ਰਾਫੇਲ ਸੌਦੇ 'ਤੇ ਕਦੇ ਮੋਦੀ ਦਾ ਸਮਰਥਨ ਨਹੀਂ : ਸ਼ਰਦ ਪਵਾਰ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਾਫੇਲ ਲੜਾਕੂ ਜਹਾਜ ਸੌਦੇ ਤੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦਾ ਬਚਾਅ ਕਰਨ 'ਤੇ ਆਲੋਚਨਾਵਾਂ ਦਾ ਸਾਹਮਣਾ ਕਰ ਰਹੇ ਸ਼ਰਦ ਪਵਾਰ

Sharad Pawar

ਨਵੀਂ ਦਿਲੀ : ਵਿਵਾਦਤ ਰਾਫੇਲ ਲੜਾਕੂ ਜਹਾਜ ਸੌਦੇ ਤੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦਾ ਕਥਿਤ ਰੂਪ ਵਿਚ ਬਚਾਅ ਕਰਨ 'ਤੇ ਆਲੋਚਨਾਵਾਂ ਦਾ ਸਾਹਮਣਾ ਕਰ ਰਹੇ ਰਾਸ਼ਟਰਵਾਦੀ ਕਾਂਗਰਸ ( ਰਾਕਾਂਪਾ) ਪ੍ਰਮੁਖ ਸ਼ਰਦ ਪਵਾਰ ਨੇ ਇਨਾਂ ਦੋਸ਼ਾਂ ਦਾ ਖੰਡਨ ਕਰਦੇ ਹੋਏ ਕਿਹਾ ਕਿ ਉਹ ਅਜਿਹਾ ਕਦੇ ਵੀ ਨਹੀਂ ਕਰਨਗੇ। ਪਵਾਰ ਨੇ ਕਿਹਾ ਕਿ ਉਹ ਨਹੀਂ ਸਮਝਦੇ ਕਿ ਫਰਾਂਸ ਦੇ ਜੰਗੀ ਜਹਾਜ ਖਰੀਦਣ ਨੂੰ ਲੈ ਕੇ ਲੋਕਾਂ ਨੂੰ ਮੋਦੀ ਦੇ ਉਦੇਸ਼ 'ਤੇ ਸ਼ਕ ਹੈ। ਪਵਾਰ ਦੀ ਇਸ ਟਿੱਪਣੀ ਤੇ ਵਿਰੋਧ ਜਤਾਉਂਦੇ ਹੋਏ ਰਾਕਾਂਪਾ ਦੇ ਸੰਸਥਾਪਕ ਮੈਂਬਰ ਅਨਵਰ ਅਤੇ ਜਨਰਲ ਸੱਕਤਰ ਮੁਨਾਫ ਹਕੀਮ ਨੇ ਪਿਛਲੇ ਹਫਤੇ ਪਾਰਟੀ ਤੋਂ ਤਿਆਰ ਪੱਤਰ ਦੇ ਦਿਤਾ ਸੀ।

ਉਨਾਂ ਦਾ ਇਹ ਬਿਆਨ ਅਜਿਹੇ ਵੇਲੇ ਆਇਆ ਸੀ ਜਦ ਕਾਂਗਰਸ ਨੇ ਇਸ ਸੌਦੇ ਨੂੰ ਲੈ ਕੇ ਪ੍ਰਧਾਨਮੰਤਰੀ ਨੂੰ ਘੇਰੇ ਵਿਚ ਲਿਆ ਹੈ ਤੇ ਰਾਕਾਂਪਾ ਨੇ ਨਾਲ ਭਵਿੱਖ ਦੀਆਂ ਚੋਣਾਂ ਵਿਚ ਗਠਬੰਧਨ ਬਨਾਉਣ ਦੀ ਕੋਸ਼ਿਸ਼ਾਂ ਵਿਚ ਹਨ। ਮਰਾਠਵਾੜਾ ਖੇਤਰ ਦੇ ਬੀੜ ਵਿਚ ਇਕ ਪਾਰਟੀ ਦੀ ਬੈਠਕ ਨੂੰ ਸੰਬੋਧਿਤ ਕਰਦੇ ਹੋਏ ਪਵਾਰ ਨੇ ਕਿਹਾ ਕਿ ਕੁਝ ਲੋਕਾਂ ਨੇ ਮੇਰੀ ਆਲੋਚਨਾ ਕੀਤੀ ਕਿ ਮੈਂ ਉਨਾਂ ਦਾ ਸਮਰਥਨ ਕੀਤਾ ਹੈ ਪਰ ਮੈਂ ਉਨਾਂ ਦਾ ਸਮਰਥਨ ਨਹੀਂ ਕੀਤਾ ਹੈ ਅਤੇ ਅਜਿਹਾ ਕਦੇ ਕਰਾਂਗਾ ਵੀ ਨਹੀਂ। ਪਾਰਟੀ ਪ੍ਰਮੁਖ ਨੇ ਕਿਹਾ ਕਿ ਉਨਾਂ (ਸਰਕਾਰ ਨੇ) ਜਹਾਜ ਖਰੀਦੇ ਹਨ।

ਮੈਂ ਸਪੱਸ਼ਟ ਕਰ ਰਿਹਾ ਹਾਂ ਕਿ ਸਰਕਾਰ ਨੂੰ ਸੰਸੰਦ ਨੂੰ ਦਸਣਾ ਚਾਹੀਦਾ ਹੈ ਕਿ ਜਹਾਜ ਦੀ ਕੀਮਤ ( ਪ੍ਰਤੀ ਜਹਾਜ) 650 ਕਰੋੜ ਰੁਪਏ ਤੋਂ ਵਧਾ ਕੇ 1600 ਕਰੋੜ ਰੁਪਏ ਕਿਵੇਂ ਹੋਈ? ਪਵਾਰ ਦੀ ਇਸ ਟਿਪੱਣੀ ਨੂੰ ਮੋਦੀ ਦੇ ਬਚਾਅ ਦੇ ਪੱਖੋਂ ਦੇਖਿਆ ਗਿਆ ਸੀ ਅਤੇ ਭਾਜਪਾ ਨੇ ਇਸਦਾ ਸਵਾਗਤ ਕੀਤਾ ਸੀ। ਭਾਜਪਾ ਪ੍ਰਮੁਖ ਅਮਿਤ ਸ਼ਾਹ ਨੇ ਇਸ ਲਈ ਪਵਾਰ ਦਾ ਧੰਨਵਾਦ ਕੀਤਾ ਸੀ।

ਰਾਕਾਂਪਾ ਨੇ ਦਾਅਵਾ ਕੀਤਾ ਸੀ ਕਿ ਮੀਡੀਆ ਨੇ ਪਵਾਰ ਦੇ ਬਿਆਨ ਦਾ ਮਤਲਬ ਕੁਝ ਹੋਰ ਹੀ ਕੱਢ ਲਿਆ। ਰਾਕਾਂਪਾ ਪ੍ਰਮੁਖ ਨੇ ਸੋਮਵਾਰ ਨੂੰ ਰਾਫੇਲ ਸੌਦੇ ਦੀ ਸੰਯੁਕਤ ਸੰਸੰਦੀ ਸੰਮਤੀ ( ਜੇਪੀਸੀ) ਤੋਂ ਜਾਂਚ ਕਰਵਾਉਣ ਦੀ ਮੰਗ ਨੂੰ ਮੁੜ ਤੋਂ ਰੱਖਿਆ ਅਤੇ ਨਾਲ ਹੀ ਮੰਗ ਕੀਤੀ ਕਿ ਸਰਕਾਰ ਨੇ 36 ਜਹਾਜਾਂ ਦੀ ਕੀਮਤ ਦਾ ਵੇਰਵਾ ਸਾਂਝਾ ਕੀਤਾ ਜਾਵੇ। ਸਾਬਕਾ ਰੱਖਿਆ ਮੰਤਰੀ ਨੇ ਕਿਹਾ ਕਿ ਜਹਾਜ ਦੇ ਤਕਨੀਕੀ ਪੱਖਾਂ ਨੂੰ ਜਨਤਕ ਕਰਨ ਦੀ ਕੋਈ ਲੋੜ ਨਹੀਂ ਹੈ।