ਪੰਜਾਬ ਵਿਧਾਨ ਸਭਾ ਵਿਚ ਗਿੱਲ ਤੇ ਮਜੀਠੀਆ ‘ਚ ਅੱਜ ਫਿਰ ਹੋਈ ਤੂੰ-ਤੂੰ, ਮੈਂ-ਮੈਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਗਿੱਲ ਨੇ ਮਾਣਹਾਨੀ ਦਾ ਕੇਸ ਕਰਨ ਦੀ ਦਿੱਤੀ ਧਮਕੀ, ਗਿੱਲ ਨੇ ਕਿਹਾ ਕਿ ਮਜੀਠੀਆ ਮਾਫੀ ਮੰਗੇ ਨਹੀਂ ਉਹ ਕੇਸ ਕਰਨਗੇ ।

Harminder Gill, Bikram Majithia

ਚੰਡੀਗੜ੍ਹ :ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੇ ਤੀਜੇ ਦਿਨ ਵੀ ਪੰਜਾਬ ਦੇ ਸਾਬਕਾ ਮੰਤਰੀ ਅਤੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਅਤੇ ਕਾਂਗਰਸੀ ਵਿਧਾਇਕ ਹਰਮਿੰਦਰ ਸਿੰਘ ਗਿੱਲ ਆਹਮੋ ਸਾਹਮਣੇ ਹੋ ਗਏ । ਦੋਵਾਂ ਨੇ ਇਕ ਦੂਜੇ ਖ਼ਿਲਾਫ਼ ਤਿੱਖੇ ਸ਼ਬਦੀ ਵਾਰ ਕੀਤੇ ਅਤੇ  ਇੱਕ ਦੂਜੇ ਦੇ ਪਰਿਵਾਰ ਪ੍ਰਤੀ ਵੀ ਮਾੜੀ ਸ਼ਬਦਾਵਲੀ ਵਰਤੀ । 

 

ਪੱਟੀ ਤੋਂ ਕਾਂਗਰਸੀ ਵਿਧਾਇਕ ਹਰਮਿੰਦਰ ਸਿੰਘ ਗਿੱਲ ਅਤੇ ਅਕਾਲੀ ਦਲ ਦੇ ਵਿਧਾਇਕ ਬਿਕਰਮ ਸਿੰਘ ਮਜੀਠੀਆ ਵਿਚਕਾਰ ਅੱਜ ਵੀ ਕਾਲੇ ਦਿਨਾਂ ਨੂੰ ਲੈ ਕੇ  ਤੂੰ ਤੂੰ ਮੈਂ ਮੈਂ ਹੋਈ ਹੈ । ਮਜੀਠੀਆ ਨੇ ਹਰਮਿੰਦਰ  ਗਿੱਲ  ‘ਤੇ ਐਮਪੀ ਤਿਵਾੜੀ ਦੇ ਪਿਤਾ ਦਾ ਕਤਲ ਕਰਨ ਦਾ ਦੋਸ਼ ਲਾਇਆ । ਇਸ ਗੱਲ ‘ਤੇ ਗਿੱਲ ਨੇ ਮਾਣਹਾਨੀ ਦਾ ਕੇਸ ਕਰਨ ਦੀ  ਧਮਕੀ ਦਿੱਤੀ । ਗਿੱਲ ਨੇ ਕਿਹਾ ਕਿ ਮਜੀਠੀਆ ਮਾਫੀ ਮੰਗੇ ਨਹੀਂ ਉਹ ਕੇਸ ਕਰਨਗੇ । 

Harminder Gill, Bikram Majithia

ਗਿੱਲ ਨੇ ਕਿਹਾ ਉਸਨੇ 7 ਸਾਲ ਪੰਥ ਪੰਥ ਲਈ ਜੇਲ੍ਹ ਕੱਟੀ ਹੈ । ਬਿਕਰਮ ਸਿੰਘ ਮਜੀਠੀਆ ਦੱਸੇ ਕਿਹੜੀ ਜੇਲ੍ਹ ਕੱਟਣ ਵਾਲੇ ( ਸਪੀਕਰ ਨੇ ਇਤਰਾਜ ਯੋਗ ਸ਼ਬਦ ਹਟਾ ਦਿੱਤਾ  ....)ਹਨ । ਮਜੀਠੀਆ ਨੇ ਗਿੱਲ ਨੂੰ ਕਿਹਾ ਕਿ ਉਹ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੂੰ ਸ਼ਹੀਦ ਮੰਨਦੇ ਹਨ ਜਾਂ ਨਹੀਂ ਜਾਂ ਫਿਰ ਸਵਰਗੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਮਾਂ ਮੰਨਦੇ ਹਨ ਜਾਂ ਨਹੀਂ ।

Harminder Gillਪੰਜਾਬ ਵਿਧਾਨ ਸਭਾ ਵਿਚ ਗੂੰਜਿਆ ਮੁਖਤਾਰ ਅੰਸਾਰੀ ਦਾ ਮਾਮਲਾ
ਇਸ ਦੌਰਾਨ ਅਕਾਲੀ ਵਿਧਾਇਕ ਬਿਕਰਮ ਸਿੰਘ ਮਜੀਠੀਆ ਨੇ ਮੁਖਤਾਰ ਅੰਸਾਰੀ ਨੂੰ ਪੰਜਾਬ ਦੀ ਜੇਲ੍ਹ 'ਚ ਰੱਖਣ ਅਤੇ ਉਸ ਦੀ ਪੈਰਵੀ ਲਈ ਮੋਟੀ ਰਕਮ ਖ਼ਰਚ ਕਰਨ ਦੇ ਦੋਸ਼ ਲਗਾਏ ਹਨ । ਮਜੀਠੀਆ ਨੇ ਸਵਾਲ ਚੁੱਕਿਆ ਕਿ ਪੰਜਾਬ ਪੁਲਿਸ ਨੇ ਅੰਸਾਰੀ ਵਿਰੁੱਧ ਅਜੇ ਤੱਕ ਚਾਰਜਸ਼ੀਟ ਵੀ ਦਾਖ਼ਲ ਨਹੀਂ ਕੀਤੀ ਹੈ ।