ਗਾਂ ਨੂੰ ਐਲਾਨਿਆ ਜਾਵੇ ਰਾਸ਼ਟਰੀ ਪਸ਼ੂ, ਗਊ ਰੱਖਿਆ ਲਈ ਪਾਸ ਹੋਵੇ ਬਿੱਲ: ਇਲਾਹਾਬਾਦ HC

ਏਜੰਸੀ

ਖ਼ਬਰਾਂ, ਰਾਸ਼ਟਰੀ

ਗਊ ਦੀ ਰੱਖਿਆ ਕਰਨਾ ਕਿਸੇ ਇਕ ਧਰਮ ਦਾ ਕੰਮ ਨਹੀਂ ਹੈ, ਦੇਸ਼ ਵਿਚ ਰਹਿਣ ਵਾਲੇ ਹਰ ਨਾਗਰਿਕ ਦੀ ਜ਼ਿੰਮੇਵਾਰੀ ਹੈ

Make cow national animal : Allahabad HC

ਨਵੀਂ ਦਿੱਲੀ - ਇਲਾਹਾਬਾਦ ਹਾਈ ਕੋਰਟ ਨੇ ਬੁੱਧਵਾਰ ਨੂੰ ਗਊ ਹੱਤਿਆ ਰੋਕੂ ਐਕਟ ਦੇ ਦੋਸ਼ਾਂ ਤਹਿਤ ਗ੍ਰਿਫ਼ਤਾਰ ਕੀਤੇ ਗਏ ਇੱਕ ਵਿਅਕਤੀ ਦੀ ਜ਼ਮਾਨਤ ਤੋਂ ਇਨਕਾਰ ਕਰ ਦਿੱਤਾ, ਇਸ ਦੇ ਨਾਲ ਹੀ ਅਪਣੇ ਫੈਸਲੇ ਵਿਚ ਅਲਾਹਾਬਾਦ ਹਾਈ ਕੋਰਟ ਨੇ ਗਊ ਰੱਖਿਆ ਦੇ ਮੁੱਦੇ ਉੱਤੇ ਇੱਕ ਮਹੱਤਵਪੂਰਨ ਟਿੱਪਣੀ ਕੀਤੀ ਹੈ। ਲਾਈਵ ਲਾਅ ਦੇ ਅਨੁਸਾਰ ਹਾਈਕੋਰਟ ਨੇ ਕਿਹਾ ਕਿ ਗਾਂ ਨੂੰ ਰਾਸ਼ਟਰੀ ਪਸ਼ੂ ਐਲਾਨਿਆ ਜਾਣਾ ਚਾਹੀਦਾ ਹੈ।

ਗਊ ਰੱਖਿਆ ਨੂੰ ਹਿੰਦੂਆਂ ਦੇ ਮੌਲਿਕ ਅਧਿਕਾਰ ਵਜੋਂ ਰੱਖਿਆ ਜਾਣਾ ਚਾਹੀਦਾ ਹੈ, ਕਿਉਂਕਿ ਅਸੀਂ ਜਾਣਦੇ ਹਾਂ ਕਿ ਜਦੋਂ ਦੇਸ਼ ਦੀ ਸੰਸਕ੍ਰਿਤੀ ਅਤੇ ਵਿਸ਼ਵਾਸ ਨੂੰ ਠੇਸ ਪਹੁੰਚਦੀ ਹੈ ਤਾਂ ਦੇਸ਼ ਕਮਜ਼ੋਰ ਹੋ ਜਾਂਦਾ ਹੈ। ਮਾਮਲੇ ਦੀ ਸੁਣਵਾਈ ਕਰਦੇ ਹੋਏ ਕੋਰਟ ਦੇ ਜਸਟਿਸ ਸ਼ੇਖਰ ਕੁਮਾਰ ਨੇ ਕਿਹਾ ਕਿ ਗਊ ਦੀ ਰੱਖਿਆ ਕਰਨਾ ਕਿਸੇ ਇਕ ਧਰਮ ਦਾ ਕੰਮ ਨਹੀਂ ਹੈ। ਗਊ ਸਾਡੀ ਸੰਸਕ੍ਰਿਤੀ ਦਾ ਹਿੱਸਾ ਹੈ ਅਤੇ ਸੰਸਕ੍ਰਿਤੀ ਨੂੰ ਬਚਾਉਣਾ, ਦੇਸ਼ ਵਿਚ ਰਹਿਣ ਵਾਲੇ ਹਰ ਨਾਗਰਿਕ ਦੀ ਜ਼ਿੰਮੇਵਾਰੀ ਹੈ, ਫਿਰ ਚਾਹੇ ਉਹ ਕਿਸੇ ਵੀ ਧਰਮ ਦਾ ਕਿਉਂ ਨਾ ਹੋਵੇ। 

ਸਰਕਾਰ ਨੂੰ ਸੰਸਦ ਵਿਚ ਇਕ ਬਿੱਲ ਲੈ ਕੇ ਆਉਣਾ ਚਾਹੀਦਾ ਹੈ ਤੇ ਗਾਂ ਨੂੰ ਰਾਸ਼ਟਰੀ ਪਸ਼ੂ ਐਲਾਨ ਕਰਨਾ ਚਾਹੀਦਾ ਹੈ। ਗਊ ਨੂੰ ਨੁਕਸਾਨ ਪਹੁੰਚਾਉਣ ਦੀ ਗੱਲ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਨੂੰਨ ਬਣਾਉਣੇ ਪੈਣਗੇ। ਉਨ੍ਹਾਂ ਲੋਕਾਂ ਲਈ ਵੀ ਕਾਨੂੰਨ ਆਉਣਾ ਚਾਹੀਦਾ ਹੈ। ਗਊਸ਼ਾਲਾਂ ਆਦਿ ਬਣਾ ਕੇ ਗਊ ਰੱਖਿਆ ਦੀ ਗੱਲ ਕਰਨ ਵਾਲਿਆਂ ਲਈ ਵੀ ਕਾਨੂੰਨ ਆਉਣਾ ਚਾਹੀਦਾ ਹੈ, ਪਰ ਉਨ੍ਹਾਂ ਦਾ ਗਊ ਰੱਖਿਆ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਉਨ੍ਹਾਂ ਦਾ ਇੱਕੋ-ਇੱਕ ਮਕਸਦ ਹੈ ਗਊ ਰੱਖਿਆ ਦੇ ਨਾਂ 'ਤੇ ਪੈਸਾ ਕਮਾਉਣਾ।

ਇਹ ਵੀ ਪੜ੍ਹੋ -  Big Breaking: ਅਦਾਕਾਰ ਅਤੇ ਬਿਗ ਬੌਸ ਦੇ ਜੇਤੂ ਸਿਧਾਰਥ ਸ਼ੁਕਲਾ ਦਾ ਹੋਇਆ ਦਿਹਾਂਤ

ਗਊ ਰੱਖਿਆ ਅਤੇ ਪ੍ਰਚਾਰ ਕਿਸੇ ਇੱਕ ਧਰਮ ਬਾਰੇ ਨਹੀਂ ਹੈ, ਬਲਕਿ ਗਊ  ਭਾਰਤ ਦੀ ਸੰਸਕ੍ਰਿਤੀ ਹੈ ਅਤੇ ਸੱਭਿਆਚਾਰ ਨੂੰ ਬਚਾਉਣ ਦਾ ਕੰਮ ਦੇਸ਼ ਵਿਚ ਰਹਿਣ ਵਾਲੇ ਹਰ ਨਾਗਰਿਕ ਦਾ ਹੈ। ਚਾਹੇ ਉਹ ਕਿਸੇ ਵੀ ਧਰਮ ਜਾਂ ਪੂਜਾ ਦਾ ਹੋਵੇ। ਇਸ ਦੇ ਨਾਲ ਹੀ ਕੋਰਟ ਨੇ ਜਾਵੇਦ ਨਾਂ ਦੇ ਵਿਅਕਤੀ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਹੈ। ਜਾਵੇਦ 'ਤੇ ਗਊ ਹੱਤਿਆ ਰੋਕੂ ਕਾਨੂੰਨ ਦੀ ਧਾਰਾ 3, 5 ਅਤੇ 8 ਦੇ ਤਹਿਤ  ਦੋ ਹਨ। 

ਇਹ ਵੀ ਪੜ੍ਹੋ -  ਬੇਰੁਜ਼ਗਾਰੀ ਦਾ ਸੰਕਟ: ਅਗਸਤ ਮਹੀਨੇ ਵਿਚ ਵਧੀ ਬੇਰੁਜ਼ਗਾਰੀ, 15 ਲੱਖ ਤੋਂ ਵੱਧ ਲੋਕਾਂ ਦੀ ਗਈ ਨੌਕਰੀ

ਅਦਾਲਤ ਨੇ ਜਾਵੇਦ ਨੂੰ ਇਹ ਕਹਿ ਕੇ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਕਿ ਇਸ ਨਾਲ ਵੱਡੇ ਪੱਧਰ 'ਤੇ ਸਮਾਜਿਕ ਸਦਭਾਵਨਾ ਦੀ ਸਮੱਸਿਆ ਪੈਦਾ ਹੋ ਸਕਦੀ ਹੈ। ਅਦਾਲਤ ਨੇ ਇਹ ਵੀ ਕਿਹਾ ਕਿ ਬਿਨੈਕਾਰ ਦਾ ਇਹ ਪਹਿਲਾ ਅਪਰਾਧ ਨਹੀਂ ਹੈ। ਇਸ ਤੋਂ ਪਹਿਲਾਂ ਵੀ ਉਹ ਗਊ ਹੱਤਿਆ ਕਰ ਚੁੱਕਾ ਹੈ, ਜਿਸ ਨਾਲ ਸਮਾਜਿਕ ਸਦਭਾਵਨਾ ਭੰਗ ਹੋਈ ਹੈ। ਜੇਕਰ ਉਸ ਨੂੰ ਜ਼ਮਾਨਤ ਮਿਲ ਜਾਂਦੀ ਹੈ ਤਾਂ ਉਹ ਦੁਬਾਰਾ ਵੀ ਅਜਿਹਾ ਕੰਮ ਕਰੇਗਾ ਜਿਸ ਨਾਲ ਸਮਾਜਿਕ ਮਾਹੌਲ ਖ਼ਰਾਬ ਹੋਵੇਗਾ।