ਸਰਕਾਰ ਦਾ ਭਰੋਸਾ ਮਨਜ਼ੂਰ ਨਹੀਂ, ਅੰਦੋਲਨ ਜਾਰੀ ਰਹੇਗਾ : ਕਿਸਾਨ ਨੇਤਾ ਨਰੇਸ਼ ਟਿਕੈਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਸਾਨ ਕ੍ਰਾਂਤੀ ਯਾਤਰਾ 'ਚ ਦਿੱਲੀ ਦੀ ਹੱਦਾਂ 'ਤੇ ਕਿਸਾਨਾਂ ਦੀ ਲਹਿਰ ਨੇ ਇੱਕ ਕ੍ਰਾਂਤੀਕਾਰੀ ਮੋੜ ਲਿਆ ਹੈ। ਕਿਸਾਨ ਅੰਦੋਲਨ ਨੂੰ ਰੋਕਣ ਦੀ ਕੇਂਦਰ ਅਤੇ ਯੂਪੀ ਸਰਕਾਰ ਦੀ..

Naresh Tikait

ਨਵੀਂ ਦਿੱਲੀ : ਕਿਸਾਨ ਕ੍ਰਾਂਤੀ ਯਾਤਰਾ 'ਚ ਦਿੱਲੀ ਦੀ ਹੱਦਾਂ 'ਤੇ ਕਿਸਾਨਾਂ ਦੀ ਲਹਿਰ ਨੇ ਇੱਕ ਕ੍ਰਾਂਤੀਕਾਰੀ ਮੋੜ ਲਿਆ ਹੈ। ਕਿਸਾਨ ਅੰਦੋਲਨ ਨੂੰ ਰੋਕਣ ਦੀ ਕੇਂਦਰ ਅਤੇ ਯੂਪੀ ਸਰਕਾਰ ਦੀਆਂ ਕੋਸ਼ਿਸ਼ਾਂ ਵੀ ਕੋਈ ਅਸਰ ਪਾਉਣ ਵਿਚ ਹੁਣ ਤੱਕ ਕਾਮਯਾਬ ਨਹੀਂ ਹੋਈਆਂ ਹਨ। ਦਿੱਲੀ - ਯੂਪੀ ਹੱਧ 'ਤੇ ਕਿਸਾਨਾਂ ਵਲੋਂ ਹੋਈ ਗੱਲਬਾਤ ਵਿਚ ਕੇਂਦਰ ਸਰਕਾਰ ਨੇ ਉਨ੍ਹਾਂ ਦੀ ਮੰਗਾਂ 'ਤੇ ਵਿਚਾਰ ਕਰਨ ਦਾ ਭਰੋਸਾ ਦਿਤਾ ਪਰ ਕਿਸਾਨਾਂ ਨੇ ਇਸ ਨੂੰ ਖਾਰਿਜ ਕਰ ਦਿਤਾ ਹੈ। ਕਿਸਾਨਾਂ ਨੇ ਸਰਕਾਰ ਨੂੰ ਚਿਤਾਵਨੀ ਦਿਤੀ ਹੈ ਕਿ ਉਨ੍ਹਾਂ ਦਾ ਅੰਦੋਲਨ ਜਾਰੀ ਰਹੇਗਾ।  

ਤੁਹਾਨੂੰ ਦੱਸ ਦਈਏ ਕਿ ਦਿੱਲੀ ਵਿਚ ਐਂਟਰੀ ਨੂੰ ਆਮਾਦਾ ਕਿਸਾਨਾਂ ਨੂੰ ਦਿੱਲੀ - ਯੂਪੀ ਹੱਦਾਂ 'ਤੇ ਰੋਕਣ ਲਈ ਪੁਲਿਸ ਨੇ ਜ਼ੋਰ ਪ੍ਰਯੋਗ ਕੀਤਾ ਹੈ। ਕਿਸਾਨਾਂ 'ਤੇ ਹੰਝੂ ਗੈਸ ਦੇ ਗੋਲੇ ਦਾਗੇ ਗਏ ਹਨ ਅਤੇ ਲਾਠੀਚਾਰਜ ਵੀ ਕੀਤਾ ਗਿਆ ਹੈ। ਇਸ ਨੂੰ ਲੈ ਕੇ ਕਾਂਗਰਸ ਸਮੇਤ ਵਿਰੋਧੀ ਦਲਾਂ ਨੇ ਸਰਕਾਰ 'ਤੇ ਹਮਲਾ ਬੋਲ ਦਿਤਾ ਹੈ। ਕੇਂਦਰ ਅਤੇ ਯੂਪੀ ਸਰਕਾਰ ਨੇ ਕਿਸਾਨਾਂ ਦੇ ਕ੍ਰਾਂਤੀਕਾਰੀ ਹੁੰਦੇ ਅੰਦੋਲਨ ਨੂੰ ਕਾਬੂ ਕਰਨ ਲਈ ਬੈਠਕ ਅਤੇ ਗੱਲਬਾਤ ਦੀ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਹਨ। ਇਸ ਕ੍ਰਮ ਵਿਚ ਕੇਂਦਰੀ ਖੇਤੀਬਾੜੀ ਰਾਜ ਮੰਤਰੀ ਗਜੇਂਦਰ ਸ਼ੇਖਾਵਤ ਅਤੇ ਯੂਪੀ ਸਰਕਾਰ ਦੇ ਮੰਤਰੀ ਸੁਰੇਸ਼ ਰਾਣਾ ਕਿਸਾਨਾਂ ਨੂੰ ਮਿਲਣ ਪੁੱਜੇ ਸਨ।  

ਗਜੇਂਦਰ ਸ਼ੇਖਾਵਤ ਨੇ ਕਿਸਾਨਾਂ ਨਾਲ ਮੁਲਾਕਾਤ ਤੋਂ ਬਾਅਦ ਸਰਕਾਰ ਵੱਲੋਂ ਭਰੋਸਾ ਦਿੰਦੇ ਹੋਏ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ 'ਤੇ ਵਿਚਾਰ ਕਰਨ ਦਾ ਭਰੋਸਾ ਦਿਤਾ। ਹਾਲਾਂਕਿ ਕੇਂਦਰੀ ਰਾਜ ਮੰਤਰੀ ਦਾ ਇਹ ਭਰੋਸਾ ਅਸਰ ਦਿਖਾਉਂਦਾ ਨਹੀਂ ਦਿਖ ਰਿਹਾ। ਇਸ ਭਰੋਸੇ ਦੇ ਤੁਰਤ ਬਾਅਦ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਨਿਰੇਸ਼ ਟਿਕੈਤ ਨੇ ਕਿਹਾ ਕਿ ਕਿਸਾਨ ਸਰਕਾਰ ਦੇ ਭਰੋਸੇ ਨੂੰ ਸਵੀਕਾਰ ਨਹੀਂ ਕਰਨਗੇ। ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਚਿਤਾਇਆ ਹੈ ਕਿ ਉਹ ਅਪਣੇ ਅੰਦੋਲਨ ਨੂੰ ਜਾਰੀ ਰੱਖਾਂਗੇ।  

ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਯੁੱਧਵੀਰ ਸਿੰਘ ਨੇ ਕਿਹਾ ਕਿ ਸਰਕਾਰ ਤੋਂ 11 ਮੰਗਾਂ ਨੂੰ ਲੈ ਕੇ ਗੱਲ ਹੋਈ। ਸਰਕਾਰ 7 ਮੰਗਾਂ 'ਤੇ ਸਹਿਮਤ ਹਨ ਪਰ ਹੁਣ ਤੱਕ 4 ਮੰਗਾਂ 'ਤੇ ਸਹਿਮਤੀ ਨਹੀਂ ਜਤਾਈ ਗਈ ਹੈ। ਬੁਲਾਰੇ ਦੇ ਮੁਤਾਬਕ ਸਰਕਾਰ ਨੇ ਕਿਹਾ ਕਿ ਇਹ ਮੰਗਾਂ ਵਿੱਤੀ ਮਾਮਲਿਆਂ ਨਾਲ ਜੁਡ਼ੀਆਂ ਹਨ, ਜਿਨ੍ਹਾਂ 'ਤੇ ਅੱਗੇ ਹੋਣ ਵਾਲੀ ਬੈਠਕ ਵਿਚ ਵਿਚਾਰ ਕੀਤਾ ਜਾਵੇਗਾ। ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਸਰਕਾਰ ਨੇ ਕਿਸਾਨਾਂ ਦੀ ਮੁੱਖ ਮੰਗਾਂ 'ਤੇ ਹੀ ਅਪਣਾ ਪੱਖ ਸਾਫ਼ ਨਹੀਂ ਕੀਤਾ ਹੈ।