ਅਖਿਲੇਸ਼ ਯਾਦਵ ਨੇ ਕਿਸਾਨ ਆਤਮਹਤਿਆ ਅਤੇ ਕੋਰੋਨਾ ਟੀਕੇ ਨੂੰ ਲੈ ਕੇ ਭਾਜਪਾ ਨੂੰ ਘੇਰਿਆ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਹਾ, ਭਾਜਪਾ ਸਰਕਾਰ ਹੈ ਕਿਸਾਨ ਦੀ ਮੌਤ ਦੀ ਜ਼ਿੰਮੇਦਾਰ

Akhlesh Yadav

ਲਖਨਊ : ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਗਾਜੀਪੁਰ ਸਰਹੱਦ ’ਤੇ ਕਿਸਾਨ ਦੀ ਆਤਮ ਹਤਿਆ ਦੀ ਘਟਨਾ ਲਈ ਐਤਵਾਰ ਨੂੰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੂੰ ਦੋਸ਼ੀ ਠਹਿਰਾਇਆ।

ਸਪਾ ਪ੍ਰਧਾਨ ਅਖਿਲੇਸ਼ ਯਾਦਵ ਨੇ ਐਤਵਾਰ ਨੂੰ ਟਵੀਟ ਕੀਤਾ, ‘‘ਕਿਸਾਨ ਅੰਦੋਲਨ ’ਚ ਗਾਜੀਪੁਰ ਸਰਹੱਦ ’ਤੇ ਕਿਸਾਨ ਦੀ ਆਤਮ ਹਤਿਆ ਦੀ ਖ਼ਬਰ ਬੇਹੱਦ ਦੁਖ ਭਰੀ ਹੈ। ਕਿਸਾਨ ਅਪਣੇ ਭਵਿੱਖ ਨੂੰ ਬਚਾਉਣ ਲਈ ਜਾਨ ਦੇ ਰਿਹਾ ਹੈ ਪਰ ਭਾਜਪਾ ਸਰਕਾਰ ਬੇਤੁਕੇ ਤਰਕਾਂ ਅਤੇ ਝੂਠੇ ਤੱਥਾਂ ਨਾਲ ਕਾਲੇ ਕਾਨੂੰਨਾਂ ਨੂੰ ਥੋਪਣਾ ਚਾਹੁੰਦੀ ਹੈ। ਕਿਸਾਨ ਦੀ ਮੌਤ ਲਈ ਭਾਜਪਾ ਦੋਸ਼ੀ ਹੈ।

ਯਾਦਵ ਨੇ ਸਿਲਸਿਲੇਵਾਰ ਟਵੀਟ ’ਚ ਕਿਹਾ, ‘‘ਕੋਰੋਨਾ ਦਾ ਟੀਕਾਕਰਨ ਇਕ ਸੰਵੇਦਨਸ਼ੀਲ ਪ੍ਰਕਿਰਿਆ ਹੈ ਇਸ ਲਈ ਭਾਜਪਾ ਸਰਕਾਰ ਇਸ ਨੂੰ ਕੋਈ ਸਜਾਵਟੀ ਦਿਖਾਵਟੀ ਇਵੇਂਟ ਨਾ ਸਮਝੇ ਅਤੇ ਪੁਖ਼ਤਾ ਇੰਤਜ਼ਾਮ ਦੇ ਬਾਅਦ ਹੀ ਇਸ ਨੂੰ ਸ਼ੁਰੂ ਕਰੇ। ਇਹ ਲੋਕਾਂ ਦੇ ਜੀਵਨ ਨਾਲ ਜੁੜਿਆ ਵਿਸ਼ਾ ਹੈ, ਅਤੇ ਇਸ ’ਚ ਬਾਅਦ ਵਿਚ ਸੁਧਾਰ ਦਾ ਖ਼ਤਰਾ ਨਹੀਂ ਚੁਕਿਆ ਜਾ ਸਕਦਾ ਹੈ। ਉਨ੍ਹਾ ਕਿਹਾ ਗ਼ਰੀਬਾਂ ਦੇ ਟੀਕਾਕਰਨ ਦੀ ਪੱਕੀ ਤਰੀਖ ਐਲਾਨੀ ਜਾਵੇ।’’