ਮਾਡਲ ਪ੍ਰੇਮਿਕਾ ਨਾਲ ਵਿਆਹ ਕਰਾਉਣ ਲਈ ਕਰਵਾਇਆ ਪਤਨੀ ਦਾ ਕਤਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੁਲਿਸ ਦੀ ਪੁਛਗਿਛ ਦੌਰਾਨ ਦੋਸ਼ੀ ਪਤੀ ਮੰਜੀਤ ਨੇ ਦੱਸਿਆ ਕਿ ਉਹ ਪੇਸ਼ੇ ਤੋਂ ਮਾਡਲ ਅਪਣੀ ਪ੍ਰੇਮਿਕਾ ਏਜੰਲ ਗੁਪਤਾ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ।

Crime

ਨਵੀਂ ਦਿੱਲੀ, ( ਭਾਸ਼ਾ ) : ਬਾਹਰੀ ਦਿੱਲੀ ਦੀ ਬਵਾਨਾ ਪੁਲਿਸ ਨੇ ਇਕ ਮਹਿਲਾ ਅਧਿਆਪਕ ਦੇ ਕਤਲ ਦੇ ਮਾਮਲੇ ਵਿਚ ਉਸ ਦੇ ਪਤੀ ਸਮੇਤ ਤਿੰਨ ਲੋਕਾਂ ਨੂੰ ਗਿਰਫਤਾਰ ਕੀਤਾ ਹੈ। ਪੁਲਿਸ ਦੀ ਪੁਛਗਿਛ ਦੌਰਾਨ ਦੋਸ਼ੀ ਪਤੀ ਮੰਜੀਤ ਨੇ ਦੱਸਿਆ ਕਿ ਉਹ ਪੇਸ਼ੇ ਤੋਂ ਮਾਡਲ ਅਪਣੀ ਪ੍ਰੇਮਿਕਾ ਏਜੰਲ ਗੁਪਤਾ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ। ਜਿਸ ਦਾ ਸੁਨੀਤਾ ਵਿਰੋਧ ਕਰ ਰਹੀ ਸੀ। ਇਸ ਲਈ ਉਸ ਨੇ ਸੁਨੀਤਾ ਤੋਂ ਪਿੱਛਾ ਛੁਡਾਉਣ ਲਈ ਭਾੜੇ ਤੇ ਕਤਲ ਕਰਨ ਵਾਲੇ ਲੋਕਾਂ ਤੋਂ ਉਸ ਦਾ ਕਤਲ ਕਰਵਾਇਆ।

ਜਾਣਕਾਰੀ ਮੁਤਾਬਕ 29 ਅਕਤੂਬਰ ਨੂੰ ਬਵਾਨਾ ਪਿੰਡ ਨਿਵਾਸੀ ਮਹਿਲਾ ਅਧਿਆਪਕ ਸੁਨੀਤਾ ਦਾ ਸਕੂਲ ਜਾਣ ਵੇਲੇ ਗੋਲੀ ਮਾਰ ਕੇ ਕਤਲ ਕਰ ਦਿਤਾ ਗਿਆ ਸੀ। ਬਵਾਨਾ ਪੁਲਿਸ ਨੇ ਕਤਲ ਦੀਆਂ ਧਾਰਾਵਾਂ ਅਧੀਨ ਐਫਆਈਆਰ ਦਰਜ਼ ਕਰ ਕੇ ਜਾਂਚ ਸ਼ੁਰੂ ਕਰ ਦਿਤੀ ਹੈ। ਇਸ ਦੇ ਲਈ ਏਸੀਪੀ ਬਵਾਨਾ ਸੌਰਵ ਚੰਦਰਾ ਦੀ ਨਿਗਰਾਨੀ ਹੇਠ ਬਵਾਨਾ ਐਸਐਚਓ ਧਰਮਦੇਵ, ਸਪੈਸ਼ਲ ਸਟਾਫ ਦੇ ਇੰਸਪੈਕਟਰ ਅਜੇ ਅਤੇ ਐਸਆਈ ਅਜੇ ਦੀ ਟੀਮਾਂ ਗਠਿਤ ਕੀਤੀਆਂ ਗਈਆਂ। ਇਸੇ ਦੌਰਾਨ ਮ੍ਰਿਤਕਾ ਦੇ ਪੇਕੇ ਪਰਵਾਰ ਨੇ ਉਸ ਦੇ ਪਤੀ ਤੇ ਕਤਲ ਦਾ ਸ਼ੱਕ ਜ਼ਾਹਰ ਕੀਤਾ ਸੀ।

ਜਾਂਚ ਵਿਚ ਪੁਲਿਸ ਨੂੰ ਸੁਨੀਤਾ ਦੀ ਹੱਥੀ ਲਿਖੀ ਹੋਈ ਡਾਇਰੀ ਮਿਲੀ, ਜਿਸ ਵਿਚ ਮੰਜੀਤ ਦੇ ਨਾਜ਼ਾਇਜ ਸਬੰਧਾਂ ਦਾ ਜ਼ਿਕਰ ਕੀਤਾ ਗਿਆ ਸੀ। ਹੁਣ ਪੁਲਿਸ ਦੀ ਜਾਂਚ ਇਸੇ ਕੋਣ ਤੇ ਜਾ ਕੇ ਟਿਕ ਗਈ। ਇਸ ਦੌਰਾਨ ਜਾਂਚ ਵਿਚ ਪੁਲਿਸ ਨੂੰ ਕਤਲ ਦੇ ਪਿਛੇ ਮੰਜੀਤ ਦਾ ਹੱਥ ਹੋਣ ਦੇ ਤਕਨੀਕੀ ਅਤੇ ਹੋਰ ਸਬੂਤ ਮਿਲਣ ਲਗੇ। ਇਸੇ ਆਧਾਰ ਤੇ ਪੁਲਿਸ ਨੇ ਮੰਜੀਤ ਨੂੰ ਹਿਰਾਸਤ ਵਿਚ ਲੈ ਕੇ ਪੁਛਗਿਛ ਸ਼ੁਰੂ ਕਰ ਦਿਤੀ। ਪਹਿਲਾਂ ਤਾਂ ਉਹ ਪੁਲਿਸ ਨੂੰ ਗੁੰਮਰਾਹ ਕਰਦਾ ਰਿਹਾ ਪਰ ਪੁਲਿਸ ਨੇ ਜਦ ਸਬੂਤਾਂ ਦਾ ਸਮਾਨ ਉਸ ਦੇ ਸਾਹਮਣੇ ਰੱਖਿਆ

ਤਾਂ ਉਸ ਨੇ ਅਪਣਾ ਗੁਨਾਹ ਕਬੂਲ ਕਰ ਲਿਆ। ਮੰਜੀਤ ਨੇ ਦਸਿਆ ਕਿ ਸਾਲ 2012 ਦੇ ਦਸੰਬਰ ਦੌਰਾਨ ਡਿਸਕੋ ਵਿਚ ਏਜੰਲ ਗੁਪਤਾ ਨਾਮ ਦੀ ਇਕ ਮਾਡਲ ਨਾਲ ਉਸ ਦੀ ਮੁਲਾਕਾਤ ਹੋਈ। ਦੋ-ਤਿੰਨ ਸਾਲ ਦੀ ਦੋਸਤੀ ਪਿਆਰ ਵਿਚ ਬਦਲ ਗਈ। ਜਦ ਸੁਨੀਤਾ ਨੂੰ ਇਸ ਰਿਸ਼ਤੇ ਦਾ ਪਤਾ ਲਗਾ ਤਾਂ ਉਹ ਵਿਰੋਧ ਕਰਨ ਲਗੀ। ਮੰਜੀਤ ਅਤੇ ਸੁਨੀਤਾ ਇਕ ਦੂਜੇ ਨਾਲ ਵਿਆਹ ਕਰਨਾ ਚਾਹੁੰਦੇ ਸਨ।

ਇਸ ਕੰਮ ਵਿਚ ਏਜੰਲ ਦੇ ਪਿਤਾ ਰਾਜੀਵ ਵੀ ਨਾਲ ਹੀ ਸਨ। ਪੁਲਿਸ ਨੇ ਏਜੰਲ ਅਤੇ ਰਾਜੀਵ ਨੂੰ ਗਿਰਫਤਾਰ ਕਰ ਲਿਆ ਹੈ। ਜਾਂਚ ਵਿਚ ਪਤਾ ਲਗਾ ਕਿ ਏਜੰਲ ਕਈ ਪ੍ਰਸਿਧ ਗਾਇਕ ਕਲਾਕਾਰਾਂ ਨਾਲ ਐਲਬਮ ਵਿਚ ਆਈਟਮ ਡਾਂਸ ਕਰ ਚੁੱਕੀ ਹੈ। ਸੁਨੀਤਾ ਦੇ ਕਤਲ ਲਈ ਮੰਜੀਤ ਨੇ ਯੂਪੀ ਤੋਂ ਭਾੜੇ ਤੇ ਕਤਲ ਕਰਨ ਵਾਲਿਆਂ ਨੂੰ ਹਾਇਰ ਕੀਤਾ ਸੀ। ਪੁਲਿਸ ਕਤਲ ਕਰਨ ਵਾਲਿਆਂ ਨੂੰ ਲੱਭ ਰਹੀ ਹੈ।