ਰਾਹੁਲ ਦੀ ਮੋਦੀ 'ਤੇ ਤਲਖ ਟਿੱਪਣੀ, ਜਵਾਬ 'ਚ ਰਾਹੁਲ ਦੀ ਸਮਝ ਦਾ 'ਦੋ ਕੌੜੀ' ਪਾ ਦਿਤਾ ਮੁੱਲ!

ਏਜੰਸੀ

ਖ਼ਬਰਾਂ, ਰਾਸ਼ਟਰੀ

ਰਾਹੁਲ ਨੇ ਪੀਐਮ ਦੀ ਯੋਗ ਕਰਦੇ ਵੀਡੀਓ ਜਾਰੀ ਕਰਦਿਆਂ ਕੱਸਿਆ ਸੀ ਤੰਜ

file photo

ਨਵੀਂ ਦਿੱਲੀ : ਰਾਹੁਲ ਗਾਂਧੀ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਅਰਥ ਵਿਵਸਥਾ ਨੂੰ ਲੈ ਕੇ ਟਿੱਪਣੀ ਕੀਤੀ ਗਈ ਸੀ। ਇਸ ਤੋਂ ਬਾਅਦ ਰਾਹੁਲ ਗਾਂਧੀ ਭਾਜਪਾ ਦੇ ਨਿਸ਼ਾਨੇ 'ਤੇ ਆ ਗਏ ਹਨ। ਭਾਜਪਾ ਵਲੋਂ ਹਮਲਾਵਰ ਰੁਖ ਅਪਣਾਉਂਦਿਆਂ ਰਾਹੁਲ ਗਾਂਧੀ 'ਤੇ ਹਮਲੇ ਕੀਤੇ ਜਾ ਰਹੇ ਹਨ। ਇਸੇ ਦੌਰਾਨ ਭਾਜਪਾ ਦੇ ਰਾਂਚੀ ਤੋਂ ਵਿਧਾਇਕ ਸੀਪੀ ਸਿੰਘ ਨੇ ਰਾਹੁਲ ਗਾਂਧੀ 'ਤੇ ਸ਼ਬਦੀ ਹਮਲਾ ਬੋਲਦਿਆਂ ਕਿਹਾ ਕਿ ਰਾਹੁਲ ਗਾਂਧੀ ਦੀ ਅਪਣੀ ਸਮਝ ਦੋ ਕੌੜੀ ਦੀ ਵੀ ਨਹੀਂ ਹੈ।

ਕਾਬਲੇਗੌਰ ਹੈ ਕਿ ਦੇਸ਼ ਦੀ ਅਰਥ ਵਿਵਸਥਾ ਨੂੰ ਲੈ ਕੇ ਕਾਂਗਰਸ ਵਲੋਂ ਸਰਕਾਰ 'ਤੇ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ। ਹਾਲ ਹੀ ਵਿਚ ਕੇਂਦਰੀ ਖ਼ਜਾਨਾ ਮੰਤਰੀ ਸੀਤਾਰਮਣ ਵਲੋਂ ਆਮ ਬਜਟ ਪੇਸ਼ ਕੀਤਾ ਗਿਆ ਹੈ। ਇਸ ਤੋਂ ਬਾਅਦ ਕਾਂਗਰਸ ਸਮੇਤ ਵਿਰੋਧੀ ਧਿਰਾਂ ਵਲੋਂ ਸਰਕਾਰ ਨੂੰ ਘੇਰਨ ਦੇ ਹਰ ਮੌਕੇ ਦਾ ਫਾਇਦਾ ਉਠਾਇਆ ਜਾ ਰਿਹਾ ਹੈ। ਰਾਹੁਲ ਗਾਂਧੀ ਨੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਤੰਜ ਕਸਦਿਆਂ ਉਨ੍ਹਾਂ ਦਾ ਯੋਗ ਕਰਦੇ ਹੋਇਆ ਦਾ ਇਕ ਪੁਰਾਨਾ ਵੀਡੀਓ ਜਾਰੀ ਕੀਤਾ ਸੀ।

ਖ਼ਬਰਾਂ ਮੁਤਾਬਕ ਰਾਂਚੀ ਤੋਂ ਵਿਧਾਇਕ ਸੀਪੀ ਸਿੰਘ ਨੇ ਰਾਹੁਲ ਗਾਂਧੀ ਦੇ ਬਿਆਨ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਰਾਹੁਲ ਗਾਂਧੀ ਅਜਿਹੇ ਵਿਅਕਤੀ ਹਨ ਜੋ ਵਿਰਾਸਤ ਕਾਰਨ ਕਾਂਗਰਸ ਦੇ ਆਗੂ ਬਣੇ ਹਨ। ਉਨ੍ਹਾਂ ਦੀ ਅਪਣੀ ਸਮਝ ਤਾਂ ਦੋ ਕੌੜੀ ਦੀ ਵੀ ਨਹੀਂ ਹੈ। ਉਨ੍ਹਾਂ ਹੋਰ ਕਿਹਾ ਕਿ ਜਿਹੜਾ ਵਿਅਕਤੀ ਰਾਫੇਲ ਦੀ ਕੀਮਤ ਅਪਣੇ ਭਾਸ਼ਨਾਂ ਵਿਚ ਵੱਖ-ਵੱਖ ਦਸਦਾ ਰਿਹਾ ਹੈ, ਉਹ ਹੁਣ ਪ੍ਰਧਾਨ ਮੰਤਰੀ 'ਤੇ ਤੰਜ ਕੱਸ ਰਿਹਾ ਹੈ।

ਇਸ ਤੋਂ ਉਸ ਦੀ ਸਮਝ ਤੇ ਕਾਬਲੀਅਤ ਦਾ ਅੰਦਾਜ਼ਾ ਲੱਗਦਾ ਹੈ। ਉਨ੍ਹਾਂ ਕਿਹਾ ਕਿ ਰਾਹੁਲ ਦੀ ਸਮਝ ਤਾਂ ਕਾਂਗਰਸ ਦੇ ਇਕ ਕਰਮਚਾਰੀ ਤੋਂ ਵੀ ਘੱਟ ਹੈ। ਇਸੇ ਤਰ੍ਹਾਂ ਭਾਜਪਾ ਦੇ ਇਕ ਹੋਰ ਆਗੂ ਸਚਦੇਵ ਨੇ ਵੀ ਰਾਹੁਲ ਗਾਂਧੀ 'ਤੇ ਸ਼ਬਦੀ ਹਮਲਾ ਬੋਲਦਿਆਂ ਕਿਹਾ ਕਿ ਰਾਹੁਲ ਗਾਂਧੀ ਨੂੰ ਆਰਥਿਕ ਮੁੱਦਿਆਂ ਦੀ ਉਨੀ ਕੁ ਸਮਝ ਹੈ, ਜਿੰਨੀ ਮੈਨੂੰ ਰਾਕੇਟ ਦੀ ਸਾਇੰਸ ਬਾਰੇ ਹੈ।

ਕਾਬਲੇਗੌਰ ਹੈ ਕਿ ਦੇਸ਼ ਦੀ ਆਰਥਕ ਹਾਲਤ ਬਾਰੇ ਪ੍ਰਧਾਨ ਮੰਤਰੀ ਮੋਦੀ 'ਤੇ ਤੰਜ ਕਸਦਿਆਂ ਰਾਹੁਲ ਗਾਂਧੀ ਨੇ ਟਵੀਟ ਜ਼ਰੀਏ ਉਨ੍ਹਾਂ ਦਾ ਯੋਗ ਕਰਦਿਆਂ ਦਾ ਇਕ ਵੀਡੀਓ ਜਾਰੀ ਕੀਤਾ ਸੀ। ਇਹ ਪੁਰਾਣਾ ਵੀਡੀਓ ਜਾਰੀ ਕਰਦਿਆਂ ਰਾਹੁਲ ਗਾਂਧੀ ਨੇ ਲਿਖਿਆ ਸੀ, ਡਿਅਰ ਪੀਐਮ, ਤੁਹਾਡੀ ਇਸ ਜਾਦੂਈ ਐਕਸਸਾਇਜ਼ ਨੂੰ ਰੂਟੀਨ ਵਿਚ ਕੁੱਝ ਹੋਰ ਵਾਰ ਕਰੋ। ਤੁਸੀਂ ਨਹੀਂ ਜਾਣਦੇ, ਇਸ ਤੋਂ ਆਰਥਿਕ ਹਾਲਤ ਸੁਧਰਨ ਦੀ ਸ਼ੁਰੂਆਤ ਹੋ ਸਕਦੀ ਹੈ ।