ਮਾਬ ਲਿੰਚਿੰਗ : ਗੁਜਰਾਤ ਤੇ ਤਾਮਿਲਨਾਡੂ 'ਚ ਚੋਰਾਂ 'ਤੇ ਟੁੱਟਿਆ ਭੀੜ ਦਾ ਕਹਿਰ, ਦੋ ਦੀ ਹੱਤਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਗੁਜਰਾਤ ਦੇ ਬਨਾਸਕਾਂਠਾ ਜ਼ਿਲੇ ‘ਚ, ਭੀੜ ਨੇ ਇਕ ਅਣਜਾਣ ਵਿਅਕਤੀ ਨੂੰ ਚੋਰੀ ਦੇ ਸ਼ੱਕ ‘ਤੇ ਮਾਰ ਦਿਤਾ

Stop Mob Lynching

ਗੁਜਰਾਤ :  ਗੁਜਰਾਤ ਦੇ ਬਨਾਸਕਾਂਠਾ ਜ਼ਿਲੇ ‘ਚ, ਭੀੜ ਨੇ ਇਕ ਅਣਜਾਣ ਵਿਅਕਤੀ ਨੂੰ ਚੋਰੀ ਦੇ ਸ਼ੱਕ ‘ਤੇ ਮਾਰ ਦਿਤਾ, ਪੁਲਿਸ ਸਬ-ਇੰਸਪੈਕਟਰ ਬੀ ਕੇ ਗੋਸਵਾਮੀ ਨੇ ਕਿਹਾ ਕਿ ਇਹ ਘਟਨਾ ਸ਼ਨੀਵਾਰ ਦੀ ਰਾਤ ਨੂੰ ਦਾਂਤਾ ਤਹਿਸੀਲ ਦੇ ਹਰੀਗੜ੍ਹ ਪਿੰਡ 'ਚ ਵਾਪਰੀ, ਮਾਮਲੇ ‘ਚ ਐਤਵਾਰ ਨੂੰ ਛੇ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਨੇ ਦੱਸਿਆ ਕਿ 50 ਸਾਲਾਂ ਅਣਪਛਾਤੇ ਵਿਅਕਤੀ ਨੂੰ ਕਥਿਤ ਤੌਰ 'ਤੇ ਸ਼ਨੀਚਰਵਾਰ ਦੀ ਰਾਤ ਨੂੰ ਅੰਮ੍ਰਿਤ ਪ੍ਰਜਾਪਤੀ ਦੇ ਘਰ ਅਚਾਨਕ ਦਾਖਲ ਹੋ ਗਿਆ, ਪ੍ਰਜਾਪਤੀ ਦੇ ਪਰਿਵਾਰ ਨੇ ਦਾਅਵਾ ਕੀਤਾ ਕਿ ਘਰ ਵਿਚ ਕਿਸੇ ਦੀ ਅੰਦਰ ਦਾਖਲ ਹੋਣ ਦੀ ਆਵਾਜ਼ ਨਾਲ ਉਹ ਉੱਠ ਗਏ, ਅਤੇ ਉਸ ਵਿਅਕਤੀ ਨੂੰ ਫੜ ਲਿਆ।

 ਗੋਸਵਾਮੀ ਨੇ ਕਿਹਾ ਕਿ ਪਰਿਵਾਰ ਦੇ ਮੈਂਬਰਾਂ ਅਤੇ ਪਿੰਡ ਦੇ ਹੋਰ ਲੋਕਾਂ ਨੇ ਇਕ ਬਜ਼ੁਰਗ ਵਿਅਕਤੀ ਨੂੰ ਰੁੱਖ ਦੇ ਨਾਲ ਬੰਨ੍ਹਿਆ ਅਤੇ ਉਸ ਨੂੰ ਲਾਠੀਆਂ ਨਾਲ ਮਾਰਿਆ। ਰਾਤ ਨੂੰ ਜਦੋਂ ਉਹ ਬੇਹੋਸ਼ ਹੋ ਗਿਆ ਤਾਂ ਕਿਸੇ ਨੇ ਪੁਲੀਸ ਨੂੰ ਦੱਸਿਆ, ਜਿਸ ਤੋਂ ਬਾਅਦ ਇਕ ਪੁਲੀਸ ਟੀਮ ਉਥੇ ਪਹੁੰਚ ਗਈ, ਉਸ ਨੇ ਦੱਸਿਆ ਕਿ ਜਦੋਂ ਪੁਲੀਸ ਉੱਥੇ ਪਹੁੰਚਦੀ ਹੈ, ਤਾਂ ਉਦੋਂ ਤਕ ਉਸ ਵਿਅਕਤੀ ਦੀ ਮੌਤ ਹੋ ਗਈ ਸੀ। ਅਸੀਂ ਇਕ ਕਤਲ ਕੇਸ ਦਾ ਮਾਮਲ ਦਰਜ ਕੀਤਾ ਹੈ, ਅਤੇ ਐਤਵਾਰ ਨੂੰ ਛੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਪਿੰਡ ਦੇ ਕਰੀਬ 50 ਲੋਕ ਇਸ ਮਾਰ ਕੁਟਾਈ ਨਾਲ ਸਬੰਧਤ ਹਨ, ਅਤੇ ਹੋਰ ਲੋਕਾਂ ਦੀ ਪਹਿਚਾਣ ਕੀਤੀ ਜਾ ਰਹੀ ਹੈ।

ਤਾਮਿਲਨਾਡੂ ਦੇ ਕਰੂਰ ਜ਼ਿਲ੍ਹੇ ਵਿਚ 15 ਸਾਲਾ ਲੜਕੇ ਦੀ ਭੀੜ ‘ਚ ਕਥਿਤ ਤੌਰ 'ਤੇ ਮੋਬਾਈਲ ਫੋਨ ਚੋਰੀ ਕਰਨ ਦੇ ਦੋਸ਼ ‘ਚ ਕਥਿਤ ਤੌਰ' ਤੇ ਪੀੜਤ ਨੂੰ ਕੁੱਟਿਆ, ਅਤੇ ਮਾਰ ਦਿਤਾ ਗਿਆ। ਇਕ ਪੁਲੀਸ ਅਧਿਕਾਰੀ ਨੇ ਕਿਹਾ ਕਿ ਉਸ ਲੜਕੇ ਨੂੰ ਛੋਟੀ-ਮੋਟੀ ਚੋਰੀ ਕਰਨ ਦੀ ਆਦਤ ਸੀ। ਪੁਲੀਸ ਅਨੁਸਾਰ ਅਲੀਲਾਕੰਦਨ ਦੇ ਪਿੰਡ ਵਿਚ ਇਕ ਵਿਅਕਤੀ ਨੂੰ ਸ਼ੱਕ ਸੀ ਕਿ ਉਸ ਦਾ ਮੋਬਾਈਲ ਫੋਨ ਅਤੇ 3000 ਰੁਪਏ ਦੀ ਚੋਰੀ ਦੇ ਵਿਚ ਉਸਦਾ ਹੱਥ ਹੈ, ਇਸ ਤੋਂ ਬਾਅਦ ਕੁਝ ਲੋਕਾਂ ਨੇ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ।

ਅਧਿਕਾਰੀ ਨੇ ਦੱਸਿਆ ਕਿ ਜਦੋਂ ਭਿਆਨਕ ਭੀੜ ਉਸਦੇ ਘਰ ਦਾ ਪਤਾ ਪੁਛਦੇ ਹੋਏ ਉਸਦੇ ਘਰ ਤਕ ਪਹੁੰਚੀ ਤਾਂ ਉਸਦੀ ਵਿਧਵਾ ਮਾਂ ਘਰ ਛੱਡ ਕੇ ਭੱਜ ਗਈ ਸੀ। ਜਦੋਂ ਉਹ ਆਪਣੇ ਘਰ ਵਾਪਸ ਆਈ, ਤਾਂ ਉਸਨੇ ਵੇਖਿਆ ਕਿ ਉਸਦਾ ਲੜਕਾ ਮਰ ਗਿਆ ਸੀ। ਜਿਸ ਦੇ ਸਰੀਰ ਉਤੇ ਕਾਫ਼ੀ ਸੱਟਾਂ ਦੇ ਨਿਸ਼ਾਨ ਸੀ, ਅਧਿਕਾਰੀ ਨੇ ਦੱਸਿਆ ਕਿ ਜਾਂਚ ਤੋਂ ਬਾਅਦ ਇਹ ਪਾਇਆ ਗਿਆ ਕਿ ਉਸ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ, ਇਸ ਸਬੰਧ ਵਿਚ ਕੇਸ ਦਰਜ ਕੀਤਾ ਗਿਆ ਹੈ ਅਤੇ ਦੋਸ਼ੀਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ