ਸੁਪਰੀਮ ਕੋਰਟ ਨੂੰ ਮਿਲੇ ਚਾਰ ਨਵੇਂ ਜੱਜ, ਚੋਣ ਤੋਂ ਬਾਅਦ ਅੱਜ ਚੁੱਕੀ ਸਹੁੰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਹੁੰ ਚੁਕੱਣ ਵਾਲਿਆਂ ਵਿਚ ਜਸਟਿਸ ਹੇਮੰਤ ਗੁਪਤਾ, ਜਸਟਿਸ ਆਰ.ਸੁਭਾਸ਼ ਰੈਡੀ, ਜਸਟਿਸ ਐਮਆਰ ਸ਼ਾਹ ਅਤੇ ਜਸਟਿਸ ਅਜੇ ਰਸਤੋਗੀ ਸ਼ਾਮਲ ਹਨ।

Supreme Court

ਨਵੀਂ ਦਿੱਲੀ, ( ਪੀਟੀਆਈ ) : ਸੁਪਰੀਮ ਕੋਰਟ ਵਿਖੇ ਚਾਰ ਨਵੇਂ ਜੱਜਾਂ ਨੇ ਅੱਜ ਸਹੁੰ ਚੁੱਕ ਲਈ ਹੈ। ਰਾਸ਼ਟਰਪਤੀ ਵੱਲੋਂ ਬੀਤੇ ਦਿਨ ਹੀ ਇਨ੍ਹਾਂ ਨਵੇਂ ਜੱਜਾਂ ਦੀ ਨਿਯੁਕਤੀ ਦਾ ਹੁਕਮ ਜਾਰੀ ਕੀਤਾ ਗਿਆ ਸੀ। ਅੱਜ ਸਵੇਰੇ ਇਨ੍ਹਾਂ ਸਾਰੇ ਜੱਜਾਂ ਨੂੰ ਸਹੁੰ ਚੁਕਾਈ ਗਈ। ਸਹੁੰ ਚੁਕੱਣ ਵਾਲਿਆਂ ਵਿਚ ਜਸਟਿਸ ਹੇਮੰਤ ਗੁਪਤਾ, ਜਸਟਿਸ ਆਰ.ਸੁਭਾਸ਼ ਰੈਡੀ, ਜਸਟਿਸ ਐਮਆਰ ਸ਼ਾਹ ਅਤੇ ਜਸਟਿਸ ਅਜੇ ਰਸਤੋਗੀ ਸ਼ਾਮਲ ਹਨ।

ਇਨ੍ਹਾਂ ਚਾਰ ਜੱਜਾਂ ਦੀਆਂ ਨਿਯੁਕਤੀਆਂ ਉਨ੍ਹਾਂ ਦੇ ਅਹੁੱਦਾ ਸੰਭਾਲਣ ਦੀ ਤਰੀਕ ਤੋਂ ਹੀ ਲਾਗੂ ਹੋਣਗੀਆਂ। ਨਵੇਂ ਜੱਜਾਂ ਦੇ ਅਹੁਦਾ ਸੰਭਾਲਣ ਨਾਲ ਸੁਪਰੀਮ ਕੋਰਟ ਵਿਚ ਜੱਜਾਂ ਦੀ ਕੁੱਲ ਗਿਣਤੀ ਵਧ ਕੇ 28 ਹੋ ਗਈ ਹੈ। ਸੁਪਰੀਮ ਕੋਰਟ ਵਿਚ ਜੱਜਾਂ ਦੇ ਕੁੱਲ 31 ਮੰਜੂਰਸ਼ੁਦਾ ਅਹੁਦੇ ਹਨ। ਨਵੀਆਂ ਨਿਯੁਕਤੀਆਂ ਹੋਣ ਦੇ ਬਾਵਜੂਦ ਅਜੇ ਵੀ ਤਿੰਨ ਅਹੁਦੇ ਖਾਲੀ ਹਨ। ਸ਼ਾਇਹ ਇਹ ਪਹਿਲਾ ਮੌਕਾ ਹੋਵੇਗਾ

ਜਦ ਰਾਸ਼ਟਰਪਤੀ ਨੇ ਸੱਭ ਤੋਂ ਘੱਟ ਸਮੇਂ ਵਿਚ ਸੁਪਰੀਮ ਕੋਰਟ ਕੋਲੇਜਿਅਮ ਦੀ ਸਿਫਾਰਸ਼ ਨੂੰ ਮੰਨਦੇ ਹੋਏ ਸੁਪਰੀਮ ਕੋਰਟ ਵਿਚ ਨਿਯੁਕਤੀ ਦਾ ਹੁਕਮ ਲਾਗੂ ਕੀਤਾ ਹੈ। ਕੋਲੇਜਿਅਮ ਨੇ ਬੀਤੀ 30 ਅਕਤੂਬਰ ਨੂੰ ਇਨ੍ਹਾਂ ਚਾਰ ਜੱਜਾਂ ਨੂੰ ਸੁਪਰੀਮ ਕੋਰਟ ਦਾ ਜੱਜ ਨਿਯੁਕਤ ਕਰਨ ਦੀ ਸਿਫਾਰਸ਼ ਕੀਤੀ ਸੀ।ਇਹ ਚਾਰ ਜੱਜ ਆਲ ਇੰਡੀਆ ਹਾਈ ਕੋਟਰ ਜੱਜਾਂ ਦੀ ਸੀਨੀਆਰਤਾ ਸੂਚੀ ਵਿਚ 4,5,17 ਅਤੇ 25ਵੇਂ ਨੰਬਰ ਤੇ ਆਉਂਦੇ ਹਨ।