ਪਾਕਿ ਦੀ ਕੈਦ ’ਚ 54 ਘੰਟੇ ਰਹੇ ਅਭਿਨੰਦਨ ਦੀ ਬਹਾਦਰੀ ਤੇ ਵਤਨ ਵਾਪਸੀ ਦੀ ਪੂਰੀ ਕਹਾਣੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪਾਕਿਸਤਾਨ ਵਿਚ ਬੰਦੀ ਬਣਾਏ ਜਾਣ ਤੋਂ ਲਗਭੱਗ 54 ਘੰਟਿਆਂ ਬਾਅਦ ਭਾਰਤੀ ਵਿੰਗ ਕਮਾਂਡਰ ਅਭਿਨੰਦਨ ਦੀ ਅੱਜ ਭਾਰਤ ਵਾਪਸੀ...

Wing Commander Abhinandan

ਨਵੀਂ ਦਿੱਲੀ : ਪਾਕਿਸਤਾਨ ਵਿਚ ਬੰਦੀ ਬਣਾਏ ਜਾਣ ਤੋਂ ਲਗਭੱਗ 54 ਘੰਟਿਆਂ ਬਾਅਦ ਭਾਰਤੀ ਵਿੰਗ ਕਮਾਂਡਰ ਅਭਿਨੰਦਨ ਦੀ ਅੱਜ ਭਾਰਤ ਵਾਪਸੀ ਹੋਈ ਹੈ। ਉਨ੍ਹਾਂ ਦੀ ਦੇਸ਼ ਵਾਪਸੀ ਦਾ ਪੂਰਾ ਦੇਸ਼ ਇੰਤਜ਼ਾਰ ਕਰ ਰਿਹਾ ਸੀ। ਉਥੇ ਹੀ ਵਾਘਾ ਬਾਰਡਰ ਉਤੇ ਅਭਿਨੰਦਨ ਦਾ ਸ‍ਵਾਗਤ ਕਰਨ ਪਹੁੰਚੇ ਲੋਕਾਂ ਵਿਚ ਭਾਰੀ ਉਤ‍ਸ਼ਾਹ ਅਤੇ ਜੋਸ਼ ਨਜ਼ਰ ਆਇਆ। ਪਾਕਿਸਤਾਨੀ ਕਬਜ਼ੇ ਵਿਚ ਜਾਣ ਤੋਂ 54 ਘੰਟਿਆਂ ਬਾਅਦ ਅਭਿਨੰਦਨ ਨੂੰ ਪਾਕਿਸਤਾਨ ਨੇ ਸੌਂਪਿਆ ਅਤੇ ਹੁਣ ਸਾਡਾ ਵੀਰ ਸਪੁੱਤਰ ਸਾਡੇ ਵਿਚ ਹੈ।

ਅਸੀ ਤੁਹਾਨੂੰ ਦੱਸਦੇ ਹਾਂ ਕਿ ਕਿਵੇਂ ਭਾਰਤ ਨੇ ਸਖ਼ਤ ਰੁਖ਼ ਅਤੇ ਸਿਆਸਤ ਨਾਲ ਸਿਰਫ਼ 54 ਘੰਟਿਆਂ ਵਿਚ ਇਸ ਮੁਸ਼ਕਿਲ ਮਿਸ਼ਨ ਨੂੰ ਪੂਰਾ ਕੀਤਾ। ਪੁਲਵਾਮਾ ਵਿਚ 14 ਫਰਵਰੀ ਨੂੰ ਅਤਿਵਾਦੀ ਹਮਲਾ ਹੋਇਆ ਤਾਂ ਸਾਡੀ ਹਵਾਈ ਫ਼ੌਜ ਨੇ 26 ਫਰਵਰੀ ਨੂੰ ਪਾਕਿਸਤਾਨ ਦੇ ਅੰਦਰ 100 ਕਿਲੋਮੀਟਰ ਤੱਕ ਅੰਦਰ ਦਾਖ਼ਲ ਹੋ ਕੇ ਪਾਕਿਸਤਾਨ ਵਿਚ ਬਾਲਾਕੋਟ ਅਤੇ ਪੀਓਕੇ ਦੇ ਅਤਿਵਾਦੀ ਟਿਕਾਣਿਆਂ ਉਤੇ ਹਮਲਾ ਕੀਤਾ। ਭਾਰਤੀ ਐਕਸ਼ਨ ਤੋਂ ਬੌਖ਼ਲਾਏ ਪਾਕਿਸਤਾਨ ਨੇ ਜਵਾਬ ਦੇਣ ਲਈ ਅਗਲੇ ਹੀ ਦਿਨ ਭਾਰਤ ਵਿਚ ਦਾਖ਼ਲ ਹੋ ਕੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ।

27 ਫਰਵਰੀ ਨੂੰ ਸਵੇਰੇ 10 ਵਜੇ ਦੇ ਆਸਪਾਸ ਭਾਰਤੀ ਸੀਮਾ ਵਿਚ ਦਾਖ਼ਲ ਹੋਏ ਪਾਕਿਸਤਾਨੀ ਜਹਾਜ਼ F-16 ਨੂੰ ਅਭਿਨੰਦਨ ਨੇ ਅਪਣੇ ਕਰਤੱਵ ਨਾਲ ਅਸਮਾਨ ਵਿਚ ਪਾਕਿਸਤਾਨ ਦੇ ਅਤਿ ਆਧੁਨਿਕ ਐਫ਼-16 ਜਹਾਜ਼ ਦੇ ਛੱਕੇ ਛੁਡਾ ਦਿਤੇ। ਪਾਇਲਟ ਨੇ ਪੁਰਾਣੇ ਮਿਗ ਜਹਾਜ਼ MIG 21 ਨਾਲ ਹੀ F-16 ਨੂੰ ਖਦੇੜ ਦਿਤਾ। F16 ਦਾ ਮਲਬਾ ਪਾਕਿਸਤਾਨ ਅਧਿਕ੍ਰਿਤ ਕਸ਼ਮੀਰ ਵਿਚ ਮਿਲਿਆ। ਅਸਮਾਨ ਵਿਚ ਹੋਈ ਇਸ ਜੰਗ ਦੀ ਚਪੇਟ ਵਿਚ ਵਿੰਗ ਕਮਾਂਡਰ ਅਭਿਨੰਦਨ ਦਾ ਮਿਗ-21 ਬਾਇਸਨ ਵੀ ਆਇਆ।

ਦਰਅਸਲ ਦੁਸ਼ਮਣਾਂ ਨੂੰ ਖਦੇੜ ਦੇ ਹੋਏ ਮਿਗ-21 ਬਾਇਸਨ ਵਿਚ ਹੁਣ ਕੁਝ ਵੀ ਹੋ ਸਕਦਾ ਸੀ। ਅਜਿਹੇ ਵਿਚ ਵਿੰਗ ਕਮਾਂਡਰ ਅਭਿਨੰਦਨ ਨੇ ਪੈਰਾਸ਼ੂਟ ਨਾਲ ਛਲਾਂਗ ਲਗਾ ਦਿਤੀ ਅਤੇ ਜਦੋਂ ਉਹ ਜ਼ਮੀਨ ਉਤੇ ਡਿੱਗਾ ਤਾਂ ਉਹ ਇਲਾਕਾ ਪੀਓਕੇ ਦਾ ਸੀ। ਦੁਸ਼ਮਣ ਦੇ ਜਹਾਜ਼ ਨੂੰ ਤਬਾਹ ਕਰਨ ਲਈ ਪੀਓਕੇ ਵਿਚ ਦਾਖ਼ਲ ਹੋਏ ਅਭਿਨੰਦਨ ਨੇ ਦੁਸ਼ਮਣ ਦੇ ਕਬਜ਼ੇ ਵਿਚ ਜਾ ਕੇ ਵੀ ਅਜਿੱਤ ਸਾਹਸ ਵਿਖਾਇਆ। ਜਦੋਂ ਉਨ੍ਹਾਂ ਦਾ ਜਹਾਜ਼ ਡਿਗਿਆ ਤਾਂ ਉਸ ਸਮੇਂ ਵੀ ਉਨ੍ਹਾਂ ਨੇ ਅਪਣੀ ਬਹਾਦਰੀ ਵਿਖਾ ਕੇ ਪਾਕਿਸਤਾਨੀਆਂ ਨੂੰ ਹੈਰਾਨ ਕਰ ਦਿਤਾ।

ਪਾਕਿਸਤਾਨੀ ਅਖ਼ਬਾਰ ਡਾਨ ਦੀ ਰਿਪੋਰਟ ਦੇ ਮੁਤਾਬਕ ਪੀਓਕੇ ਵਿਚ ਪੈਰਾਸ਼ੂਟ ਤੋਂ ਅਭਿਨੰਦਨ ਇਕ ਤਲਾਬ ਵਿਚ ਕੁੱਦੇ ਅਤੇ ਕੁਝ ਦਸਤਾਵੇਜ਼ ਅਤੇ ਮੈਪਸ ਨਿਗਲਣ ਦੀ ਕੋਸ਼ਿਸ਼ ਕੀਤੀ। ਅਭਿਨੰਦਨ ਨੇ ਉੱਥੇ ਜਮਾਂ ਹੋਏ ਲੋਕਾਂ ਤੋਂ ਪੁੱਛਿਆ ਕਿ ਉਹ ਭਾਰਤ ਵਿਚ ਹੈ ਜਾਂ ਪਾਕਿਸਤਾਨ ਵਿਚ? ਜਿਸ ਦੇ ਜਵਾਬ ਵਿਚ ਇਕ ਬੱਚੇ ਨੇ ਚਲਾਕੀ ਵਿਖਾਉਂਦੇ ਹੋਏ ਕਿਹਾ ਕਿ ਉਹ ਭਾਰਤ ਵਿਚ ਹੀ ਹੈ। ਪਾਇਲਟ ਨੇ ਇਸ ਤੋਂ ਬਾਅਦ ਨਾਅਰੇ ਲਗਾਏ ਅਤੇ ਪੁੱਛਿਆ ਕਿ ਭਾਰਤ ਵਿਚ ਉਹ ਕਿਸ ਜਗ੍ਹਾ ਉਤੇ ਹੈ। ਉਸੇ ਮੁੰਡੇ ਨੇ ਅਭਿਨੰਦਨ ਨੂੰ ਦੱਸਿਆ ਕਿ ਉਹ ਕਿਲਾ ਵਿਚ ਹੈ।

ਅਭਿਨੰਦਨ ਦੇ ਦੇਸ਼ਪ੍ਰੇਮ ਭਰੇ ਨਾਅਰਿਆਂ ਨੂੰ ਕੁਝ ਪਾਕਿਸਤਾਨੀ ਨੌਜਵਾਨ ਪਚਾ ਨਹੀਂ ਸਕੇ ਅਤੇ ਪਾਕਿਸਤਾਨ ਆਰਮੀ ਜ਼ਿੰਦਾਬਾਦ ਦਾ ਨਾਅਰਾ ਲਗਾ ਦਿਤਾ। ਅਭਿਨੰਦਨ ਸਮਝ ਗਏ ਕਿ ਉਹ ਪਾਕਿਸਤਾਨ ਵਿਚ ਹੈ ਪਰ ਬਿਨਾਂ ਡਰੇ ਉਨ੍ਹਾਂ ਨੇ ਹਵਾ ਵਿਚ ਫਾਇਰਿੰਗ ਕੀਤੀ। ਹੱਥਾਂ ਵਿਚ ਪੱਥਰ ਲੈ ਖੜੇ ਲੋਕਾਂ ਨੂੰ ਡਰਾਉਣ ਲਈ ਭਾਰਤੀ ਪਾਇਲਟ ਨੇ ਹਵਾ ਵਿਚ ਫਾਇਰਿੰਗ ਕੀਤੀ। ਇਸ ਮੁਸ਼ਕਿਲ ਪਰਿਸਥਿਤੀ ਵਿਚ ਵੀ ਅਭਿਨੰਦਨ ਨੇ ਸਾਹਸ ਬਣਾ ਕੇ ਰੱਖਿਆ ਅਤੇ ਪਾਕਿਸਤਾਨ ਦੇ ਆਮ ਨਾਗਰਿਕਾਂ ਦੀ ਸੁਰੱਖਿਆ ਦਾ ਵੀ ਧਿਆਨ ਰੱਖਿਆ।

ਉਹ ਇਕ ਤਾਲਾਬ ਵਿਚ ਕੁੱਦੇ ਅਤੇ ਅਪਣੀ ਜੇਬ ਤੋਂ ਕੁਝ ਡਾਕਿਉਮੈਂਟ ਕੱਢ ਕੇ ਉਨ੍ਹਾਂ ਨੂੰ ਨਸ਼ਟ ਕਰਨ ਦੀ ਕੋਸ਼ਿਸ਼ ਕੀਤੀ, ਤਾਂਕਿ ਪਾਕਿਸਤਾਨੀ ਫ਼ੌਜ ਦੇ ਹੱਥ ਕੁਝ ਨਾ ਆ ਸਕੇ। ਇਸ ਤੋਂ ਬਾਅਦ ਪਾਕਿਸਤਾਨ ਨੇ ਇਕ ਵੀਡੀਓ ਜਾਰੀ ਕੀਤੀ ਜਿਸ ਵਿਚ ਉਨ੍ਹਾਂ ਨੂੰ ਫ਼ੌਜ ਦਾ ਅਫ਼ਸਰ ਕੋਈ ਸਵਾਲ ਪੂਛ ਰਿਹਾ ਸੀ ਅਤੇ ਉਹ ਜਵਾਬ ਦੇਣ ਤੋਂ ਸਾਫ਼ ਮਨਾ ਕਰ ਰਹੇ ਸਨ। ਦੁਸ਼ਮਣ ਦੀ ਕੈਦ ਵਿਚ ਹੋਣ ਦੇ ਬਾਵਜੂਦ ਭਾਰਤੀ ਪਾਇਲਟ ਅਭਿਨੰਦਨ ਦੀ ਹਿੰਮਤ ਬਿਲਕੁੱਲ ਵੀ ਡਗਮਗਾਉਂਦੀ ਵਿਖਾਈ ਨਹੀਂ ਦਿੰਦੀ ਹੈ। ਅਭਿਨੰਦਨ ਦੇ ਪਿਤਾ ਵੀ ਹਵਾਈ ਫ਼ੌਜ ਵਿਚ ਅਪਣੀ ਸੇਵਾਵਾਂ ਦੇ ਚੁੱਕੇ ਹਨ।

ਪਾਕਿਸਤਾਨੀ ਫ਼ੌਜ ਦੇ ਕਬਜ਼ੇ ਵਿਚ ਵੀ ਵਿੰਗ ਕਮਾਂਡਰ ਅਭਿਨੰਦਨ ਸੀਨਾ ਤਾਣ, ਸਿਰ ਚੁੱਕੇ ਖੜੇ ਰਹੇ ਅਤੇ ਕਿਸੇ ਵੀ ਸਵਾਲ ਦਾ ਜਵਾਬ ਦੇਣ ਤੋਂ ਇਨਕਾਰ ਕਰ ਦਿਤਾ। ਪੂਰੇ ਦੇਸ਼ ਵਿਚ ਅਭਿਨੰਦਨ ਦੀ ਵਾਪਸੀ ਦੀਆਂ ਦੁਆਵਾਂ ਹੋਣ ਲੱਗੀਆਂ ਅਤੇ ਭਾਰਤ ਸਰਕਾਰ ਨੇ ਸਾਫ਼ ਕਰ ਦਿਤਾ ਕਿ ਪਾਕਿਸਤਾਨ ਨੂੰ ਸਾਡੇ ਪਾਇਲਟ ਨੂੰ ਬਿਨਾ ਕਿਸੇ ਸ਼ਰਤ, ਬਿਨਾਂ ਨੁਕਸਾਨ ਪਹੁੰਚਾਏ ਸੌਂਪਣਾ ਹੀ ਹੋਵੇਗਾ। ਜੇਕਰ ਸਾਡਾ ਪਾਇਲਟ ਸੁਰੱਖਿਅਤ ਨਾ ਪਰਤਿਆ ਤਾਂ ਪਾਕਿਸਤਾਨ ਦੇ ਵਿਰੁਧ ਸਿੱਧੀ ਕਾਰਵਾਈ ਹੋਵੇਗੀ।

ਪਾਕਿਸਤਾਨ ਭਾਰਤ ਦੇ ਗੁੱਸੇ ਨੂੰ ਸਮਝ ਗਿਆ ਅਤੇ ਭਾਰਤ ਦੇ ਵੀਰ ਸਪੁੱਤਰ ਅਭਿਨੰਦਨ ਨੂੰ ਭਾਰਤ ਨੂੰ ਸੌਪਣ ਦਾ ਐਲਾਨ ਖ਼ੁਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ 30 ਘੰਟਿਆਂ ਦੇ ਅੰਦਰ ਕੀਤਾ। ਹਾਲਾਂਕਿ, ਪਾਇਲਟ ਅਭਿਨੰਦਨ ਨੂੰ ਛੱਡਣ ਤੋਂ ਪਹਿਲਾਂ ਪਾਕਿਸਤਾਨ ਨੇ ਬਹੁਤ ਹਿਸਾਬ-ਕਿਤਾਬ ਕੀਤਾ। ਅਭਿਨੰਦਨ ਨੂੰ ਅੱਗੇ ਕਰਕੇ ਸੌਦੇਬਾਜ਼ੀ ਦੀ ਸਕਰਿਪਟ ਲਿਖਣੀ ਚਾਹੀ ਪਰ ਕੋਈ ਦਾਅ ਕੰਮ ਨਹੀਂ ਆਇਆ। ਭਾਰਤ ਨੇ ਸਾਫ਼-ਸਾਫ਼ ਕਹਿ ਦਿਤਾ ਕਿ ਉਹ ਇਸਲਾਮਾਬਾਦ ਦੇ ਕਿਸੇ ਜ਼ੁਬਾਨੀ ਝਾਂਸੇ ਵਿਚ ਨਹੀਂ ਆਵੇਗਾ।

ਅੱਜ ਹਿੰਦੁਸਤਾਨ ਅਪਣੇ ਪਾਇਲਟ ਦਾ ਅਭਿਨੰਦਨ ਕਰ ਰਿਹਾ ਹੈ ਜੋ ਪਾਕਿਸਤਾਨ ਦੀ ਆਬੋਹਵਾ ਵੇਖ ਕੇ ਆਇਆ ਹੈ ਪਰ ਭਾਰਤ ਦਾ ਰੁਖ਼ ਸਾਫ਼ ਹੈ ਕਿ ਪੁਲਵਾਮਾ ਹਮਲੇ ਦਾ ਮਾਸਟਰਮਾਇੰਡ ਮਸੂਦ ਅਜਹਰ ਬਹੁਤ ਦਿਨਾਂ ਤੱਕ ਆਜ਼ਾਦ ਨਹੀਂ ਘੁੰਮ ਸਕਦਾ ਹੈ।