ਮੌਸਮ ਵਿਭਾਗ ਦੀ ਭਵਿੱਖਬਾਣੀ ਨਿਕਲੀ ਝੂਠੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਅਨੁਮਾਨ ਦੇ ਉਲਟ ਆਮ ਨਾਲ ਜ਼ਿਆਦਾ ਪਿਆ ਮੀਂਹ

Monsoon in India

ਨਵੀਂ ਦਿੱਲੀ : ਇਸ ਸਾਲ ਚਾਰ ਮਹੀਨਿਆਂ ਦੀ ਮਾਨਸੂਨ ਰੁੱਤ ਵਿਚ ਆਮ ਨਾਲੋਂ ਜ਼ਿਆਦਾ ਮੀਂਹ ਪਿਆ ਜਦਕਿ ਮੌਸਮ ਵਿਭਾਗ ਅਤੇ ਨਿਜੀ ਮੌਸਮ ਭਵਿੱਖਬਾਣੀ ਏਜੰਸੀ ਸਕਾਈਮੇਟ ਨੇ ਆਮ ਨਾਲੋਂ ਘੱਟ ਮੀਂਹ ਪੈਣ ਦੀ ਸੰਭਾਵਨਾ ਪ੍ਰਗਟਾਈ ਸੀ। ਮੌਸਮ ਵਿਭਾਗ ਨੇ ਅਪ੍ਰੈਲ ਵਿਚ ਜਾਰੀ ਨੋਟੀਫ਼ੀਕੇਸ਼ਨ ਵਿਚ ਔਸਤ ਮੀਂਹ 96 ਫ਼ੀ ਸਦੀ ਹੋਣ ਦਾ ਅਨੁਮਾਨ ਲਾਇਆ ਸੀ ਜਦਕਿ ਸਕਾਈਮੇਟ ਨੇ ਕਿਹਾ ਸੀ ਕਿ 93 ਫ਼ੀ ਸਦੀ ਮੀਂਹ ਪਵੇਗਾ। ਦੋਹਾਂ ਨੇ ਗ਼ਲਤੀ ਦੀ ਸੰਭਾਵਨਾ ਪੰਜ ਫ਼ੀ ਸਦੀ ਰੱਖੀ ਸੀ।

ਸਕਾਈਮੇਟ ਨੇ ਆਮ ਨਾਲੋਂ ਘੱਟ ਮੀਂਹ ਲਈ ਅਲ ਨੀਨੋ ਨੂੰ ਜ਼ਿੰਮੇਵਾਰ ਦਸਿਆ ਹੈ। ਅਧਿਕਾਰਤ ਰੂਪ ਵਿਚ 30 ਸਤੰਬਰ ਨੂੰ ਸਮਾਪਤ ਮਾਨਸੂਨ ਰੁੱਤ ਵਿਚ ਮੌਸਮ ਵਿਭਾਗ ਮੁਤਾਬਕ ਆਮ ਨਾਲੋਂ 10 ਫ਼ੀ ਸਦੀ ਜ਼ਿਆਦਾ ਮੀਂਹ ਪਿਆ। ਮੌਸਮ ਵਿਭਾਗ ਦੇ ਡਾਇਰੈਕਟਰ ਡਾ. ਮਹਾਪਾਤਰਾ ਨੇ ਕਿਹਾ ਕਿ ਉਨ੍ਹਾਂ ਦਾ ਵਿਭਾਗ ਅੰਕੜਿਆਂ ਦਾ ਵਿਸ਼ਲੇਸ਼ਣ ਕਰ ਰਿਹਾ ਹੈ। ਜ਼ਿਕਰਯੋਗ ਹੈ ਕਿ 1951 ਤੋਂ 2000 ਵਿਚਾਲੇ ਪਏ ਮੀਂਹ ਦੇ ਔਸਤ ਨੂੰ ਆਮ ਮੀਂਹ ਮੰਨਿਆ ਜਾਂਦਾ ਹੈ ਅਤੇ 96 ਫ਼ੀ ਸਦੀ ਨੂੰ ਆਮ ਨਾਲੋਂ ਘੱੋਟ ਅਤੇ ਆਮ ਵਿਚਾਲੇ ਮੰਨਿਆ ਜਾਂਦਾ ਹੈ।