ਰਾਜਸਥਾਨ ਸਰਕਾਰ ਨੇ ਪਟਾਕਿਆਂ ਦੀ ਵਰਤੋਂ ‘ਤੇ ਲਾਈ ਪਾਬੰਦੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੋਰੋਨਾ ਕਾਲ ਦੌਰਾਨ ਜਨਤਾ ਦੀ ਸਿਹਤ ਦੀ ਰਾਖੀ ਕਰਨਾ ਸਰਕਾਰ ਲਈ ਸਰਬਉੱਚ

pic

ਜੈਪੁਰ: ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਿਹਾ ਹੈ ਕਿ ਕੋਰੋਨਾ ਮਹਾਮਾਰੀ ਦੇ ਇਸ ਚੁਣੌਤੀ ਭਰੇ ਸਮੇਂ ’ਚ ਜਨਤਾ ਦੇ ਜੀਵਨ ਦੀ ਰਾਖੀ ਸਰਕਾਰ ਲਈ ਸਰਬਉੱਚ ਹੈ। ਇਸ ਲਈ ਰਾਜ ਸਰਕਾਰ ਨੇ ਕੋਰੋਨਾ ਵਾਇਰਸ ਮਹਾਮਾਰੀ ਨੂੰ ਵੇਖਦਿਆਂ ਪਟਾਕਿਆਂ ਦੀ ਵਿਕਰੀ ਤੇ ਆਤਿਸ਼ਬਾਜ਼ੀ ਉੱਤੇ ਰੋਕ ਲਾਉਣ ਦਾ ਫ਼ੈਸਲਾ ਕੀਤਾ ਹੈ। ਗਹਿਲੋਤ ਨੇ ਇਹ ਗੱਲ ਆਪਣੇ ਸੂਬੇ ਵਿੱਚ ਕੋਰੋਨਾ ਵਾਇਰਸ ਦੀ ਸਥਿਤੀ, ‘ਨੋ ਮਾਸਕ-ਨੋ ਐਂਟਰੀ’ ਤੇ ‘ਸ਼ੁੱਧ ਲਈ ਯੁੱਧ’ ਮੁਹਿੰਮ ਦੀ ਸਮੀਖਿਆ ਕਰਦਿਆਂ ਆਖੀ।

Corna
 

ਗਹਿਲੋਤ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਦੇ ਇਸ ਚੁਣੌਤੀ ਭਰਪੂਰ ਸਮੇਂ ’ਚ ਸੂਬਾ ਵਾਸੀਆਂ ਦੀ ਜੀਵਨ ਦੀ ਰਾਖੀ ਸਰਕਾਰ ਲਈ ਸਰਬਉੱਚ ਹੈ। ਉਨ੍ਹਾਂ ਕਿਹਾ ਕਿ ਪਟਾਕਿਆਂ ਵਿਚੋਂ ਨਿਕਲਣ ਵਾਲਾ ਧੂੰਏ ਤੋਂ ਲੋਕਾਂ ਦਾ ਬਚਾਅ ਕਰਨਾ ਹੀ ਸਰਕਾਰ ਦੀ ਮੁੱਖ ਜ਼ਿਮੇਵਾਰੀ ਹੈ । ਇਸ ਲਈ ਦੀਵਾਲੀ ਮੌਕੇ ਆਤਿਸ਼ਬਾਜ਼ੀ ਤੋਂ ਬਚੋ। ਉਨ੍ਹਾਂ ਪਟਾਕਿਆਂ ਦੀ ਵਿਕਰੀ ਦੇ ਅਸਥਾਈ ਲਾਇਸੈਂਸ ਉੱਤੇ ਰੋਕ ਲਾਉਣ ਦੀ ਹਦਾਇਤ ਜਾਰੀ ਕੀਤੀ। ਉਨ੍ਹਾਂ ਕਿਹਾ ਵਿਆਹਾਂ ਤੇ ਹੋਰ ਸਮਾਰੋਹਾਂ ’ਚ ਵੀ ਆਤਿਸ਼ਬਾਜ਼ੀ ਨੂੰ ਰੋਕਿਆ ਜਾਵੇ