ਕੈਗ ਕਰੇਗਾ ਰਾਫ਼ੇਲ ਜਹਾਜ਼ ਸੌਦੇ ਦਾ ਆਡਿਟ, ਵਿਰੋਧੀ ਧਿਰ ਵਲੋਂ ਜ਼ਿਆਦਾ ਕੀਮਤ ਦੇਣ ਦਾ ਦੋਸ਼
ਹਵਾਈ ਫ਼ੌਜ ਨੂੰ ਅਤਿ ਆਧੁਨਿਕ ਲੜਾਕੂ ਜਹਾਜ਼ਾਂ ਨਾਲ ਲੈਸ ਕਰਨ ਦੇ ਲਈ ਫਰਾਂਸ ਦੇ ਨਾਲ ਹੋਏ ਰਾਫ਼ੇਲ ਸੌਦੇ ਦਾ ਆਡਿਟ ਕੈਗ ਕਰਨ ਜਾ ਰਿਹਾ....
Rafale
 		 		ਨਵੀਂ ਦਿੱਲੀ : ਹਵਾਈ ਫ਼ੌਜ ਨੂੰ ਅਤਿ ਆਧੁਨਿਕ ਲੜਾਕੂ ਜਹਾਜ਼ਾਂ ਨਾਲ ਲੈਸ ਕਰਨ ਦੇ ਲਈ ਫਰਾਂਸ ਦੇ ਨਾਲ ਹੋਏ ਰਾਫ਼ੇਲ ਸੌਦੇ ਦਾ ਆਡਿਟ ਕੈਗ ਕਰਨ ਜਾ ਰਿਹਾ ਹੈ। ਰਾਫ਼ੇਲ ਸੌਦੇ ਨੂੰ ਲੈ ਕੇ ਵਿਰੋਧੀ ਧਿਰ ਲਗਾਤਾਰ ਸਰਕਾਰ 'ਤੇ ਹਮਲਾਵਰ ਰਹੀ ਹੈ। ਮੁੱਖ ਵਿਰੋਧੀ ਦਲ ਕਾਂਗਰਸ ਦਾ ਦੋਸ਼ ਹੈ ਕਿ ਵਰਤਮਾਨ ਸਰਕਾਰ ਨੇ ਰਾਫ਼ੇਲ ਜਹਾਜ਼ਾਂ ਦੇ ਲਈ ਯੂਪੀਏ ਕਾਰਜਕਾਲ ਵਿਚ ਤੈਅ ਕੀਮਤ ਤੋਂ ਕਿਤੇ ਜ਼ਿਆਦਾ ਕੀਮਤ ਚੁਕਾਈ ਹੈ।