UP ਦੇ ਸ਼ਹੀਦ ਹੋਏ 12 ਜਵਾਨਾਂ ਦੇ ਪਰਵਾਰਾਂ ਨੂੰ ਮਿਲੇਗੀ ਸਰਕਾਰੀ ਨੌਕਰੀ ਤੇ 25-25 ਲੱਖ ਰੁਪਏ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜੰਮੂ ਕਸ਼ਮੀਰ ਦੇ ਪੁਲਵਾਮਾ ਜਿਲ੍ਹੇ ਵਿੱਚ ਹੋਏ ਅਤਿਵਾਦੀ ਹਮਲੇ ਵਿਚ ਸ਼ਹੀਦ ਹੋਏ ਸੀਆਰਪੀਐਫ ਦੇ ਜਵਾਨਾਂ ਵਿੱਚੋਂ 12 ਉੱਤਰ ਪ੍ਰਦੇਸ਼ ਦੇ ਸਨ। ਸਰਕਾਰੀ ਬੁਲਾਰੇ  ਅਨੁਸਾਰ ਹਰ...

Sheed Jawan Familys

ਲਖਨਊ : ਜੰਮੂ ਕਸ਼ਮੀਰ ਦੇ ਪੁਲਵਾਮਾ ਜਿਲ੍ਹੇ ਵਿੱਚ ਹੋਏ ਅਤਿਵਾਦੀ ਹਮਲੇ ਵਿਚ ਸ਼ਹੀਦ ਹੋਏ ਸੀਆਰਪੀਐਫ ਦੇ ਜਵਾਨਾਂ ਵਿੱਚੋਂ 12 ਉੱਤਰ ਪ੍ਰਦੇਸ਼ ਦੇ ਸਨ। ਸਰਕਾਰੀ ਬੁਲਾਰੇ  ਅਨੁਸਾਰ ਹਰ ਇਕ ਸ਼ਹੀਦ ਦੇ ਪਰਵਾਰਾਂ ਨੂੰ 25-25 ਲੱਖ ਰੁਪਏ ਦੀ ਮਦਦ ਰਾਸ਼ੀ,  ਪਰਵਾਰ ਦੇ ਇਕ ਵਿਅਕਤੀ ਨੂੰ ਰਾਜ ਸਰਕਾਰ ਵਲੋਂ ਸਰਕਾਰੀ ਨੌਕਰੀ ਅਤੇ ਜਵਾਨਾਂ ਦੇ ਜੱਦੀ ਪਿੰਡ ਦੇ ਵਿਚ ਯਾਦਗਾਰੀ ਗੇਟ ਬਣਾਇਆ ਜਾਵੇਗਾ ਤੇ ਜਵਾਨਾਂ ਦਾ ਨਾਮ ਲਿਖਿਆ ਜਾਵੇਗਾ।

ਮੁੱਖ ਮੰਤਰੀ ਯੋਗੀ ਆਦਿਤਿਯਨਾਥ ਨੇ ਅਤਿਵਾਦੀ ਹਮਲੇ ਵਿਚ ਸ਼ਹੀਦ ਹੋਏ ਸੀਆਰਪੀਐਫ ਦੇ ਵੀਰ ਜਵਾਨਾਂ ਦੀ ਸ਼ਹਾਦਤ ਨੂੰ  ਸਲਾਮ ਕਰਦੇ ਹੋਏ ਉਨ੍ਹਾਂ ਦੇ  ਪਰਵਾਰਾਂ ਦੇ ਪ੍ਰਤੀ ਆਪਣੀ ਡੂੰਘੀ ਸੰਵੇਦਨਾ ਪ੍ਰਗਟ ਕੀਤੀ ਹੈ। ਗ੍ਰਹਿ ਵਿਭਾਗ ਵਲੋਂ ਜਾਰੀ ਇੱਕ ਬਿਆਨ  ਦੇ ਮੁਤਾਬਕ ਚੰਦੌਲੀ  ਦੇ ਅਵਧੇਸ਼ ਕੁਮਾਰ ਯਾਦਵ, ਮਹਾਰਾਜਗੰਜ ਦੇ ਪੰਕਜ ਕੁਮਾਰ ਤਿਵਾਰੀ, ਸ਼ਾਮਲੀ ਦੇ ਅਮਿਤ ਕੁਮਾਰ, ਸ਼ਾਮਲੀ ਦੇ ਹੀ ਪ੍ਰਦੀਪ ਕੁਮਾਰ,

ਦੇਵਰਿਆ  ਦੇ ਵਿਜੈ ਕੁਮਾਰ ਮੌਰਿਆ, ਮੈਨਪੁਰੀ ਦੇ ਰਾਮ ਵਕੀਲ, ਇਲਾਹਾਬਾਦ ਦੇ ਮਹੇਸ਼ ਕੁਮਾਰ,  ਵਾਰਾਣਸੀ ਦੇ ਰਮੇਸ਼ ਯਾਦਵ, ਆਗਰੇ ਦੇ ਕੌਸ਼ਲ ਕੁਮਾਰ ਰਾਵਤ, ਕੰਨੌਜ ਦੇ ਪ੍ਰਦੀਪ ਸਿੰਘ,  ਕਾਨਪੁਰ ਦੇਹਾਤ ਦੇ ਸ਼ਿਆਮ ਬਾਬੂ ਅਤੇ ਉਂਨਾਵ ਦੇ ਅਜੀਤ ਕੁਮਾਰ ਆਜ਼ਾਦ ਸ਼ਾਮਲ ਹਨ।  ਸੂਚਨਾ ਵਿਭਾਗ ਵਲੋਂ ਜਾਰੀ ਬਿਆਨ ਅਨੁਸਾਰ ਸ਼ਹੀਦ ਜਵਾਨਾਂ ਦਾ ਅੰਤਮ ਸੰਸਕਾਰ ਪੂਰੇ ਰਾਸ਼ਟਰੀ ਸਨਮਾਨ ਨਾਲ ਹੋਵੇਗਾ ਜਿਸ ਵਿੱਚ ਪ੍ਰਦੇਸ਼ ਦੇ ਮੰਤਰੀ, ਅਤੇ ਜਿਲਾ ਪ੍ਰਸ਼ਾਸਨ  ਦੇ ਅਧਿਕਾਰੀ ਮੌਜੂਦ ਰਹਿਣਗੇ।