀਆਂ ਹੋਈਆਂ ਹਨ ਕਿ ਨਵੀਂ ਸਰਕਾਰ ਵਿਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਪਣੀ ਪਹਿਲੀ ਵਿਦੇਸ਼ ਯਾਤਰਾ ਦੇ ਤੌਰ ‘ਤੇ ਕਿਸ ਦੇਸ਼ ਨੂੰ ਚੁਣਦੇ ਹਨ ਪਰ ਹੁਣ ਇਸ ਸਸਪੈਂਸ ਤੋਂ ਪਰਦਾ ਉੱਠ ਚੁੱਕਿਆ ਹੈ ਅਤੇ ਮੋਦੀ ਮਾਲਦੀਵ ਅਤੇ ਸ਼੍ਰੀਲੰਕਾ ਦੇ ਦੌਰੇ ‘ਤੇ ਹੋਣਗੇ।