ਦੁਲਹਨ ਦੇ ਹੱਥਾਂ ਤੋਂ ਨਹੀਂ ਉਤਰੀ ਮਹਿੰਦੀ, ਹੁਣ ਤਿਰੰਗੇ ਵਿਚ ਪਰਤਿਆ ਸ਼ਹੀਦ ਪਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਰਤ ਚੀਨ ਸਰਹੱਦ ਦੇ ਨਾਲ ਲੱਗਦੇ ਸ਼ਿਪਕਲਾ ਦੇ ਕੋਲ ਡੋਗਰੀ ਨਾਲੇ ‘ਚ ਗਸ਼ਤ ਦੌਰਾਨ ਬਰਫ਼ ਡਿਗਣ ਨਾਲ ਸ਼ਹੀਦ ਹੋਏ ਰਾਜੇਸ਼ ਰਿਸ਼ੀ ਦਾ ਮ੍ਰਿਤਕ ਸਰੀਰ ਉਸਦੇ ਪਿੰਡ ਜਗਤਪੁਰ

Shaheed Rajesh Rishi

ਸ਼ਿਮਲਾ : ਭਾਰਤ ਚੀਨ ਸਰਹੱਦ ਦੇ ਨਾਲ ਲੱਗਦੇ ਸ਼ਿਪਕਲਾ ਦੇ ਕੋਲ ਡੋਗਰੀ ਨਾਲੇ ‘ਚ ਗਸ਼ਤ ਦੌਰਾਨ ਬਰਫ਼ ਡਿਗਣ ਨਾਲ ਸ਼ਹੀਦ ਹੋਏ ਰਾਜੇਸ਼ ਰਿਸ਼ੀ ਦਾ ਮ੍ਰਿਤਕ ਸਰੀਰ ਉਸਦੇ ਪਿੰਡ ਜਗਤਪੁਰ ਜੋਘੋਂ ਪਹੁੰਚਿਆ। ਸ਼ਹੀਦ ਦਾ ਮ੍ਰਿਤਕ ਸਰੀਰ ਦੇਖਦੇ ਹੀ ਪਰਿਵਾਰ ਭਾਵੂਕ ਹੋ ਗਿਆ। ਸ਼ਹੀਦ ਦੀ ਮਾਤਾ ਅਤੇ ਪਤਨੀ ਬੇਹੌਸ਼ ਹੋ ਗਏ। ਪਰੀਵਾਰ ਨੂੰ ਰਾਜੇਸ਼ ਦੇ ਸ਼ਹੀਦ ਹੋਣ ਦੀ ਖਬਰ ਨਹੀਂ ਦਿੱਤੀ ਗਈ ਸੀ।

ਪਰਿਵਾਰ ਨੂੰ ਇਸਦੀ ਖ਼ਬਰ ਜਦ ਮਿਲੀ ਜਦੋਂ ਤਿਰੰਗੇ ਵਿਚ ਲਿਪਟੇ ਉਹਨਾਂ ਦੇ ਪੁੱਤਰ ਦੀ ਮ੍ਰਿਤਕ ਦੇਹ ਨੂੰ ਘਰ ਪਹੁੰਚਾਇਆ ਗਿਆ। ਇਸ ਤੋਂ ਬਾਅਦ ਘਰ ਵਿਚ ਦੁਖੀ ਮਾਹੌਲ ਹੋ ਗਿਆ। ਪਰਿਵਾਰ ਵਾਲੇ ਫੁੱਟ-ਫੁੱਟ ਕੇ ਰੋਣ ਲੱਗੇ। ਸ਼ਨੀਵਾਰ ਨੂੰ ਸੈਨਿਕ ਰਾਜੇਸ਼ ਦੇ ਘਰ ਉਸਦੀ ਸਲਾਮਤੀ ਲਈ ਜਾਪ ਰੱਖਿਆ ਗਿਆ ਸੀ। ਪੂਜਾ ਤੋਂ ਬਾਅਦ ਅਚਾਨਕ ਫੋਨ ਤੇ ਸੂਚਨਾ ਮਿਲੀ ਕਿ ਸੈਨਿਕ ਰਾਜੇਸ਼ ਰਿਸ਼ੀ ਦੀ ਲਾਸ਼ ਬਰਫ਼ ਵਿਚੋਂ ਬਰਾਮਦ ਕਰ ਲਈ ਹੈ।

ਜਵਾਨ ਦੇ ਸ਼ਹੀਦ ਹੋਣ ਦੀ ਸੂਚਨਾ ਤੋਂ ਬਾਅਦ ਰਿਸ਼ਤੇਦਾਰਾਂ ਨੇ ਇਸਦੀ ਜਾਣਕਾਰੀ ਸ਼ਹੀਦ ਦੇ ਪਿਤਾ ਰਣਜੀਤ ਸਿੰਘ, ਮਾਤਾ ਮਾਇਆ ਦੇਵੀ ਸਮੇਤ ਪਤਨੀ, ਭਰਾ-ਭਰਜਾਈ  ਨੂੰ ਨਹੀਂ ਦਿੱਤੀ। ਪਰਿਵਾਰ ਨੂੰ ਸਿਰਫ਼ ਇਨਾਂ ਹੀ ਦੱਸਿਆ ਗਿਆ ਕਿ ਰਾਜੇਸ਼ ਮਿਲ ਗਿਆ ਹੈ, ਉਸ ਨੂੰ ਹਸਪਤਾਲ ਲੈ ਗਏ ਹਨ। ਪਰ ਆਪਣੇ ਪੁੱਤਰ ਦੀ ਮੌਤ ਦੀ ਖ਼ਬਰ ਸੁਣਦੇ ਹੀ ਮਾਂ ਬੇਹੋਸ਼ ਹੋ ਗਈ।

ਰਾਜੇਸ਼ ਰਿਸ਼ੀ ਦਾ ਬੀਤੀ 12 ਦਸੰਬਰ ਨੂੰ ਹੀ ਵਿਆਹ ਹੋਇਆ ਸੀ। 28 ਜਨਵਰੀ ਨੂੰ ਰਾਜੇਸ਼ ਆਪਣੀ ਡਿਊਟੀ ਤੇ ਪਰਤਿਆ ਸੀ। ਹਾਲੇ ਦੁਲਹਨ ਦੇ ਹੱਥਾਂ ਤੋਂ ਮਹਿੰਦੀ ਤੱਕ ਨਹੀਂ ਉਤਰੀ ਸੀ ਕਿ ਉਸਦਾ ਸ਼ਹੀਦ ਪਤੀ ਤਿਰੰਗੇ ਵਿਚ ਘਰ ਆ ਗਿਆ । ਸ਼ਹੀਦ ਦਾ ਪੂਰੇ ਸੈਨਿਕ ਅਤੇ ਰਾਜਕੀ ਸਨਮਾਨ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਅੰਤਿਮ ਯਾਤਰਾ ਵਿਚ ਸੈਂਕੜੇ ਦੀ ਗਿਣਤੀ ‘ਚ ਲੋਕ ਸ਼ਾਮਿਲ ਸੀ।