ਸੁਰੱਖਿਆ ਏਜੰਸੀਆਂ ਵੱਲੋਂ ਅਭਿਨੰਦਨ ਤੋਂ ਸਵਾਲ-ਜਵਾਬ

ਏਜੰਸੀ

ਖ਼ਬਰਾਂ, ਰਾਸ਼ਟਰੀ

ਨਵੀਂ ਦਿੱਲੀ : ਭਾਰਤੀ ਸੁਰੱਖਿਆ ਏਜੰਸੀਆਂ ਨੇ ਅੱਜ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਤੋਂ ਪਾਕਿਸਤਾਨ ਦੀ ਕੈਦ ਵਿਚ ਬਿਤਾਏ ਸਮੇਂ ਬਾਰੇ ਸਵਾਲ-ਜਵਾਬ ਕੀਤੇ। ਦੂਜੇ ਪਾਸੇ...

Abhinandan

ਨਵੀਂ ਦਿੱਲੀ : ਭਾਰਤੀ ਸੁਰੱਖਿਆ ਏਜੰਸੀਆਂ ਨੇ ਅੱਜ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਤੋਂ ਪਾਕਿਸਤਾਨ ਦੀ ਕੈਦ ਵਿਚ ਬਿਤਾਏ ਸਮੇਂ ਬਾਰੇ ਸਵਾਲ-ਜਵਾਬ ਕੀਤੇ। ਦੂਜੇ ਪਾਸੇ ਮਿਲਟਰੀ ਹਸਪਤਾਲ ਵਿਚ ਦੂਜੇ ਦਿਨ ਵੀ ਅਭਿਨੰਦਨ ਦਾ ਡਾਕਟਰੀ ਮੁਆਇਨਾ ਜਾਰੀ ਰਿਹਾ।
ਅਧਿਕਾਰੀਆਂ ਨੇ ਦੱਸਿਆ ਕਿ ਸੁਰੱਖਿਆ ਏਜੰਸੀਆਂ ਵਲੋਂ ਅਭਿਨੰਦਨ ਤੋਂ ਸਵਾਲ-ਜਵਾਬ ਕਰਨ ਦਾ ਦੌਰ ਅਗਲੇ ਕੁਝ ਦਿਨ ਤਕ ਜਾਰੀ ਰਹੇਗਾ। ਇਕ ਫ਼ੌਜੀ ਅਫ਼ਸਰ ਨੇ ਦੱਸਿਆ ਕਿ ਵਿੰਗ ਕਮਾਂਡਰ ਅਭਿਨੰਦਨ ਨੂੰ ਛੇਤੀ ਤੋਂ ਛੇਤੀ ਜਹਾਜ਼ ਉਡਾਉਣ ਲਈ ਫਿਟ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਪਰ ਨਾਲ ਹੀ ਖਦਸ਼ਾ ਵੀ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਮੈਡੀਕਲ ਟੈਸਟਾਂ ਵਿਚ ਖਰਾ ਨਾ ਉਤਰਨ 'ਤੇ ਅਭਿਨੰਦਨ ਨੂੰ ਸਦਾ ਲਈ ਲੜਾਕੂ ਜਹਾਜ਼ ਤੋਂ ਦੂਰ ਕੀਤਾ ਜਾ ਸਕਦਾ ਹੈ। ਚੇਤੇ ਰਹੇ ਕਿ ਭਾਰਤੀ ਹਵਾਈ ਖੇਤਰ ਦੀ ਉਲੰਘਣਾ ਕਰਨ ਵਾਲੇ ਪਾਕਿਸਤਾਨੀ ਲੜਾਕੂ ਜਹਾਜ਼ਾਂ ਨੂੰ ਖਦੇੜਨ ਦੌਰਾਨ ਵਿੰਗ ਕਮਾਂਡਰ ਅਭਿਨੰਦਨ ਦਾ ਮਿਗ-21 ਜਹਾਜ਼ ਤਬਾਹ ਹੋ ਗਿਆ ਸੀ ਪਰ ਉਹ ਜਹਾਜ਼ ਦੇ ਡਿੱਗਣ ਤੋਂ ਪਹਿਲਾਂ ਹੀ ਨਿਕਲਣ ਵਿਚ ਸਫ਼ਲ ਰਹੇ। ਅਭਿਨੰਦਨ ਨੂੰ ਸ਼ੁਕਰਵਾਰ ਰਾਤ ਅਟਾਰੀ-ਵਾਘਾ ਸਰਹੱਦ ਰਾਹੀਂ ਭਾਰਤ ਦੇ ਹਵਾਲੇ ਕਰ ਦਿਤਾ ਗਿਆ ਜਿਨ੍ਹਾਂ ਨੇ ਕਲ ਦੋਸ਼ ਲਾਇਆ ਸੀ ਕਿ ਭਾਵੇਂ ਪਾਕਿਸਤਾਨ ਵਿਚ ਸਰੀਰਕ ਤਸੀਹੇ ਨਹੀਂ ਦਿਤੇ ਗਏ ਪਰ ਮਾਨਸਿਕ ਤੌਰ 'ਤੇ ਬੇਹੱਦ ਪ੍ਰੇਸ਼ਾਨ ਕੀਤਾ ਗਿਆ। 
(ਪੀਟੀਆਈ)

Related Stories