ਰਾਜ ਸਭਾ ਦੇ ਸਾਬਕਾ ਸੰਸਦ ਮੈਂਬਰ ਤੇ ਸੀਨੀਅਰ ਪੱਤਰਕਾਰ ਚੰਦਨ ਮਿੱਤਰਾ ਦਾ ਦੇਹਾਂਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਸਾਬਕਾ ਰਾਜ ਸਭਾ ਸੰਸਦ ਮੈਂਬਰ ਅਤੇ ਸੀਨੀਅਰ ਪੱਤਰਕਾਰ ਚੰਦਨ ਮਿੱਤਰਾ ਦਾ ਬੀਤੀ ਰਾਤ ਦੇਹਾਂਤ ਹੋ ਗਿਆ।

Former Rajya Sabha MP and journalist Chandan Mitra dies at 66

 

ਨਵੀਂ ਦਿੱਲੀ: ਸਾਬਕਾ ਰਾਜ ਸਭਾ ਸੰਸਦ ਮੈਂਬਰ (Former Rajya Sabha MP) ਅਤੇ ਸੀਨੀਅਰ ਪੱਤਰਕਾਰ ਚੰਦਨ ਮਿੱਤਰਾ (Chandan Mitra Dies) ਦਾ ਬੀਤੀ ਰਾਤ ਦੇਹਾਂਤ ਹੋ ਗਿਆ। ਉਹਨਾਂ ਨੇ 66 ਸਾਲ ਦੀ ਉਮਰ ਵਿਚ ਆਖਰੀ ਸਾਹ ਲਏ। ਦਰਅਸਲ ਲੰਬੇ ਸਮੇਂ ਤੋਂ ਉਹਨਾਂ ਦੀ ਸਿਹਤ ਖ਼ਰਾਬ ਚੱਲ ਰਹੀ ਸੀ। ਉਹਨਾਂ ਦੇ ਦੇਹਾਂਤ ਦੀ ਜਾਣਕਾਰੀ ਉਹਨਾਂ ਦੇ ਪੁੱਤਰ ਕੁਸ਼ਨ ਮਿੱਤਰਾ ਨੇ ਦਿੱਤੀ।

ਹੋਰ ਪੜ੍ਹੋ: ਭਾਰਤ ਦੇ ਲੋਕਾਂ ਦੇ ਜੀਵਨ ਦੇ 9 ਸਾਲ ਘੱਟ ਕਰ ਸਕਦਾ ਹੈ ਹਵਾ ਪ੍ਰਦੂਸ਼ਣ: ਅਧਿਐਨ

ਚੰਦਨ ਮਿੱਤਰਾ (Chandan Mitra passed away) ਦੇ ਦੇਹਾਂਤ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਨੇ ਦੁੱਖ ਜ਼ਾਹਿਰ ਕੀਤਾ। ਉਹਨਾਂ ਟਵਿਟਰ ’ਤੇ ਲਿਖਿਆ, ‘ਚੰਦਨ ਮਿੱਤਰਾ ਜੀ ਨੂੰ ਤੇਜ਼ ਦਿਮਾਗ ਅਤੇ ਅਪਣੀ ਸੂਝ ਬੂਝ ਲਈ ਯਾਦ ਕੀਤਾ ਜਾਵੇਗਾ। ਉਹਨਾਂ ਨੇ ਮੀਡੀਆ ਦੇ ਨਾਲ-ਨਾਲ ਸਿਆਸਤ ਦੀ ਦੁਨੀਆਂ ਵਿਚ ਵੀ ਅਪਣੀ ਵੱਖਰੀ ਪਛਾਣ ਬਣਾਈ। ਉਹਨਾਂ ਦੇ ਦੇਹਾਂਤ ਤੋਂ ਦੁਖੀ ਹਾਂ। ਉਹਨਾਂ ਦੇ ਪਰਿਵਾਰ ਅਤੇ ਪ੍ਰਸ਼ੰਸਕਾਂ ਪ੍ਰਤੀ ਹਮਦਰਦੀ ਜ਼ਾਹਿਰ ਕਰਦਾ ਹਾਂ। ਓਮ ਸ਼ਾਂਤੀ’।

ਹੋਰ ਪੜ੍ਹੋ: ਭਾਜਪਾ ਆਗੂਆਂ ਵਿਚ ਤਾਲਿਬਾਨੀ ਰੂਹ ਨੇ ਕੀਤਾ ਪ੍ਰਵੇਸ਼ : ਰਾਕੇਸ਼ ਟਿਕੈਤ 

ਦੱਸ ਦਈਏ ਕਿ ਚੰਦਨ ਮਿੱਤਰਾ ਪਾਇਓਨੀਰ ਦੇ ਮੁੱਖ ਸੰਪਾਦਕ ਅਤੇ ਮੈਨੇਜਿੰਗ ਡਾਇਰੈਕਟਰ ਸਨ। ਇਸ ਤੋਂ ਇਲਾਵਾ ਉਹ ਦੋ ਵਾਰ ਰਾਜ ਸਭਾ ਵਿਚ ਸੰਸਦ ਮੈਂਬਰ ਰਹੇ। ਪਹਿਲੀ ਵਾਰ ਉਹ ਅਗਸਤ 2003 ਤੋਂ ਅਗਸਤ 2009 ਤੱਕ ਅਤੇ ਇਸ ਤੋਂ ਬਾਅਦ 2010 ਵਿਚ ਉਹਨਾਂ ਨੂੰ ਭਾਜਪਾ ਵੱਲੋਂ ਮੱਧ ਪ੍ਰਦੇਸ਼ ਤੋਂ ਰਾਜ ਸਭਾ ਸੰਸਦ ਮੈਂਬਰ ਬਣਾਇਆ ਗਿਆ ਸੀ। ਇਸ ਤੋਂ ਬਾਅਦ ਸਾਲ 2018 ਵਿਚ ਉਹਨਾਂ ਨੇ ਮਮਤਾ ਬੈਨਰਜੀ ਦੀ ਪਾਰਟੀ ਤ੍ਰਿਣਮੂਲ ਕਾਂਗਰਸ ਜੁਆਇਨ ਕੀਤੀ ਸੀ।