ਲਓ ਜੀ ਸੜਕ ‘ਤੇ ਪਏ ਟੋਏ ਦੀ ਭੇਜੋ ਸੈਲਫੀ, ਮਿਲਣਗੇ 500 ਰੁਪਏ !

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੁੰਬਈ ਨਗਰ ਨਿਗਮ (ਬੀਐਮਸੀ) ਨੇ ਪਾਟਹੋਲ ਚੈਲੇਂਜ 2019 ਸ਼ੁਰੂ ਕੀਤਾ ਹੈ। ਸ਼ੁੱਕਰਵਾਰ ਤੋਂ ਸ਼ੁਰੂ ਹੋਇਆ ਇਹ ਚੈਲੇਂਜ ਇਕ ਹਫ਼ਤੇ ਤੱਕ ਚੱਲੇਗਾ।

Mumbai’s municipal corporation starts ‘Pothole Challenge,’ offers Rs 500 as reward

ਮੁੰਬਈ: ਬ੍ਰਹਿਨਮੁੰਬਈ ਨਗਰ ਨਿਗਮ (ਬੀਐਮਸੀ) ਨੇ ਪਾਟਹੋਲ ਚੈਲੇਂਜ 2019 ਸ਼ੁਰੂ ਕੀਤਾ ਹੈ। ਸ਼ੁੱਕਰਵਾਰ ਤੋਂ ਸ਼ੁਰੂ ਹੋਇਆ ਇਹ ਚੈਲੇਂਜ ਇਕ ਹਫ਼ਤੇ ਤੱਕ ਚੱਲੇਗਾ। ਹਾਲਾਂਕਿ ਬੀਐਮਸੀ ਦੀ ਇਸ ਪਹਿਲ ਦੀ ਸੂਬੇ ਦੀਆਂ ਸਾਰੀਆਂ ਪਾਰਟੀਆਂ ਅਲੋਚਨਾ ਕਰ ਰਹੀਆਂ ਹਨ। ਇਸ ਕਦਮ ਤਹਿਤ ਨਗਰ ਨਿਗਮ ਨੇ ਲੋਕਾਂ  ਨੂੰ  ਸ਼ਹਿਰ ਦੇ ਟੋਇਆਂ ਬਾਰੇ ਨਿਗਮ ਦੇ ਅਧਿਕਾਰਕ ‘ਫਿਕਸਟ ਐਪ’ ‘ਤੇ ਜਾਣਕਾਰੀ ਦੇਣ ਲਈ ਕਿਹਾ ਹੈ।

ਪ੍ਰੀਸ਼ਦਾਂ ਨੇ ਇਨਾਮ ਦੀ ਰਾਸ਼ੀ ਨੂੰ ਲੈ ਕੇ ਸਵਾਲ ਕਰਦੇ ਹੋਏ ਕਿਹਾ ਕਿ ਬੀਐਮਸੀ ਨਾਗਰਿਕਾਂ ਨੂੰ ਖੈਰਾਤ ਵੰਡਣ ਦੀ ਯੋਜਨਾ ਬਣਾ ਰਿਹਾ ਹੈ ਅਤੇ ਇਹ ਕਰਦਾਤਾਵਾਂ ਦੇ ਪੈਸਿਆਂ ਦੀ ਬਰਬਾਦੀ ਹੈ। ਇਸ ਤੋਂ ਪਹਿਲਾਂ ਬੀਐਮਸੀ ਵੱਲੋਂ ਉਹਨਾਂ ਦੇ ਅਧਿਕਾਰਕ ਟਵਿਟਰ ਹੈਂਡਲ ਤੋਂ ਪਾਟਹੋਲ ਚੈਲੇਂਜ ਦਾ ਐਲਾਨ ਕੀਤਾ ਗਿਆ ਸੀ। ਇਹ ਚੈਲੇਂਜ 7 ਨਵੰਬਰ ਤੱਕ ਚੱਲੇਗਾ। ਹਾਲਾਂਕਿ ਬੀਐਮਸੀ ਨੇ ਇਹ ਸਾਫ਼ ਕਿਹਾ ਹੈ ਕਿ ਸਾਰੇ ਟੋਇਆਂ ਦੀ ਮੁਰੰਮਤ ਨਹੀਂ ਕੀਤੀ ਜਾਵੇਗੀ।

ਬੀਐਮਸੀ ਵੱਲੋਂ ਇਸ ਚੈਲੇਂਜ ਲਈ ਟੋਇਆਂ ਨੂੰ ਲੈ ਕੇ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ ਗਏ ਹਨ। ਇਸ ਦੇ ਤਹਿਤ ਆਉਣ ਵਾਲਾ ਟੋਆ ਘੱਟੋ ਘੱਟ ਤਿੰਨ ਇੰਚ ਡੂੰਘਾ ਅਤੇ ਇਕ ਫੁੱਟ ਚੌੜਾ ਹੋਣਾ ਚਾਹੀਦਾ ਹੈ। ਇਸ ਦੇ ਤਹਿਤ ਇਕ ਵਿਅਕਤੀ ਸਿਰਫ਼ ਦੋ ਟੋਇਆਂ ਬਾਰੇ ਜਾਣਕਾਰੀ ਦੇ ਸਕਦਾ ਹੈ। ਇਸ ਤੋਂ ਪਹਿਲਾਂ ਸਟੈਂਡਿੰਗ ਕਮੇਟੀ ਦੀ ਬੈਠਕ ਵਿਚ ਵਿਰੋਧੀ ਦਲ ਦੇ ਆਗੂ ਰਵੀ ਰਾਜਾ ਨੇ ਕਿਹਾ ਕਿ ਬੀਐਮਸੀ ਨੇ ਅਪਣੇ ਟਵੀਟ ਵਿਚ ਟੋਇਆ ਦੀ ਸੂਚਨਾ ਦੇਣ ‘ਤੇ 500 ਰੁਪਏ ਇਨਾਮ ਦਾ ਐਲਾਨ ਕੀਤਾ ਹੈ। ਉਨ੍ਹਾਂ ਪੁੱਛਿਆ ਸੀ ਕਿ ਕੀ ਨਾਗਰਿਕਾਂ ਨੂੰ ਇਨਾਮ ਦੇਣ ਲਈ ਇਸ ਸਬੰਧੀ ਕੋਈ ਬਜਟ ਅਲਾਟਮੈਂਟ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਨਿਗਮ ਪ੍ਰਸ਼ਾਸਨ ਮੰਨ ਰਿਹਾ ਹੈ ਕਿ ਉਹ ਸੜਕਾਂ ਦੇ ਸੁਧਾਰ ਵਿਚ ਅਸਫਲ ਰਿਹਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।