ਗੁਜਰਾਤੀਆਂ ਨੇ 4 ਮਹੀਨੇ ‘ਚ ਐਲਾਨ ਕੀਤਾ 18000 ਕਰੋੜ ਦਾ ਕਾਲਾ ਧਨ, RTI ‘ਚ ਖੁਲਾਸਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਡੈਕਲਾਰੇਸ਼ਨ ਸਕੀਮ (I.D.S.) ਦੇ ਤਹਿਤ ਗੁਜ਼ਰਾਤੀਆਂ ਨੇ ਸਾਲ 2016 ‘ਚ 4 ਮਹੀਨੇ ਦੇ ਵਿਚ 18,000 ਕਰੋੜ ਰੁਪਏ ਦੇ ਕਾਲੇ ਧਨ...

Black Money

ਨਵੀਂ ਦਿੱਲੀ : ਇਨਕਮ ਡੈਕਲਾਰੇਸ਼ਨ ਸਕੀਮ (I.D.S.)  ਦੇ ਤਹਿਤ ਗੁਜ਼ਰਾਤੀਆਂ ਨੇ ਸਾਲ 2016 ‘ਚ 4 ਮਹੀਨੇ ਦੇ ਵਿਚ 18,000 ਕਰੋੜ ਰੁਪਏ ਦੇ ਕਾਲੇ ਧਨ ਦਾ ਐਲਾਨ ਕੀਤਾ। ਇਸ ਦਾ ਖੁਲਾਸਾ ਇਕ ਆਰ.ਟੀ.ਆਈ. ਦੁਆਰਾ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਵੱਡੀ ਧਨ ਰਾਸ਼ੀ ਉਸ ਸਮੇਂ ਦੌਰਾਨ ਦੇਸ਼ ਭਰ ਵਿਚ ਪਤਾ ਲੱਗੇ ਕੁੱਲ ਕਾਲੇ ਧਨ ਦਾ 29 ਪ੍ਰਤੀਸ਼ਤ ਹੈ। ਆਈ.ਡੀ.ਐੱਸ ਦੁਆਰਾ ਨੋਟਬੰਦੀ ਤੋਂ ਪਹਿਲਾਂ ਜੂਨ ਤੋਂ ਸਤੰਬਰ 2016 ਦੇ ਵਿਚ ਇਸ ਕਾਲੇ ਧਨ ਦੇ ਬਾਰੇ ਵਿਚ ਐਲਾਨ ਕੀਤਾ ਗਿਆ ਸੀ।