ਅਦਾਲਤ ਨੇ ਸੈਰੀਡਾਨ ਅਤੇ ਤਿੰਨ ਹੋਰ ਦਵਾਈਆਂ ਦੀ ਵਿਕਰੀ ਦੀ ਆਗਿਆ ਦਿਤੀ
ਸੁਪਰੀਮ ਕੋਰਟ ਨੇ ਪਾਬੰਦੀਸ਼ੁਦਾ ਦਰਦ ਨਿਵਾਰਕ ਸੈਰੀਡਾਨ ਅਤੇ ਤਿੰਨ ਹੋਰ ਐਫ਼ਡੀਸੀ ਦਵਾਈਆਂ ਦੀ ਵਿਕਰੀ ਦੀ ਆਗਿਆ ਦੇ ਦਿਤੀ ਹੈ............
ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਪਾਬੰਦੀਸ਼ੁਦਾ ਦਰਦ ਨਿਵਾਰਕ ਸੈਰੀਡਾਨ ਅਤੇ ਤਿੰਨ ਹੋਰ ਐਫ਼ਡੀਸੀ ਦਵਾਈਆਂ ਦੀ ਵਿਕਰੀ ਦੀ ਆਗਿਆ ਦੇ ਦਿਤੀ ਹੈ। ਜੱਜ ਆਰ ਐਫ਼ ਨਰੀਮਨ ਅਤੇ ਜੱਜ ਇੰਦੂ ਮਲਹੋਤਰਾ ਦੇ ਬੈਂਚ ਨੇ ਕੁੱਝ ਦਵਾਈ ਕੰਪਨੀਆਂ ਅਤੇ ਫ਼ਾਰਮਾ ਐਸੋਸੀਏਸ਼ਨ ਦੀ ਪਟੀਸ਼ਨ 'ਤੇ ਕੇਂਦਰ ਨੂੰ ਨੋਟਿਸ ਜਾਰ ਕਰ ਕੇ ਉਸ ਕੋਲੋਂ ਜਵਾਬ ਮੰਗਿਆ ਹੈ। ਜਿਨ੍ਹਾਂ ਦਵਾਈਆਂ ਦੀ ਵਿਕਰੀ ਦੀ ਆਗਿਆ ਦਿਤੀ ਗਈ ਹੈ, ਉਨ੍ਹਾਂ ਵਿਚ ਪੀਰਾਮਲ ਹੈਲਥਕੇਅਰ ਦੀ ਸੈਰੀਡਾਨ, ਪ੍ਰੀਟੋਨ, ਜਗਗਟ ਫ਼ਾਰਮ ਦੀ ਡਾਰਟ ਅਤੇ ਇਕ ਹੋਰ ਦਵਾਈ ਸ਼ਾਮਲ ਹੈ।
ਸਿਖਰਲੀ ਅਦਾਲਤ ਨੇ ਪਾਬੰਦੀਸ਼ੁਦਾ ਏਐਫ਼ਡੀਸੀ ਦਵਾਈਆਂ ਦੀਆਂ 328 ਦਵਾਈਆਂ ਦੀ ਸੂਚੀ ਦੇ ਮਾਮਲੇ ਵਿਚ ਕਿਸੇ ਹੋਰ ਤਰ੍ਹਾਂ ਦੀ ਕੋਈ ਰਾਹਤ ਨਹੀਂ ਦਿਤੀ। ਏਐਫ਼ਡੀਸੀ ਦਵਾਈਆਂ ਦੋ ਜਾਂ ਉਸ ਤੋਂ ਜ਼ਿਆਦਾ ਦਵਾਈਆਂ ਨੂੰ ਮਿਲਾ ਕੇ ਨਿਸ਼ਚਿਤ ਅਨੁਪਾਤ ਵਿਚ ਇਕ ਦਵਾਈ ਵਜੋਂ ਤਿਆਰ ਕੀਤੀ ਜਾਂਦੀ ਹੈ। ਸਿਹਤ ਮੰਤਰਾਲੇ ਨੇ ਪਿਛਲੇ ਦਿਨੀਂ ਕਈ ਦਵਾਈਆਂ 'ਤੇ ਪਾਬੰਦੀ ਲਾ ਦਿਤੀ ਸੀ। (ਏਜੰਸੀ)