ਸਬਰੀਮਾਲਾ: ਮੰਦਰ ‘ਚ ਸ਼ੁੱਧੀਕਰਨ ਨੂੰ ਲੈ ਕੇ ਮਾਮਲੇ ‘ਤੇ ਸੁਪ੍ਰੀਮ ਕੋਰਟ ‘ਚ ਹੋਵੇਗੀ ਸੁਣਵਾਈ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੇਰਲ ਵਿਚ ਸਬਰੀਮਾਲਾ ਮੰਦਰ ਵਿਚ ਔਰਤਾਂ ਦੇ ਪਰਵੇਸ਼ ਤੋਂ ਬਾਅਦ ਕੀਤੇ ਗਏ ਸ਼ੁੱਧੀਕਰਨ......

Supreme Court

ਨਵੀਂ ਦਿੱਲੀ: ਕੇਰਲ ਵਿਚ ਸਬਰੀਮਾਲਾ ਮੰਦਰ ਵਿਚ ਔਰਤਾਂ ਦੇ ਪਰਵੇਸ਼ ਤੋਂ ਬਾਅਦ ਕੀਤੇ ਗਏ ਸ਼ੁੱਧੀਕਰਨ ਦੇ ਵਿਰੁਧ ਦਰਜ਼ ਕੀਤੀ ਗਈ ਪਟੀਸ਼ਨ ਉਤੇ ਸੁਪ੍ਰੀਮ ਕੋਰਟ 22 ਜਨਵਰੀ ਨੂੰ ਸੁਣਵਾਈ ਕਰੇਗਾ। ਮੰਗ ਦਰਜ਼ ਕਰਨ ਵਾਲੇ ਵਕੀਲ ਪੀਵੀ ਦਿਨੇਸ਼ ਨੇ ਕਿਹਾ ਕਿ ਕੋਰਟ ਦੇ ਆਦੇਸ਼ ਦੇ ਬਾਵਜੂਦ ਮੰਦਰ ਵਿਚ ਬੁੱਧਵਾਰ ਨੂੰ ਕੀਤਾ ਗਿਆ ਸ਼ੁੱਧੀਕਰਨ ਕੋਰਟ ਦਾ ਅਪਮਾਨ ਹੈ।

ਇਸ ਮਾਮਲੇ ਵਿਚ ਕੋਰਟ ਨੇ ਛੇਤੀ ਸੁਣਵਾਈ ਕਰਨ ਤੋਂ ਮਨਾਹੀ ਕਰ ਦਿਤੀ ਅਤੇ ਕਿਹਾ ਕਿ ਇਸ ਮੰਗ ਉਤੇ 22 ਜਨਵਰੀ ਨੂੰ ਹੀ ਸੁਣਵਾਈ ਹੋਵੇਗੀ, ਉਸ ਤੋਂ ਪਹਿਲਾਂ ਨਹੀਂ ਹੋਵੇਗੀ। ਦੱਸ ਦਈਏ ਕਿ ਦੋ ਔਰਤਾਂ ਮੰਦਰ ਵਿਚ ਦਰਸ਼ਨ ਕਰਕੇ ਜਿਵੇਂ ਹੀ ਮੁੜੀਆਂ ਉਸ ਤੋਂ ਬਾਅਦ ਬੁੱਧਵਾਰ ਨੂੰ ਮੰਦਰ ਨੂੰ ਬੰਦ ਕਰ ਦਿਤਾ ਗਿਆ ਅਤੇ ਮੰਦਰ ਦੇ ਸ਼ੁੱਧੀਕਰਨ ਤੋਂ ਬਾਅਦ ਮੰਦਰ ਨੂੰ ਦੁਬਾਰਾ ਖੋਲ ਦਿਤਾ ਗਿਆ। ਇਨ੍ਹਾਂ ਦੋ ਔਰਤਾਂ ਦੇ ਸਬਰੀਮਾਲਾ ਸਥਿਤ ਭਗਵਾਨ ਅਇੱਪਾ ਦੇ ਮੰਦਰ ਵਿਚ ਪਰਵੇਸ਼  ਕਰਨ ਉਤੇ ਕਈ ਸਥਾਨਾਂ ਉਤੇ ਵਿਰੋਧ ਪ੍ਰਦਰਸ਼ਨ ਹੋਏ ਸਨ।

ਇਨ੍ਹਾਂ ਦੇ ਪਰਵੇਸ਼   ਤੋਂ ਬਾਅਦ ਵੱਖਰੇ ਹਿੰਦੂਵਾਦੀ ਸੰਗਠਨਾਂ ਦੇ ਇਕ ਮੁੱਖ ਸੰਗਠਨ ਨੇ ਵੀਰਵਾਰ ਨੂੰ ਰਾਜ ਵਿਆਪੀ ਬੰਦ ਦਾ ਐਲਾਨ ਕੀਤਾ ਹੈ। ਔਰਤਾਂ ਦੇ ਮੰਦਰ ਵਿਚ ਪਰਵੇਸ਼ ਦੀ ਖ਼ਬਰ ਫੈਲਾਉਣ ਤੋਂ ਬਾਅਦ, ਪੰਥੀ ਸਮੂਹਾਂ ਦੇ ਕਰਮਚਾਰੀਆਂ ਨੇ ਵਿਰੋਧ ਕਰਦੇ ਹੋਏ ਰਾਜ ਮਾਰਗ ਰੋਕਿਆ ਹੋਇਆ ਸੀ। ਉਨ੍ਹਾਂ ਨੇ ਦੁਕਾਨਾਂ ਅਤੇ ਬਾਜ਼ਾਰਾਂ ਨੂੰ ਬੰਦ ਕਰਵਾਇਆ ਸੀ। ‘ਸਬਰੀਮਾਲਾ ਕਰਮ ਕਮੇਟੀ’ ਦੇ ਵਲੋਂ ਸਵੇਰੇ ਤੋਂ ਸ਼ਾਮ ਤੱਕ ਬੰਦ ਦੀ ਘੋਸ਼ਣਾ ਕਰਦੇ ਹੋਏ ਇਸ ਦੀ ਨੇਤਾ ਕੇ.ਪੀ ਸ਼ਸ਼ੀਕਲਾ ਨੇ ਕਿਹਾ ਕਿ ਸਰਕਾਰ ਨੇ ਭਗਤਾਂ ਨੂੰ ਧੋਖਾ ਦਿਤਾ ਹੈ।