ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਥਰਮਨ ਨੂੰ ਸਿੰਗਾਪੁਰ ਦਾ ਰਾਸ਼ਟਰਪਤੀ ਬਣਨ 'ਤੇ ਦਿਤੀ ਵਧਾਈ

ਏਜੰਸੀ

ਖ਼ਬਰਾਂ, ਰਾਸ਼ਟਰੀ

ਭਾਰਤੀ ਮੂਲ ਦੇ ਸਿੰਗਾਪੁਰੀ ਅਰਥ ਸ਼ਾਸਤਰੀ ਥਰਮਨ (66) ਦੇਸ਼ ਦੇ ਨੌਵੇਂ ਰਾਸ਼ਟਰਪਤੀ ਹੋਣਗੇ

PM Narendra Modi congratulates Mr Tharman Shanmugaratnam on being elected as President of Singapore

 

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨਿਚਰਵਾਰ ਨੂੰ ਥਰਮਨ ਸ਼ਨਮੁਗਰਤਨਮ ਨੂੰ ਸਿੰਗਾਪੁਰ ਦਾ ਰਾਸ਼ਟਰਪਤੀ ਚੁਣੇ ਜਾਣ 'ਤੇ ਵਧਾਈ ਦਿਤੀ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਲਿਖਿਆ, "ਮੈਂ ਭਾਰਤ-ਸਿੰਗਾਪੁਰ ਰਣਨੀਤਕ ਸਾਂਝੇਦਾਰੀ ਨੂੰ ਹੋਰ ਮਜ਼ਬੂਤ ​​ਕਰਨ ਲਈ ਤੁਹਾਡੇ ਨਾਲ ਮਿਲ ਕੇ ਕੰਮ ਕਰਨ ਦੀ ਉਮੀਦ ਕਰਦਾ ਹਾਂ।"

ਇਹ ਵੀ ਪੜ੍ਹੋ: ਫਾਜ਼ਿਲਕਾ 'ਚ ਲੱਸੀ ਲੈਣ ਗਈ ਔਰਤ ਨਾਲ ਮੁਲਜ਼ਮ ਨੇ ਬੰਦੂਕ ਦੀ ਨੋਕ 'ਤੇ ਕੀਤਾ ਬਲਾਤਕਾਰ, ਮੌਤ  

ਥਰਮਨ ਨੇ ਸ਼ੁਕਰਵਾਰ ਦੀ ਰਾਸ਼ਟਰਪਤੀ ਚੋਣ ਵੱਡੇ ਫਰਕ ਨਾਲ ਜਿੱਤੀ। ਭਾਰਤੀ ਮੂਲ ਦੇ ਸਿੰਗਾਪੁਰੀ ਅਰਥ ਸ਼ਾਸਤਰੀ ਥਰਮਨ (66) ਦੇਸ਼ ਦੇ ਨੌਵੇਂ ਰਾਸ਼ਟਰਪਤੀ ਹੋਣਗੇ। ਚੋਣ ਵਿਚ ਉਨ੍ਹਾਂ ਦੇ ਹੱਕ ਵਿਚ 70.4 ਫ਼ੀ ਸਦੀ ਵੋਟਾਂ ਪਈਆਂ। ਉਨ੍ਹਾਂ ਦੇ ਵਿਰੋਧੀ ਸਿੰਗਾਪੁਰ ਸਰਕਾਰੀ ਨਿਵੇਸ਼ ਕਾਰਪੋਰੇਸ਼ਨ ਦੇ ਸਾਬਕਾ ਮੁੱਖ ਨਿਵੇਸ਼ ਅਧਿਕਾਰੀ ਐਨਜੀ ਕੋਕ ਸੌਂਗ ਨੂੰ 15.72 ਫ਼ੀ ਸਦੀ ਅਤੇ ਸਰਕਾਰੀ ਮਾਲਕੀ ਵਾਲੇ ਬੀਮਾ ਸਮੂਹ NTUC ਇਨਕਮ ਦੇ ਸਾਬਕਾ ਮੁਖੀ ਟੈਨ ਕਿਨ ਲਿਆਨ ਨੂੰ 13.88 ਫ਼ੀ ਸਦੀ ਵੋਟਾਂ ਮਿਲੀਆਂ।

ਇਹ ਵੀ ਪੜ੍ਹੋ: ਪਟਿਆਲਾ 'ਚ ਅਣਪਛਾਤੇ ਵਾਹਨ ਦੀ ਸਾਈਡ ਲੱਗਣ ਕਾਰ ਡਵਾਈਡਰ ਨਾਲ ਟਕਰਾਈ ਬੇਕਾਬੂ ਕਾਰ

ਸਿੰਗਾਪੁਰ 'ਚ 2011 ਤੋਂ ਬਾਅਦ ਪਹਿਲੀ ਵਾਰ ਹੋ ਰਹੀਆਂ ਰਾਸ਼ਟਰਪਤੀ ਚੋਣਾਂ ਲਈ ਸ਼ੁਕਰਵਾਰ ਨੂੰ ਵੋਟਿੰਗ ਖ਼ਤਮ ਹੋਣ ਤੋਂ ਬਾਅਦ ਨਤੀਜਿਆਂ ਦਾ ਐਲਾਨ ਕੀਤਾ ਗਿਆ ਹੈ। ਥਰਮਨ ਸ਼ਨਮੁਗਾਰਤਨਮ ਮੌਜੂਦਾ ਰਾਸ਼ਟਰਪਤੀ ਹਲੀਮਾ ਯਾਕੂਬ ਦੀ ਥਾਂ ਲੈਣਗੇ। ਹਲੀਮਾ ਦੇ ਪਿਤਾ ਭਾਰਤੀ ਮੂਲ ਦੇ ਸਨ ਅਤੇ ਮਾਂ ਮਲੇਈ ਮੂਲ ਦੀ ਸੀ। ਸਿੰਗਾਪੁਰ 'ਚ ਰਾਸ਼ਟਰਪਤੀ ਦਾ ਅਹੁਦਾ ਜ਼ਿਆਦਾ ਰਸਮੀ ਹੁੰਦਾ ਹੈ। ਉਸ ਕੋਲ ਆਮ ਲੋਕਾਂ ਲਈ ਕੰਮ ਕਰਨ ਦੀ ਬਹੁਤੀ ਤਾਕਤ ਨਹੀਂ ਹੈ।