ਪਹਿਲੀ ਮਹਿਲਾ ਕਾਜ਼ੀ ਨੇ ਮੁੰਬਈ ਦੇ ਜੋੜੇ ਨੂੰ ਪੜ੍ਹਾਇਆ ਨਿਕਾਹ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜਦੋਂ ਮੀਆਂ ਬੀਵੀ ਰਾਜੀ ਤਾਂ ਕੀ ਫਰਕ ਪੈਂਦਾ ਹੈ ਕਾਜੀ ਮਹਿਲਾ ਹੋਵੇ ਜਾਂ ਮਰਦ। ਕਾਜੀ ਹਾਕੀਮਾ ਖਾਤੂਨ ਦਾ ਇਹ ਬਿਆਨ ਦੇਣਾ ਜਾਹਿਰ ਕਰਦਾ ਹੈ ਕਿ ...

Woman Qazi

ਨਵੀਂ ਦਿੱਲੀ : ਜਦੋਂ ਮੀਆਂ ਬੀਵੀ ਰਾਜੀ ਤਾਂ ਕੀ ਫਰਕ ਪੈਂਦਾ ਹੈ ਕਾਜੀ ਮਹਿਲਾ ਹੋਵੇ ਜਾਂ ਮਰਦ। ਕਾਜੀ ਹਾਕੀਮਾ ਖਾਤੂਨ ਦਾ ਇਹ ਬਿਆਨ ਦੇਣਾ ਜਾਹਿਰ ਕਰਦਾ ਹੈ ਕਿ ਮੁਸਲਮਾਨ ਔਰਤਾਂ ਜੇਂਡਰ ਜਸਟਿਸ ਮਤਲਬ ਲੈਂਗਿਕ ਗੈਰਬਰਾਬਰੀ ਨੂੰ ਲੈ ਕੇ ਦ੍ਰਿੜ੍ਹ ਹਨ। ਹਾਕੀਮਾ ਖਾਤੂਨ ਪੱਛਮ ਬੰਗਾਲ ਦੇ ਹਾਵੜਾ ਜ਼ਿਲੇ ਦੇ ਪਿੰਡ ਕੋਲੋਰਾਹ ਦੀ ਨਿਵਾਸੀ ਹੈ। ਨਾ ਕੇਵਲ ਵਿਅਕਤੀਗਤ ਪੱਧਰ 'ਤੇ ਸਗੋਂ ਭਾਈਚਾਰੇ ਦੇ ਪੱਧਰ 'ਤੇ ਇਹ ਉਪਲਬਧੀ ਬੇਹੱਦ ਖਾਸ ਹੈ, ਕਿਉਂਕਿ 2016 ਵਿਚ ਜਦੋਂ ਭਾਰਤੀ ਮੁਸਲਮਾਨ ਮਹਿਲਾ ਅੰਦੋਲਨ (ਬੀਐਮਐਮ) ਨੇ ਮਹਿਲਾ ਕਾਜੀ ਬਣਾਉਣ ਦਾ ਫੈਸਲਾ ਕੀਤਾ ਸੀ ਤਾਂ ਕਈ ਮੌਲਵੀਆਂ ਦੇ ਬਿਆਨ ਆਏ ਸਨ।

ਮੁਸਲਮਾਨ ਪਰਸਨਲ ਲਾਅ ਬੋਰਡ ਦੇ ਸਕੱਤਰ ਮੌਲਾਨਾ ਖਾਲਿਦ ਰਾਸ਼ੀਦ ਫਿਰੰਗੀ ਮਹਿਲੀ ਨੇ ਤਾਂ ਸਾਫ਼ ਕਹਿ ਦਿਤਾ ਸੀ, ਔਰਤਾਂ ਨੂੰ ਕਾਜੀ ਬਣਨ ਦਾ ਕੋਈ ਹੱਕ ਨਹੀਂ ਹੈ ਅਤੇ ਫਿਰ ਇਸ ਦੀ ਜ਼ਰੂਰਤ ਵੀ ਨਹੀਂ ਹੈ ਕਿਉਂਕਿ ਪਹਿਲਾਂ ਹੀ ਮਰਦ ਕਾਜੀ ਕਾਫ਼ੀ ਗਿਣਤੀ ਵਿਚ ਹਨ। ਇਸ ਲਈ ਇਹ ਇਕ ਫਿਜੂਲ ਦਾ ਕੰਮ ਹੈ ਪਰ ਜਦੋਂ ਮਹਿਲਾ ਕਾਜੀ ਦੇ ਨਿਕਾਹ ਪੜਵਾਉਣ 'ਤੇ ਸ਼ਿਆ ਉਲਮਾ ਮੌਲਾਨਾ ਕਲਬੇ ਜੱਵਾਦ ਦੇ ਵੱਲੋਂ ਬੇਹੱਦ ਪ੍ਰਗਤੀਵਾਦੀ ਟਿੱਪਣੀ ਸਾਹਮਣੇ ਆਈ। ਉਨ੍ਹਾਂ ਨੇ ਕਿਹਾ ਕਿ ਨਿਕਾਹ ਔਰਤ ਜਾਂ ਮਰਦ ਕੋਈ ਵੀ ਅਦਾ ਕਰਾ ਸਕਦਾ ਹੈ।

ਅਜਿਹੀ ਕੋਈ ਬੰਦਸ਼ ਨਹੀਂ ਹੈ ਕਿ ਮਰਦ ਹੀ ਨਿਕਾਹ ਨੂੰ ਅੰਜਾਮ ਦੇ ਸਕਦੇ ਹਨ। ਹੁਣ ਜਦੋਂ ਕਿ ਹੁਣ ਮਹਿਲਾ ਕਾਜੀ ਬਣ ਕੇ ਤਿਆਰ ਹੋ ਗਈ ਹੈ ਹਨ ਅਤੇ ਨਿਕਾਹ ਕਰਵਾਉਣ ਦੀ ਸ਼ੁਰੁਆਤ ਵੀ ਕਰ ਚੁੱਕੀ ਹੈ ਤਾਂ ਅਜਿਹੇ 'ਚ ਮੁਸਲਮਾਨ ਪਰਸਨਲ ਲਾਅ ਬੋਰਡ ਦੇ ਸਕੱਤਰ ਮੌਲਾਨਾ ਖਾਲਿਦ ਰਸ਼ੀਦ ਫਿਰੰਗੀ ਮਹਿਲੀ ਦਾ ਫਿਰ ਤੋਂ ਬਿਆਨ ਲੈਣ ਦੀ ਕੋਸ਼ਿਸ਼ ਕੀਤੀ। ਕਾਜੀ ਬਣਨ 'ਤੇ ਹਾਕੀਮਾ ਖਾਤੂਨ ਕਹਿੰਦੀ ਹੈ ਪਹਿਲਾਂ ਤਾਂ ਮੇਰੇ ਸ਼ੌਹਰ ਨੇ ਮੈਨੂੰ ਕਾਜੀ ਦੀ ਟ੍ਰੇਨਿੰਗ ਲੈਣ ਤੋਂ ਮਨਾ ਕੀਤਾ। ਉਨ੍ਹਾਂ ਦਾ ਕਹਿਣਾ ਸੀ ਕਿ ਇਹ ਸਭ ਕਰਕੇ ਕੀ ਕਰੇਗੀ।

ਲੋਕਾਂ ਦਾ ਵਿਰੋਧ ਝੱਲਣਾ ਪਵੇਗਾ ਪਰ ਜਦੋਂ ਬੀਐਮਐਮ ਸੰਸਥਾ ਦੀ ਕਈ ਜ਼ਿੰਮੇਦਾਰ ਔਰਤਾਂ ਨੇ ਉਨ੍ਹਾਂ ਨੂੰ ਸਮਝਾਇਆ ਤਾਂ ਉਹ ਰਾਜੀ ਹੋ ਗਏ। ਮੇਰੇ ਸ਼ਹਿਰ ਦੇ ਈਮਾਮ ਵੀ ਭਲੇ ਵਿਅਕਤੀ ਸਨ। ਉਨ੍ਹਾਂ ਨੇ ਵੀ ਕਿਹਾ ਇਸਲਾਮ ਕਿਤੇ ਨਹੀਂ ਕਹਿੰਦਾ ਕਿ ਔਰਤਾਂ ਕਾਜੀ ਨਹੀਂ ਬਣ ਸਕਦੀਆਂ। ਕੁਰਾਨ ਨੂੰ ਪੜ੍ਹਨ ਵਾਲੀ ਔਰਤ ਅਤੇ ਮਰਦ ਦੋਵਾਂ ਦੇ ਨਜਰੀਏ 'ਚ ਫਰਕ ਹੋਵੇਗਾ। ਗੱਲ ਇਕ ਹੀ ਹੋਵੇਗੀ ਪਰ ਸਮਝਣ ਦਾ ਅਤੇ ਕਿਸੇ ਗੱਲ ਨੂੰ ਤਵੱਜੋ ਦੇਣ ਦਾ ਨਜਰੀਆ ਬਿਲਕੁੱਲ ਵੱਖਰਾ ਹੋਵੇਗਾ। ਅਜਿਹੇ ਵਿਚ ਨਿਆਂ ਕਰਨਾ ਹੋਵੇ ਜਾਂ ਫਿਰ ਝਗੜੇ ਸੁਲਝਾਉਣੇ ਹੋਣ, ਇਸਲਾਮ ਵਿਚ ਕਿਉਂਕਿ ਵਿਆਹ ਇਕ ਕਾਂਟਰੇਕਟ ਹੈ, ਕੋਈ ਅਸਮਾਨੀ ਬੰਧਨ ਨਹੀਂ।

ਇਸ ਲਈ ਔਰਤ ਦੇ ਨਾਲ ਇਹ ਕਾਂਟਰੇਕਟ ਹੁੰਦੇ ਸਮੇਂ ਕੋਈ ਨਾਇੰਸਾਫੀ ਨਾ ਹੋਵੇ, ਇਸ ਦਾ ਧਿਆਨ ਕੋਈ ਮਹਿਲਾ ਕਾਜੀ ਹੀ ਰੱਖ ਸਕਦੀ ਹੈ। ਮਰਦ ਕਾਜੀ ਉਹੋ ਜਿਹਾ ਸੋਚ ਹੀ ਨਹੀਂ ਸਕਦੇ ਜਿਵੇਂ ਔਰਤਾਂ ਸੋਚਦੀਆਂ ਹਨ। ਜਿਵੇਂ ਪੜਾਈ ਦੇ ਦੌਰਾਨ ਮੈਹਰ ਦੀ ਰਕਮ ਨੂੰ ਲੈ ਕੇ ਸਾਨੂੰ ਦੱਸਿਆ ਗਿਆ ਜਮਾਨੇ ਦੇ ਹਿਸਾਬ ਨਾਲ ਇਸ ਰਕਮ ਦਾ ਮੋਲ ਬਦਲਨਾ ਚਾਹੀਦਾ ਹੈ। ਜਿਵੇਂ ਮੌਜੂਦਾ ਸਮੇਂ ਵਿਚ ਮੈਹਰ ਦੀ ਇਸ ਰਕਮ ਦੀ ਕੀਮਤ ਘੱਟ ਤੋਂ ਘੱਟ ਸ਼ੌਹਰ ਦੇ ਇਕ ਸਾਲ ਦੀ ਤਨਖਾਹ ਦੇ ਬਰਾਬਰ ਹੋਣੀ ਚਾਹੀਦੀ ਹੈ। ਹਾਕਿਮਾ ਖਾਤੂਨ ਪੁੱਛਦੀ ਹੈ ਹੁਣ ਤੁਸੀਂ ਹੀ ਦੱਸੋ ਕੀ ਮਰਦ ਕਾਜੀ ਕਦੇ ਇਸ ਤਰ੍ਹਾਂ ਕੀ ਸੋਚੇਗਾ ?

ਮਹਿਲਾ ਕਾਜੀ ਦੀ ਅਖੀਰ ਜ਼ਰੂਰਤ ਕਿਉਂ ਮਹਿਸੂਸ ਹੋਈ ਇਸ ਸਵਾਲ ਦੇ ਜਵਾਬ ਵਿਚ ਬੀਐਮਐਮ ਦੀ ਸੰਸਥਾਪਕ ਜਕਿਆ ਸੋਮਨ ਕਹਿੰਦੀ ਹੈ ਕਿ ਭਾਰਤੀ ਮੁਸਲਮਾਨ ਭਾਈਚਾਰੇ ਦੇ ਵਿਚ ਹੀ ਨਿਆਂ ਅਤੇ ਬਰਾਬਰੀ ਲਈ ਆਵਾਜਾਂ ਉੱਠਣ ਲੱਗੀਆਂ ਹਨ। ਖਾਸ ਗੱਲ ਇਹ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਮੁਸਲਮਾਨ ਔਰਤਾਂ ਹੁਣ ਅਪਣੇ ਹੱਕ ਨੂੰ ਲੈ ਕੇ ਅੱਗੇ ਆ ਰਹੀਆਂ ਹਨ। ਉਹ ਕਹਿੰਦੀ ਹੈ ਦੋ ਸਾਲ ਪਹਿਲਾਂ ਅਸੀਂ ਮਹਿਲਾ ਕਾਜੀ ਬਣਾਉਣ ਦੀ ਜਦੋਂ ਗੱਲ ਕੀਤੀ ਸੀ ਤਾਂ ਸਮੁਦਾਏ ਦਾ ਇਕ ਤਬਕਾ ਸਾਡੇ ਨਾਲ ਬੇਹੱਦ ਨਰਾਜ ਹੋ ਗਿਆ ਸੀ।

ਕਈ ਮੌਲਵੀਆਂ ਨੇ ਸਾਡੇ ਇਸ ਫੈਸਲੇ ਨੂੰ ਗੈਰ ਇਸਲਾਮਿਕ ਕਰਾਰ ਦੇ ਦਿਤਾ ਸੀ ਪਰ ਅੱਜ ਸਾਡੀ ਮਹਿਲਾ ਕਾਜੀਆਂ ਨੂੰ ਲੋਕ ਕੁਬੂਲ ਵੀ ਕਰ ਰਹੇ ਹਨ ਅਤੇ ਉਨ੍ਹਾਂ ਦੇ ਨਿਆਂ ਕਰਨ ਦੇ ਤਰੀਕੇ ਨੂੰ ਪਸੰਦ ਵੀ ਕਰ ਰਹੇ ਹਨ। ਹਲੇ ਅਸੀਂ ਇਕ ਬੈਚ ਟਰੇਂਡ ਕੀਤਾ ਹੈ। 24 ਮਹਿਲਾ ਕਾਜੀ ਬਣ ਕੇ ਤਿਆਰ ਹਨ। ਅਸੀਂ ਇਹ ਦਾਅਵਾ ਨਹੀਂ ਕਰਦੇ ਕਿ ਹਾਕੀਮਾ ਪਹਿਲੀ ਮਹਿਲਾ ਕਾਜੀ ਹੈ ਜਿਸ ਨੇ ਨਿਕਾਹ ਕਰਵਾਇਆ ਹੈ ਪਰ ਸਾਡੀ ਸੰਸਥਾ ਦੇ ਵੱਲੋਂ ਟ੍ਰੇਂਡ ਕੀਤੀ ਗਈ ਕਾਜੀਆਂ ਵਿਚ ਇਹ ਪਹਿਲੀ ਕਾਜੀ ਹੈ ਜਿਸ ਨੇ ਨਿਕਾਹ ਕਰਵਾਇਆ ਹੈ।