Chandigarh Suicide News: ਕਰਵਾ ਚੌਥ ਮੌਕੇ ਵਿਆਹੁਤਾ ਵਲੋਂ ਫਾਹਾ ਲੈ ਕੇ ਖੁਦਕੁਸ਼ੀ
ਅੰਮ੍ਰਿਤਸਰ ਗਿਆ ਸੀ ਪਤੀ
Chandigarh Suicide News: ਈਡਬਲਿਊਐਸ ਕਲੋਨੀ ਧਨਾਸ ਦੀ ਰਹਿਣ ਵਾਲੀ ਇਕ ਵਿਆਹੁਤਾ ਔਰਤ ਵਲੋਂ ਕਰਵਾ ਚੌਥ ਵਾਲੇ ਦਿਨ ਫਾਹਾ ਲੈ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਬੁਧਵਾਰ ਸ਼ਾਮ ਨੂੰ ਘਰ 'ਚ ਪੂਨਮ (32) ਨੂੰ ਲਟਕਦੀ ਦੇਖ ਕੇ ਗੁਆਂਢੀਆਂ ਨੇ ਪੁਲਿਸ ਨੂੰ ਸੂਚਨਾ ਦਿਤੀ। ਪੁਲਿਸ ਉਸ ਨੂੰ ਸੈਕਟਰ-16 ਦੇ ਹਸਪਤਾਲ ਲੈ ਗਈ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿਤਾ।
ਪੁਲਿਸ ਨੂੰ ਮੌਕੇ ਤੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ। ਪੁਲਿਸ ਅਨੁਸਾਰ ਮ੍ਰਿਤਕਾ ਦਾ ਪਤੀ ਅਮਿਤ ਅਪਣੇ ਭਰਾ ਦੇ ਵਿਆਹ ਲਈ ਅੰਮ੍ਰਿਤਸਰ ਗਿਆ ਹੋਇਆ ਸੀ, ਜੋ ਕਿ 4 ਨਵੰਬਰ ਨੂੰ ਹੋਣਾ ਹੈ। ਪੂਨਮ ਅਪਣੀ ਅੱਠ ਸਾਲ ਦੀ ਬੇਟੀ ਅਤੇ ਦਸ ਮਹੀਨੇ ਦੇ ਬੱਚੇ ਨਾਲ ਘਰ 'ਚ ਇਕੱਲੀ ਸੀ।
ਘਟਨਾ ਦੇ ਸਮੇਂ ਅੱਠ ਸਾਲ ਦੀ ਬੱਚੀ ਅਪਣੀ ਭੈਣ ਨਾਲ ਘਰ ਦੇ ਬਾਹਰ ਖੇਡ ਰਹੀ ਸੀ। ਜਦੋਂ ਉਹ ਅੰਦਰ ਆਈ ਤਾਂ ਉਸ ਨੇ ਅਪਣੀ ਮਾਂ ਨੂੰ ਲਟਕਦੀ ਦੇਖਿਆ। ਉਸ ਨੇ ਇਸ ਦੀ ਸੂਚਨਾ ਗੁਆਂਢੀਆਂ ਨੂੰ ਦਿਤੀ। ਥਾਣਾ ਸਾਰੰਗਪੁਰ ਅਨੁਸਾਰ ਮ੍ਰਿਤਕਾ ਦਾ ਪਤੀ ਜ਼ੋਮੈਟੋ ਵਿਚ ਕੰਮ ਕਰਦਾ ਹੈ। ਲਾਸ਼ ਦਾ ਪੋਸਟਮਾਰਟਮ ਅੱਜ ਕੀਤਾ ਜਾਵੇਗਾ।
(For more news apart from Woman Suicide by hanging in chandigarh, stay tuned to Rozana Spokesman)