ਮੁਜ਼ਫੱਰਪੁਰ ਆਸਰਾ ਘਰ ਦੇ ਸੱਚ 'ਤੇ ਸੁਪਰੀਮ ਕੋਰਟ ਦੀ ਨੀਤਿਸ਼ ਸਰਕਾਰ ਨੂੰ ਲਤਾੜ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੋਰਟ ਨੇ ਆਸਰਾ ਘਰ ਮਾਮਲੇ ਦੇ ਮੁਖ ਦੋਸ਼ੀ ਬ੍ਰਿਜੇਸ਼ ਠਾਕੁਰ ਨੂੰ ਭਾਗਲਪੁਰ ਜੇਲ ਤੋਂ ਪੰਜਾਬ ਦੇ ਪਟਿਆਲਾ ਸਥਿਤ ਹਾਈ ਸਿਕਿਊਰਿਟੀ ਜੇਲ ਵਿਚ ਬਦਲਣ ਦੇ ਹੁਕਮ ਦਿਤੇ ਹਨ।

Supreme Court

ਮੁਜ਼ਫੱਰਪੁਰ , ( ਭਾਸ਼ਾ ) : ਮੁਜ਼ਫੱਰਪੁਰ ਆਸਰਾ ਘਰ ਦਾ ਸੱਚ ਜਾਨਣ ਤੋਂ ਬਾਅਦ ਸੁਪਰੀਮ ਕੋਰਟ ਨੇ ਬਿਹਾਰ ਸਰਕਾਰ ਨੂੰ ਕਿਹਾ ਕਿ ਜੇਕਰ ਮੰਜੂ ਵਰਮਾ ਇਕ ਕੈਬਿਨੇਟ ਮੰਤਰੀ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਹੈ ਕਿ ਉਹ ਨਿਯਮਾਂ ਅਤੇ ਕਾਨੂੰਨਾਂ ਤੋਂ ਉਪਰ ਹੈ। ਪੂਰਾ ਮਾਮਲਾ ਬਹੁਤ ਹੀ ਜ਼ਿਆਦਾ ਸ਼ੱਕੀ ਹੈ। ਜਦ ਮੰਜੂ ਵਰਮਾ ਦੇ ਵਿਰੁਧ ਇਨ੍ਹਿਆਂ ਰਿਪੋਰਟਾਂ ਹਨ ਤਾਂ ਉਸ ਨੂੰ ਗਿਰਫਤਾਰ ਕਿਉਂ ਨਹੀਂ ਕੀਤੀ ਗਿਆ ? ਇਹ ਬਹੁਤ ਜਿਆਦਾ ਹੈ ਤੇ ਕਿਸੇ ਨੂੰ ਕਾਨੂੰਨ ਦੀ ਚਿੰਤਾ ਨਹੀਂ ਹੈ। ਕੋਰਟ ਨੇ ਬਿਹਾਰ ਪੁਲਿਸ ਤੋਂ 31 ਅਕਤਬੂਰ ਤੱਕ ਕਾਰਵਾਈ ਕਰ ਕੇ ਰਿਪੋਰਟ ਮੰਗੀ ਹੈ।

ਕੋਰਟ ਨੇ ਆਸਰਾ ਘਰ ਮਾਮਲੇ ਦੇ ਮੁਖ ਦੋਸ਼ੀ ਬ੍ਰਿਜੇਸ਼ ਠਾਕੁਰ ਨੂੰ ਭਾਗਲਪੁਰ ਜੇਲ ਤੋਂ ਪੰਜਾਬ ਦੇ ਪਟਿਆਲਾ ਸਥਿਤ ਹਾਈ ਸਿਕਿਊਰਿਟੀ ਜੇਲ ਵਿਚ ਬਦਲਣ ਦੇ ਹੁਕਮ ਦਿਤੇ ਹਨ। ਦੱਸ ਦਈਏ ਕਿ ਟਾਟਾ ਇੰਸਟੀਟਿਊਟ ਆਫ ਸੋਸ਼ਲ ਸਾਇੰਸ ਦੀ ਆਡਿਟ ਰਿਪੋਰਟ ਤੋਂ ਬਾਅਦ ਮੁਜ਼ਫੱਰਪੁਰ ਸਥਿਤ ਆਸਰਾ ਘਰ ਵਿਚ ਰਹਿ ਰਹੀਆਂ ਲੜਕੀਆਂ ਦੇ ਨਾਲ ਜਿਨਸੀ ਸ਼ੋਸ਼ਣ ਮਾਮਲੇ ਦਾ ਖੁਲਾਸਾ ਹੋਇਆ ਸੀ। ਆਸਰਾ ਘਰ ਵਿਚ ਲੜਕੀਆਂ ਨੂੰ ਡਰੱਗਸ ਦਿਤੇ ਜਾਣ ਦੀ ਗੱਲ ਤੇ ਸੁਪਰੀਮ ਕੋਰਟ ਨੇ ਹੈਰਾਨੀ ਪ੍ਰਗਟ ਕੀਤੀ।

ਕੋਰਟ ਨੇ ਪੁੱਛਿਆ ਕਿ ਇਨ੍ਹਾਂ ਲੜਕੀਆਂ ਨੂੰ ਡਰੱਗਸ ਦਿਤਾ ਜਾ ਰਿਹਾ ਹੈ ਤਾਂ ਕਿ ਉਨ੍ਹਾਂ ਨਾਲ ਕੁਕਰਮ ਕੀਤਾ ਜਾ ਸਕੇ ? ਕੋਰਟ ਨੇ 20 ਸੰਤਬਰ ਨੂੰ ਇਸ ਮਾਮਲੇ ਦੀ ਜਾਂਚ ਕਰ ਰਹੇ ਸੀਬੀਆਈ ਅਧਿਕਾਰੀਆਂ ਦੀ ਸੂਚੀ 31 ਅਕਤੂਬਰ ਤੱਕ ਜਮ੍ਹਾ ਕਰਨ ਨੂੰ ਕਿਹਾ ਹੈ। ਇਸ ਵੇਲੇ ਬ੍ਰਿਜੇਸ਼ ਠਾਕੁਰ ਭਾਗਲਪੁਰ ਕੇਂਦਰੀ ਜੇਲ ਵਿਚ ਬੰਦ ਹੈ। ਸੁਪਰੀਮ ਕੋਰਟ ਨੇ ਪਹਿਲਾਂ ਹੀ ਕਿਹਾ ਸੀ ਬ੍ਰਿਜੇਸ਼ ਠਾਕੁਰ ਇਕ ਪ੍ਰਭਾਵਸ਼ਾਲੀ ਸ਼ਖਸ ਹੈ ਅਤੇ ਅਪਣੀ ਤਾਕਤ ਦੀ ਵਰਤੋਂ ਕਰ ਇਸ ਕੇਸ ਦੀ ਜਾਂਚ ਵਿਚ ਦਖਲਅੰਦਾਜੀ ਕਰ ਕੇ ਮਾਮਲੇ ਨੂੰ ਪ੍ਰਭਾਵਿਤ ਕਰ ਸਕਦਾ ਹੈ।

ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਮੁਜਫੱਰਪੁਰ ਆਸਰਾ ਘਰ ਮਾਮਲੇ ਦੀ ਜਾਂਚ ਕਰ ਰਹੀ ਸੀਬੀਆਈ ਦੀ ਟੀਮ ਦੀ ਰਿਪੋਰਟ ਦੇਖ ਕੇ ਕਿਹਾ ਸੀ ਕਿ ਇਹ ਪੂਰਾ ਮਾਮਲਾ ਬਹੁਤ ਭਿਆਨਕ ਅਤੇ ਹੈਰਾਨ ਕਰਨ ਵਾਲਾ ਹੈ। ਨਾਲ ਹੀ ਕੋਰਟ ਨੇ ਬ੍ਰਿਜੇਸ਼ ਠਾਕੁਰ ਨੂੰ ਨੋਟਿਸ ਜਾਰੀ ਕਰਕੇ ਇਹ ਵੀ ਪੁਛਿੱਆ ਸੀ ਕਿਉਂ ਨਾ ਉਸ ਨੂੰ ਬਿਹਾਰ ਤੋਂ ਬਾਹਰ ਕਿਸੇ ਜੇਲ ਵਿਚ ਟਰਾਂਸਫਰ ਕਰ ਦਿਤਾ ਜਾਵੇ। ਸੀਬੀਆਈ ਦੀ ਰਿਪੋਰਟ ਮੁਤਾਬਕ ਬ੍ਰਿਜੇਸ਼ ਠਾਕੁਰ ਦੇ ਕੋਲੋਂ ਜੇਲ ਵਿਚ ਇਕ ਮੋਬਾਈਲ ਫੋਨ ਅਤੇ ਕਾਗਜ਼ ਤੇ ਲਿਖੇ ਕੁਝ ਨੰਬਰ ਵੀ ਬਰਾਮਦ ਹੋਏ ਸਨ।

ਦੱਸ ਦਈਏ ਕਿ ਕੁਝ ਦਿਨ ਪਹਿਲਾਂ ਹੀ ਮੁਜ਼ਫੱਰਪੁਰ ਆਸਰਾ ਘਰ ਹੈਵਾਨੀਅਤ ਮਾਮਲੇ ਵਿਚ ਬਿਹਾਰ ਦੀ ਸਾਬਕਾ ਸਮਾਜ ਭਲਾਈ ਮੰਤਰੀ ਮੰਜੂ ਵਰਮਾ ਦਾ ਪਤੀ ਚੰਦੇਸ਼ਵਰ ਵਰਮਾ ਨੇ ਸੋਮਵਾਰ ਨੂੰ ਬੇਗੁਸਰਾਇ ਜ਼ਿਲ੍ਹੇ ਵਿਚ ਸਥਿਤ ਇਕ ਕੋਰਟ ਵਿਚ ਅਪਣੇ ਆਪ ਨੂੰ ਸਪੁਰਦ ਕਰ ਦਿਤਾ ਸੀ। ਆਸਰਾ ਘਰ ਮਾਮਲੇ ਵਿਚ ਜਾਂਚ ਦੌਰਾਨ ਸੀਬੀਆਈ ਨੇ ਮੰਜੂ ਵਰਮਾ ਦੇ ਸਹੁਰੇ ਘਰ ਛਾਪੇਮਾਰੀ ਕੀਤੀ ਸੀ,

ਜਿਥੇ 50 ਹਥਿਆਰ ਮਿਲੇ ਸਨ। ਇਸ ਮਾਮਲੇ ਵਿਚ ਮੰਜੂ ਵਰਮਾ ਅਤੇ ਉਸ ਦੇ ਪਤੀ ਚੰਦੇਸ਼ਵਰ ਵਰਮਾ ਵਿਰੁਧ ਐਫਆਈਆਰ ਦਰਜ਼ ਕੀਤੀ ਗਈ ਸੀ। ਚੰਦੇਸ਼ਵਰ ਵਰਮਾ ਤੇ ਮੁਜ਼ਫੱਰਪੁਰ ਆਸਰਾ ਘਰ ਮਾਮਲੇ ਦੇ ਮੁਖ ਦੋਸ਼ ਬ੍ਰਿਜੇਸ਼ ਠਾਕੁਰ ਨਾਲ ਕਥਿਤ ਤੌਰ ਤੇ ਸੰਬਧ ਹੋਣ ਦਾ ਦੋਸ਼ ਹੈ।