9 ਨਵੰਬਰ ਤੱਕ ਆਨਲਾਈਨ ਦਵਾਈਆਂ ਖਰੀਦ 'ਤੇ ਰੋਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਵਾਈਆਂ ਦੀ ਆਨਲਾਈਨ ਵਿਕਰੀ 'ਤੇ ਰੋਕ ਲੱਗ ਗਈ ਹੈ। ਮਦਰਾਸ ਹਾਈਕੋਰਟ ਦੇ ਫੈਸਲੇ ਦੀ ਵਜ੍ਹਾ ਨਾਲ ਦਵਾਈਆਂ ਦੀ ਆਨਲਾਈਨ ਵਿਕਰੀ 'ਤੇ ਰੋਕ...

Online Purchase Of Medicines

ਨਵੀਂ ਦਿੱਲੀ : (ਪੀਟੀਆਈ) ਦਵਾਈਆਂ ਦੀ ਆਨਲਾਈਨ ਵਿਕਰੀ 'ਤੇ ਰੋਕ ਲੱਗ ਗਈ ਹੈ। ਮਦਰਾਸ ਹਾਈਕੋਰਟ ਦੇ ਫੈਸਲੇ ਦੀ ਵਜ੍ਹਾ ਨਾਲ ਦਵਾਈਆਂ ਦੀ ਆਨਲਾਈਨ ਵਿਕਰੀ 'ਤੇ ਰੋਕ ਲੱਗ ਗਈ ਹੈ। ਮਦਰਾਸ ਹਾਈਕੋਰਟ ਨੇ ਆਨਲਾਈਨ ਫਾਰਮੇਸੀ 'ਤੇ 9 ਨਵੰਬਰ ਤੱਕ ਲਈ ਅਸਥਾਈ ਰੋਕ ਲਗਾ ਦਿਤੀ ਹੈ। ਦਰਅਸਲ ਕੈਮਿਸਟ ਐਂਡ ਡ੍ਰਗਿਸਟ ਐਸੋਸਿਏਸ਼ਨ ਨੇ ਕੋਰਟ ਵਿਚ ਪਟੀਸ਼ਨ ਦਰਜ ਕੀਤੀ ਸੀ, ਜਿਸ ਤਰ੍ਹਾਂ ਐਸੋਸਿਏਸ਼ਨ ਨੇ ਆਨਲਾਈਨ ਫਾਰਮੇਸੀ 'ਤੇ ਖ਼ਰਾਬ ਅਤੇ ਬਿਨਾਂ ਰੈਗੁਲੇਸ਼ਨ ਦੇ ਦਵਾਈਆਂ ਵੇਚਣ ਦਾ ਇਲਜ਼ਾਮ ਲਗਾਉਂਦੇ ਹੋਏ ਉਨ੍ਹਾਂ ਉਤੇ ਰੋਕ ਲਗਾਉਣ ਦੀ ਮੰਗ ਕੀਤੀ ਸੀ।

ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਕੋਰਟ ਨੇ ਆਨਲਾਈਨ ਫਾਰਮੇਸੀ 'ਤੇ 9 ਨਵੰਬਰ ਤੱਕ ਲਈ ਰੋਕ ਲਗਾ ਦਿਤੀ। ਕੋਰਟ ਨੇ ਕੇਂਦਰ ਸਰਕਾਰ ਤੋਂ ਵੀ ਇਸ ਉਤੇ ਜਵਾਬ ਮੰਗਿਆ ਹੈ। ਕੋਰਟ ਨੇ ਮਾਮਲੇ ਦੀ ਅਗਲੀ ਸੁਣਵਾਈ ਦੀ ਤਰੀਕ 9 ਨਵੰਬਰ ਤੱਕ ਰੱਖੀ ਹੈ। ਕੈਮਿਸਟ ਐਂਡ ਡ੍ਰਗਿਸਟ ਐਸੋਸਿਏਸ਼ਨ ਨੇ ਕੋਰਟ ਦੇ ਸਾਹਮਣੇ ਦਲੀਲ ਦਿਤੀ ਹੈ ਕਿ ਆਨਲਾਈਨ ਫਾਰਮੇਸੀ ਵਲੋਂ ਦਵਾਈਆਂ ਖਰੀਦਣਾ ਆਸਾਨ ਤਾਂ ਹੈ ਪਰ ਬਿਨਾਂ ਲਾਇਸੈਂਸ ਦੇ ਆਨਲਾਈਨ ਸਟੋਰ ਤੋਂ ਦਵਾਈਆਂ ਦਾ ਖਰੀਦਣਾ ਖਤਰੇ ਤੋਂ ਖਾਲੀ ਨਹੀਂ ਹੈ। ਐਸੋਸਿਏਸ਼ਨ ਨੇ ਕਿਹਾ ਹੈ ਕਿ ਆਨਲਾਈਨ ਫਾਰਮੇਸੀ ਫਰਜ਼ੀ, ਐਕਸਪਾਇਰੀ, ਦੂਸ਼ਿਤ ਅਤੇ ਨਾਮੰਜ਼ੂਰ ਦਵਾਈਆਂ ਵੇਚ ਸਕਦੇ ਹਨ।

ਐਸੋਸਿਏਸ਼ਨ ਨੇ ਕੋਰਟ ਦੇ ਸਾਹਮਣੇ ਫਾਰਸੀ ਲਾਅ ਡਿਸਪੈਂਸਰ ਅਤੇ ਕਾਸਮੈਟਿਕਸ ਐਕਟ, 1940, ਡਰੱਗਜ਼ ਅਤੇ ਕੌਸਮੈਟਿਕ ਕਾਨੂੰਨ, 1945 ਅਤੇ ਫਾਰਮੇਸੀ ਐਕਟ, 1948 ਦੇ ਉਲੰਘਣ ਦੀ ਸੰਭਾਵਨਾ ਜਤਾਈ ਹੈ। ਕੋਰਟ ਨੇ ਪਟੀਸ਼ਨ 'ਤੇ ਗੌਰ ਕਰਦੇ ਹੋਏ ਅਗਲੀ ਸੁਣਵਾਈ ਤੱਕ ਆਨਲਾਈਨ ਦਵਾਈਆਂ ਦੀ ਵਿਕਰੀ 'ਤੇ ਰੋਕ ਲਗਾ ਦਿਤੀ ਹੈ।