ਆਪਣੀ ਮਾਲਕਨ ਖਾਤਰ ਕੁੱਤੇ ਨੇ ਦਿੱਤੀ ਜਾਨ!

ਏਜੰਸੀ

ਖ਼ਬਰਾਂ, ਰਾਸ਼ਟਰੀ

ਮਹਿਲਾ ਨੇ ਡਾਕਟਰ ‘ਤੇ ਛੇੜਛਾੜ ਦਾ ਵੀ ਲਗਾਇਆ ਇਲਜ਼ਾਮ

file photo

ਲਖਨਉ ਪਾਲਤੂ ਕੁੱਤੇ ਨੂੰ ਚੁੱਕ-ਚੁੱਕ ਕੇ ਜ਼ਮੀਨ ਨਾਲ ਮਾਰ ਕੇ ਜਾਨ ਤੋਂ ਮਾਰਨ ਦੇ ਇਲਜ਼ਾਮ ਵਿਚ ਇਕ ਡਾਕਟਰ ਨੂੰ 14 ਦਿਨ ਦੇ ਲਈ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਹੈ। ਡਾਕਟਰ ‘ਤੇ ਮਹਿਲਾ ਨੂੰ ਜਾਨ ਤੋਂ ਮਾਰਨ ਅਤੇ ਛੇੜਛਾੜ ਦਾ ਵੀ ਇਲਜ਼ਾਮ ਲੱਗਿਆ ਹੈ। ਇਸ ਘਟਨਾ ਦੀ ਐੱਫਆਈਆਰ ਗਾਜੀਆਬਾਦ ਦੇ ਇਕ ਥਾਣੇ ਵਿਚ ਦਰਜ ਕਰਵਾਈ ਗਈ ਹੈ। ਪੁਲਿਸ ਨੇ ਕੁੱਤੇ ਦਾ ਪੋਸਟਮਾਰਟਮ ਵੀ ਕਰਵਾਇਆ ਹੈ।

ਗਾਜੀਆਬਾਦ ਦੇ ਥਾਣੇ ਵਿਜੇਮਨਗਰ ਵਿਚ ਇਕ ਮਹਿਲਾ ਨੇ ਐਫਆਈਆਰ ਦਰਜ ਕਰਵਾਈ ਹੈ। ਮਹਿਲਾ ਦਾ ਇਲਜ਼ਾਮ ਹੈ ਕਿ ਗੁਆਢ ਦੇ ਵਿਚ ਇਕ ਦੰਦਾ ਦਾ ਡਾਕਟਰ ਰਹਿੰਦਾ ਹੈ। 8 ਮਹੀਨੇ ਪਹਿਲਾਂ ਔਰਤ ਨੇ ਡਾਕਟਰ  ਤੋਂ ਆਪਣੀ ਧੀ ਦੇ ਦੰਦਾਂ ਦਾ ਇਲਾਜ ਕਰਵਾਇਆ ਸੀ। ਪਰ ਕਈਂ ਮਹੀਨੇ ਦੇ ਇਲਾਜ ਦੇ ਬਾਵਜੂਦ ਵੀ ਉਸਦੀ ਧੀ ਨੂੰ ਦੰਦਾਂ ਦੀ ਬੀਮਾਰੀ ਤੋਂ ਕੋਈ ਰਾਹਤ ਨਹੀਂ ਮਿਲੀ। ਔਰਤ ਨੇ ਇਸ ਦੀ ਸ਼ਿਕਾਇਤ ਡਾਕਟਰ ਨੂੰ ਕੀਤੀ ਜਿਸ ‘ਤੇ ਵਿਵਾਦ ਹੋਣ ਲੱਗਿਆ. ਉਸ ਵੇਲੇ ਔਰਤ ਦਾ ਕੁੱਤਾ ਲੱਡੂ ਵੀ ਉਸਦੇ ਨਾਲ ਸੀ। ਸ਼ੋਰ-ਸ਼ਰਾਬਾ ਦੇਖਦੇ ਹੋਏ ਕੁੱਤਾ ਭੌਕਣ ਲੱਗ ਪਿਆ। ਔਰਤ ਦਾ ਇਲਜ਼ਾਮ ਹੈ ਕਿ ਡਾਕਟਰ ਨੇ ਗੁੱਸੇ ਵਿਚ ਆ ਕੇ ਕੁੱਤੇ ਨੂੰ ਜ਼ਮੀਨ ਤੇ ਕਈਂ ਵਾਰ ਚੁੱਕ-ਚੁੱਕ ਮਾਰਿਆ।

 ਮਹਿਲਾ ਨੇ ਇਲਜ਼ਾਮ ਲਗਾਉਂਦੇ ਹੋਏ ਇਹ ਵੀ ਕਿਹਾ ਕਿ ਜਦੋਂ ਉਸਨੇ ਡਾਕਟਰ ਦੀ ਸ਼ਿਕਾਇਤ ਸਿਹਤ ਵਿਭਾਗ ਨੂੰ ਕਰਨ ਦੀ ਗੱਲ ਕਹੀ ਅਤੇ ਡਿਗਰੀ ਨਾ ਹੋਣ ਦਾ ਇਲਜ਼ਾਮ ਲਗਾਇਆ ਤਾਂ ਡਾਕਟਰ ਡਰ ਗਿਆ। ਰਿਪੋਰਟ ਨਾ ਕਰਨ ਦੇ ਲਈ ਦਬਾਅ ਬਣਾਉਣ ਲੱਗਿਆ ਅਤੇ ਰਾਤ ਨੂੰ ਉਸਦੇ ਘਰ ਅੰਦਰ ਵੀ ਦਾਖਲ ਹੋ ਗਿਆ। ਉਸ ਤੋਂ ਬਾਅਦ ਉਸਨੇ ਚਾਕੂ ਨਾਲ ਵੀ ਹਮਲਾ ਕੀਤਾ। ਉਸਦੇ ਨਾਲ ਛੇੜ ਛਾੜ ਵੀ ਕੀਤੀ। ਔਰਤ ਦਾ ਘਰਵਾਲਾ ਕਿਸੇ ਦੂਜੇ ਸ਼ਹਿਰ ਕੰਮ ਲਈ ਗਿਆ ਸੀ ਅਤੇ ਉਹ ਉਸ ਵੇਲੇ ਘਰ  ਵਿਚ ਨਹੀਂ ਸੀ।

ਮਹਿਲਾ ਦੇ ਇਲਜ਼ਾਮ ‘ਤੇ ਪੁਲਿਸ ਨੇ ਮੁਲਜ਼ਮ ਡਾਕਟਰ ਨੂੰ ਗਿਰਫ਼ਤਾਰ ਕਰ ਲਿਆ ਹੈ। ਮ੍ਰਿਤਕ ਕੁੱਤੇ ਦਾ ਪੁਲਿਸ ਨੇ ਪੋਸਟਮਾਰਟਮ ਕਰਾਇਆ ਹੈ। ਰਿਪੋਰਟ ਵਿਚ ਕੁੱਤੇ ਦੀ ਮੌਤ ਦਾ ਕਾਰਨ ਸਿਰ ਵਿਚ ਸੱਟ ਲੱਗਣਾ ਦੱਸਿਆ ਜਾ ਰਿਹਾ ਹੈ। ਜ਼ਮੀਨ ਨਾਲ ਚੁੱਕ ਕੇ ਮਾਰਨ ਨਾਲ ਕੁੱਤੇ ਨੂੰ ਸਿਰ ਵਿਚ ਗੰਭੀਰ ਸੱਟ ਲੱਗੀ ਸੀ। ਪੁਲਿਸ ਨੇ ਡਾਕਟਰ ਕੋਰਟ ਵਿਚ ਪੇਸ਼ ਕੀਤਾ ਜਿੱਥੇ ਅਦਾਲਤ ਨੇ ਮੁਲਜ਼ਮ ਨੂੰ 14 ਦਿਨ ਲਈ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਹੈ।