ਪੰਜਾਬ ਦਾ ਬਜਟ 5 ਮਾਰਚ ਦੀ ਥਾਂ 8 ਮਾਰਚ ਨੂੰ ਹੀ ਪੇਸ਼ ਕੀਤਾ ਜਾਵੇਗਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪਹਿਲਾਂ ਵੀ ਬਜਟ 8 ਮਾਰਚ ਨੂੰ ਹੀ ਪੇਸ਼ ਕੀਤਾ ਜਾਣਾ ਸੀ ਪਰ ਵਿਰੋਧੀ ਧਿਰਾਂ ਦੀ ਮੰਗ 'ਤੇ 5 ਮਾਰਚ ਨੂੰ ਪੇਸ਼ ਕਰਨ ਦਾ ਕੀਤਾ ਸੀ ਐਲਾਨ

CMPunjab

ਚੰਡੀਗੜ੍ਹ: ਪੰਜਾਬ ਸਰਕਾਰ ਨੇ ਬਜਟ ਪੇਸ਼ ਕਰਨ ਦੀ ਤਰੀਕ ਅੱਜ ਇਕ ਵਾਰ ਫਿਰ ਬਦਲ ਦਿੱਤੀ ਹੈ। ਸਰਕਾਰ ਵਲੋਂ ਹੁਣ ਬਜਟ 5 ਮਾਰਚ ਦੀ ਥਾਂ 8 ਮਾਰਚ ਨੂੰ ਪੇਸ਼ ਕੀਤਾ ਜਾਵੇਗਾ। ਬਜਟ ਸੈਸ਼ਨ 10 ਮਾਰਚ ਤੱਕ ਹੈ। ਇਸ ਲਈ ਬਜਟ 'ਤੇ ਬਹਿਸ ਲਈ ਸਿਰਫ ਦੋ ਦਿਨ ਹੀ ਬਚਣਗੇ। ਦੱਸ ਦਈਏ ਕਿ ਪਹਿਲਾਂ ਵੀ ਬਜਟ 8 ਮਾਰਚ ਨੂੰ ਪੇਸ਼ ਕੀਤਾ ਜਾਣਾ ਸੀ। ਵਿਰੋਧੀ ਧਿਰਾਂ ਦੀ ਬੇਨਤੀ 'ਤੇ ਬਜਟ ਪੰਜ ਮਾਰਚ ਨੂੰ ਪੇਸ਼ ਕਰਨ ਦਾ ਐਲਾਨ ਕੀਤਾ ਸੀ।