ਪੱਤਰਕਾਰ ਨੂੰ ਸਰਕਾਰ ਦੀ ਆਲੋਚਨਾ ਪਈ ਮਹਿੰਗੀ, ਕੀਤਾ ਗ੍ਰਿਫਤਾਰ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੱਤਰਕਾਰ ਕਿਸ਼ੋਰਚੰਦਰ ਵਾਂਗਖੇਮ ਨੇ ਕਿਹਾ ਕਿ ਮੈਨੂੰ ਗ੍ਰਿਫਤਾਰ ਕਰੋ ਪਰ ਮੈਂ ਫਿਰ ਵੀ ਇਹੀ ਕਹਾਂਗਾ ਕਿ ਤੁਸੀਂ ਹਿੰਦੂਵਾਦ ਦੇ ਹੱਥਾਂ ਦੀ ਕਠਪੁਤਲੀ ਹੋ। 

Kishorechandra Wangkhem

ਇੰਫਾਲ, ( ਪੀਟੀਆਈ ) : ਅਜਿਹੇ ਵੀਡਿਓ ਜਿਨ੍ਹਾਂ ਵਿਚ ਮਣਿਪੁਰ ਸਰਕਾਰ ਦੀ ਆਲੋਚਨਾ ਕੀਤੀ ਗਈ ਹੈ, ਨੂੰ ਅਪਲੋਡ ਕਰਨ ਵਾਲੇ ਪੱਤਰਕਾਰ ਕਿਸ਼ੋਰਚੰਦਰ ਵਾਂਗਖੇਮ ਨੂੰ ਰਾਸ਼ਟਰੀ ਸੁਰੱਖਿਆ ਕਾਨੂੰਨ ( ਰਾਸੁਕਾ ) ਅਧੀਨ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ 'ਤੇ ਇਹ ਵੀ ਦੋਸ਼ ਲਗਾਇਆ ਗਿਆ ਹੈ ਕਿ ਉਨ੍ਹਾਂ ਨੇ ਮੁਖ ਮੰਤਰੀ ਐਨ ਬੀਰੇਨ ਸਿੰਘ ਲਈ ਕਥਿਤ ਤੌਰ 'ਤੇ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕੀਤੀ ਹੈ। ਖ਼ਬਰਾਂ ਮੁਤਾਬਕ ਉਨ੍ਹਾਂ ਵੱਲੋਂ ਪ੍ਰਾਪਤ ਹੋਏ ਦਸਤਾਵੇਜਾਂ ਤੋਂ ਇਸ ਗੱਲ ਦੀ ਪੁਸ਼ਟੀ ਹੋਈ ਹੈ ਕਿ 27 ਨਵੰਬਰ ਨੂੰ ਕਿਸ਼ਰ ਨੂੰ ਰਾਸੁਕਾ ਅਧੀਨ ਗ੍ਰਿਫਤਾਰ ਕਰਕੇ ਜੇਲ ਭੇਜਿਆ ਗਿਆ ਸੀ।

ਇਸ ਤੋਂ ਬਾਅਦ ਅਗਲੇ ਦਿਨ ਉਨ੍ਹਾਂ ਨੂੰ ਪੱਛਮ ਇੰਫਾਲ ਦੀ ਸੀਜੀਐਮ ਕੋਰਟ ਤੋਂ ਜਮਾਨਤ ਮਿਲ ਗਈ ਸੀ। ਉਸ ਵੇਲੇ ਅਦਾਲਤ ਨੇ ਕਿਹਾ ਸੀ ਕਿ ਕਿਸ਼ੋਰ ਦੀਆਂ ਟਿੱਪਣੀਆਂ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਮਣਿਪੁਰ ਦੇ ਮੁਖ ਮੰਤਰੀ ਵਿਰੁਧ ਉਨ੍ਹਾਂ ਦੇ ਵਿਚਾਰਾਂ ਦਾ ਪ੍ਰਗਟਾਵਾ ਸੀ ਅਤੇ ਇਸ ਨੂੰ ਰਾਜ ਧ੍ਰੋਹ ਨਹੀਂ ਕਿਹਾ ਜਾ ਸਕਦਾ। ਕਿਸ਼ੋਰ ਦੀ ਪਤਨੀ ਰੰਜੀਤਾ ਮੁਤਾਬਕ ਕਿਸ਼ੋਰ ਨੂੰ ਪਹਿਲੀ ਵਾਰ 20 ਨਵੰਬਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਜਿਸ ਤੋਂ ਬਾਅਦ 26 ਨਵੰਬਰ ਨੂੰ ਉਨ੍ਹਾਂ ਨੂੰ 70,000 ਰੁਪਏ ਦੇ ਮੁਚਲਕੇ 'ਤੇ ਜਮਾਨਤ ਦਿਤੀ ਗਈ ਸੀ।

27 ਨਵੰਬਰ ਨੂੰ ਉਨ੍ਹਾਂ ਨੂੰ ਪੁਲਿਸ ਸਟੇਸ਼ਨ ਬੁਲਾਇਆ ਗਿਆ। 5-6 ਪੁਲਿਸ ਵਾਲੇ ਸਾਦੇ ਕਪੜਿਆਂ ਵਿਚ ਸਾਡੇ ਘਰ ਆਏ ਅਤੇ ਉਨ੍ਹਾਂ ਨੂੰ ਲੈ ਕੇ ਚਲੇ ਗਏ। ਇੰਫਾਲ ਵਿਚ ਕਿਸ਼ੋਰ ਦੀ ਤੁਰਤ ਰਿਹਾਈ ਲਈ ਪ੍ਰਦਰਸ਼ਨ ਵੀ ਕੀਤਾ ਗਿਆ। ਦੱਸ ਦਈਏ ਕਿ 19 ਨਵੰਬਰ ਨੂੰ ਸੋਸ਼ਸ ਮੀਡੀਆ 'ਤੇ ਅੰਗਰੇਜੀ ਅਤੇ ਮੇਈਤੇਈ ਭਾਸ਼ਾ ਵਿਚ ਅਪਲੋਡ ਕੀਤੀਆਂ ਗਈਆਂ ਵੀਡਿਓਜ ਵਿਚ ਕਿਸ਼ੋਰ ਨੇ ਕਥਿਤ ਤੌਰ 'ਤੇ ਕਿਹਾ ਹੈ ਕਿ ਮੈਂ ਮੌਜੂਦਾ ਮਣਿਪੁਰ ਸਰਕਾਰ ਵੱਲੋਂ ਝਾਂਸੀ ਦੀ ਰਾਣੀ ਦੇ ਜਨਮਦਿਨ ਮਨਾਉਣ ਦੇ ਫੈਸਲੇ ਤੋਂ ਦੁਖੀ ਅਤੇ ਹੈਰਾਨ ਹਾਂ।

ਮੁਖ ਮੰਤਰੀ ਖੁਦ ਇਹ ਦਾਅਵਾ ਕਰ ਰਹੇ ਹਨ ਕਿ ਦੇਸ਼ ਦੇ ਏਕੀਕਰਣ ਅਤੇ ਅਜ਼ਾਦੀ ਦੇ ਸੰਘਰਸ਼ ਵਿਚ ਉਨ੍ਹਾਂ ਦੀ ਭੂਮਿਕਾ ਕਾਰਨ ਭਾਜਪਾ ਸਰਕਾਰ ਅਜਿਹਾ ਕਰ ਰਹੀ ਹੈ, ਪਰ ਉਨ੍ਹਾਂ ਦਾ ਮਣਿਪੁਰ ਨਾਲ ਕੋਈ ਲੈਣ-ਦੇਣ ਨਹੀਂ ਹੈ। ਤੁਸੀਂ ਇਹ ਇਸ ਲਈ ਮਨਾ ਰਹੇ ਹੋ ਕਿਉਂਕਿ ਕੇਂਦਰ ਨੇ ਅਜਿਹਾ ਕਰਨ ਨੂੰ ਕਿਹਾ ਹੈ। ਮਣਿਪੁਰ ਦੇ ਮੁਖ ਮੰਤਰੀ ਐਨ ਬੀਰੇਨ ਨੂੰ ਕੇਂਦਰ

ਦੇ ਹੱਥਾਂ ਦੀ ਕਠਪੁਤਲੀ ਦੱਸਦੇ ਹੋਏ ਕਿਸ਼ੋਰਚੰਦ ਨੇ ਕਿਹਾ ਕਿ ਮਣਿਪੁਰ ਦੇ ਆਜ਼ਾਦੀ ਘੁਲਾਟੀਏ ਨੂੰ ਧੋਖਾ ਨਾ ਦੇਵੋ। ਮਣਿਪੁਰ ਦੀ ਜਨਤਾ ਦਾ ਅਪਮਾਨ ਨਾ ਕਰੋ। ਮੈਨੂੰ ਦੁਬਾਰਾ ਕਹਿ ਰਿਹਾ ਹਾਂ ਕਿ ਮੈਨੂੰ ਗ੍ਰਿਫਤਾਰ ਕਰੋ ਪਰ ਮੈਂ ਫਿਰ ਵੀ ਇਹੀ ਕਹਾਂਗਾ ਕਿ ਤੁਸੀਂ ਹਿੰਦੂਵਾਦ ਦੇ ਹੱਥਾਂ ਦੀ ਕਠਪੁਤਲੀ ਹੋ।