ਅਪ੍ਰੈਲ ਤੋਂ ਇਨ੍ਹਾਂ ਸਰਕਾਰੀ ਵਿਭਾਗਾਂ ‘ਚ ਬੰਪਰ ਨੌਕਰੀਆਂ ਕੱਢੇਗੀ ਮੋਦੀ ਸਰਕਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜੇਕਰ ਤੁਸੀਂ ਵੀ ਸਰਕਾਰੀ ਨੌਕਰੀ ਦੀ ਤਿਆਰੀ ਕਰ ਰਹੇ ਹੋ, ਤਾਂ ਇਹ ਖਬਰ ਤੁਹਾਡੇ ਲਈ ਖੁਸ਼ਖਬਰੀ...

Modi Govt

ਨਵੀਂ ਦਿੱਲੀ: ਜੇਕਰ ਤੁਸੀਂ ਵੀ ਸਰਕਾਰੀ ਨੌਕਰੀ ਦੀ ਤਿਆਰੀ ਕਰ ਰਹੇ ਹੋ, ਤਾਂ ਇਹ ਖਬਰ ਤੁਹਾਡੇ ਲਈ ਖੁਸ਼ਖਬਰੀ ਲਿਆ ਸਕਦੀ ਹੈ। ਲੋਕ ਸਭਾ ਵਿੱਚ ਸ਼ਨੀਵਾਰ ਨੂੰ ਰੱਖੇ ਗਏ ਬਜਟ 2020 ਦਸਤਾਵੇਜ਼ ਅਨੁਸਾਰ, ਅਗਲੇ ਵਿੱਤੀ ਸਾਲ ਯਾਨੀ ਇੱਕ ਅਪ੍ਰੈਲ ਵਿੱਚ ਕੇਂਦਰ ਸਰਕਾਰ ਦੇ ਵਿਭਾਗਾਂ ਵਿੱਚ ਸਰਕਾਰੀ ਕਰਮਚਾਰੀਆਂ ਦੀ ਕੁੱਲ ਗਿਣਤੀ ਵਿੱਚ ਕਰੀਬ 24,500 ਲੋਕਾਂ ਦਾ ਵਾਧਾ ਹੋਣ ਦੀ ਸੰਭਾਵਨਾ ਹੈ।

ਬਜਟ 2020 ਦੇ ਤਹਿਤ, ਕੁੱਲ ਕੇਂਦਰੀ ਕਰਮਚਾਰੀਆਂ ਦੇ ਤਨਖਾਹ,  ਭੱਤਿਆਂ ਆਦਿ ਦਾ ਖਰਚ ਕਰੀਬ 10 ਹਜਾਰ ਕਰੋੜ ਰੁਪਏ ਵਧਣ ਦੀ ਸੰਭਾਵਾਨਾ ਹੈ, ਦੱਸ ਦਈਏ ਕਿ ਇਸ ‘ਚ ਫੌਜ ‘ਤੇ ਖਰਚ ਦੀ ਗਿਣਤੀ ਸ਼ਾਮਿਲ ਨਹੀਂ ਹੈ। ਸ਼ਨੀਵਾਰ ਨੂੰ ਲੋਕ ਸਭਾ ‘ਚ ਰੱਖੇ ਬਜਟ ਦੇ ਦਸਤਾਵੇਜ਼ ਅਨੁਸਾਰ, ਮਾਰਚ 2020 ਵਿੱਚ ਕੇਂਦਰੀ ਸਰਕਾਰੀ ਕਰਮਚਾਰੀਆਂ ਦੀ ਕੁਲ ਗਿਣਤੀ 35, 00,941 ਹੋਵੇਗੀ।

ਇਹ ਇੱਕ ਮਾਰਚ 2021 ਤੱਕ ਵਧਕੇ 35,25,388 ਹੋ ਜਾਵੇਗੀ। ਇਸਦਾ ਮਤਲੱਬ ਇਹ ਹੈ ਕਿ ਅਗਲੇ ਵਿੱਤੀ ਸਾਲ ਵਿੱਚ ਕੇਂਦਰ ਸਰਕਾਰ ਅਨੁਸਾਰ ਆਉਣ ਵਾਲੇ ਵਿਭਾਗਾਂ ਵਿੱਚ 24,447 ਨੌਕਰੀਆਂ ਦਿੱਤੀਆਂ ਜਾਣਗੀਆਂ, ਹਾਲਾਂਕਿ ਇਸ ਦੌਰਾਨ ਦੇਸ਼ ਨੂੰ ਸਭ ਤੋਂ ਜਿਆਦਾ ਸਰਕਾਰੀ ਨੌਕਰੀਆਂ ਦੇਣ ਵਾਲੇ ਰੇਲ ਵਿਭਾਗ ‘ਚ ਨੌਕਰੀ ਨਹੀਂ ਮਿਲੇਗੀ।

ਯਾਨੀ ਕਿ ਰੇਲਵੇ ਦੇ ਕਰਮਚਾਰੀਆਂ ਦੀ ਗਿਣਤੀ ਵਿੱਚ ਕੋਈ ਬਦਲਾਅ ਨਾ ਹੋਣ ਦੀ ਸੰਭਾਵਾਨਾ ਹੈ। 2019 ਵਿੱਚ ਰੇਲ ਵਿਭਾਗ ਵਿੱਚ ਕਰਮਚਾਰੀਆਂ ਦੀ ਗਿਣਤੀ 12 , 70 , 399 ਸੀ। ਇੱਕ ਮਾਰਚ 2021 ਨੂੰ ਵੀ ਰੇਲ ਵਿਭਾਗ ਵਿੱਚ ਕਰਮਚਾਰੀਆਂ ਦੀ ਗਿਣਤੀ ਇੰਨੀ ਹੀ ਰਹਿਣ ਦੀ ਸੰਭਾਵਾਨਾ ਹੈ।

ਇਸ ਵਿਭਾਗ ਵਿੱਚ ਹੋਣਗੀਆਂ ਸਭ ਤੋਂ ਜ਼ਿਆਦਾ ਨੌਕਰੀਆਂ

ਕੇਂਦਰ ਦੇ ਵਿਭਾਗਾਂ ਵਿੱਚ ਨੌਕਰੀ ਦੇਣ ਵਾਲਾ ਦੂਜਾ ਸਭ ਤੋਂ ਵੱਡਾ ਅਮਲਾ ਪੁਲਿਸ ਬਲਾਂ ਦਾ ਹੈ। ਇੱਕ ਮਾਰਚ 2020 ਨੂੰ ਕੇਂਦਰੀ ਪੁਲਸਕਰਮੀਆਂ ਦੀ ਗਿਣਤੀ 11,13,770 ਰਹੇਗੀ। ਬਜਟ ਦੇ ਦਸਤਾਵੇਜ਼ ਵਿੱਚ ਕਿਹਾ ਗਿਆ ਕਿ ਇੱਕ ਮਾਰਚ 2021 ਤੱਕ ਪੁਲਿਸ ਕਰਮੀਆਂ ਦੀ ਗਿਣਤੀ ਵਿੱਚ 17,934 ਲੋਕਾਂ ਦਾ ਵਾਧਾ ਹੋ ਸਕਦਾ ਹੈ। ਇਸ ਤਰ੍ਹਾਂ ਇਹਨਾਂ ਦੀ ਕੁਲ ਗਿਣਤੀ 11,31,704 ਉੱਤੇ ਪਹੁੰਚ ਸਕਦੀ ਹੈ।

ਤੀਸਰੇ ਨੰਬਰ ‘ਤੇ ਕੇਂਦਰੀ ਡਾਕ ਵਿਭਾਗ ਸਭ ਤੋਂ ਜਿਆਦਾ ਸਰਕਾਰੀ ਨੌਕਰੀਆਂ ਦਿੰਦਾ ਹੈ। ਡਾਕ ਵਿਭਾਗ ਵਿੱਚ ਕਰਮਚਾਰੀਆਂ ਦੀ ਕੁਲ ਗਿਣਤੀ ਹੁਣੇ 4,18,239 ਹੈ, ਜੋ ਇੱਕ ਮਾਰਚ 2021 ਨੂੰ 4,18, 400 ਹੋ ਜਾਣ ਦੀ ਸੰਭਾਵਾਨਾ ਹੈ। ਇਸਦਾ ਮਤਲਬ ਇਹ ਹੈ ਕਿ ਡਾਕ ਵਿਭਾਗ ਵਿੱਚ 171 ਲੋਕਾਂ ਨੂੰ ਨੌਕਰੀ ਮਿਲ ਸਕਦੀ ਹੈ।